ਭਾਜਪਾ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ, ਥਾਣੇ ਪਹੁੰਚੇ ਸਾਬਕਾ ਵਿਧਾਇਕ; ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਰਹਿਣ ਵਾਲੇ ਭਾਜਪਾ ਦੇ ਤੇਜ਼-ਤਰਾਰ ਆਗੂ ਅਤੇ ਸਾਬਕਾ ਵਿਧਾਇਕ ਹਰੀਭੂਸ਼ਣ ਠਾਕੁਰ ਬਚੌਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸਾਬਕਾ ਵਿਧਾਇਕ ਨੇ ਇਸ ਸਬੰਧੀ ਪਾਟਲੀਪੁਤਰਾ ਥਾਣੇ 'ਚ ਐੱਫ.ਆਈ.ਆਰ. ਲਈ ਅਰਜ਼ੀ ਦਿੱਤੀ ਹੈ। ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sun, 26 Jul 2026 11:46 AM (IST)
Updated Date: Sun, 26 Jul 2026 11:46 AM (IST)
ਰਾਜ ਬਿਊਰੋ, ਪਟਨਾ - ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਰਹਿਣ ਵਾਲੇ ਭਾਜਪਾ ਦੇ ਤੇਜ਼-ਤਰਾਰ ਆਗੂ ਅਤੇ ਸਾਬਕਾ ਵਿਧਾਇਕ ਹਰੀਭੂਸ਼ਣ ਠਾਕੁਰ ਬਚੌਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸਾਬਕਾ ਵਿਧਾਇਕ ਨੇ ਇਸ ਸਬੰਧੀ ਪਾਟਲੀਪੁਤਰਾ ਥਾਣੇ 'ਚ ਐੱਫ.ਆਈ.ਆਰ. ਲਈ ਅਰਜ਼ੀ ਦਿੱਤੀ ਹੈ। ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੋਵਾਂ ਨੰਬਰਾਂ 'ਤੇ ਆਇਆ ਕਾਲ ਪਾਟਲੀਪੁਤਰਾ ਦੇ ਥਾਣੇਦਾਰ ਨੂੰ ਦਿੱਤੀ ਗਈ ਅਰਜ਼ੀ 'ਚ ਦੱਸਿਆ ਗਿਆ ਹੈ ਕਿ 25 ਜੁਲਾਈ ਨੂੰ ਉਹ ਆਪਣੇ ਨਿਵਾਸ ਗ੍ਰੀਨ ਹੈਰੀਟੇਜ ਸਿੱਧੇਸ਼ਵਰ ਨਗਰ ਦੇ ਸੀ ਬਲਾਕ ਸਥਿਤ 206 ਫਲੈਟ 'ਚ ਸਨ।
ਰਾਤ ਕਰੀਬ 8:46 ਵਜੇ ਮੋਬਾਈਲ 'ਤੇ ਕਾਲ ਆਇਆ। ਉਨ੍ਹਾਂ ਦੇ ਦੋਵਾਂ ਨੰਬਰਾਂ 'ਤੇ ਕਾਲ ਕੀਤਾ ਗਿਆ। ਕਾਲ ਰਿਸੀਵ ਕਰਨ 'ਤੇ ਉੱਤੋਂ ਗਾਲ੍ਹਾਂ ਕੱਢਦਿਆਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਸਬੰਧਤ ਨੰਬਰ ਤੋਂ ਕਈ ਵਾਰ ਮਿਸਡ ਕਾਲ ਵੀ ਆਈ। ਟਰੂ ਕਾਲਰ ਤੋਂ ਦੇਖਣ 'ਤੇ ਕਾਲ ਕਰਨ ਵਾਲੇ ਦਾ ਨਾਂ ਮੁਹੰਮਦ ਇਮਾਨੁਲ ਆ ਰਿਹਾ ਹੈ।