3.70 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਹੋਵੇਗੀ ਹੈਪੀ ਦੀਵਾਲੀ, ਕਿਸ ਵਰਗ ਨੂੰ ਮਿਲੇਗਾ ਕਿੰਨਾ DA ? 10 ਹਜ਼ਾਰ ਰੁਪਏ ਵੀ ਮਿਲਣਗੇ ਵਾਧੂ ਆਰਥਿਕ ਚੁਣੌਤੀਆਂ ਅਤੇ ਦੇਣਦਾਰੀਆਂ ਦੇ ਦਬਾਅ ਦੇ ਬਾਵਜੂਦ ਸੂਬਾ ਸਰਕਾਰ ਨੇ ਕਰੀਬ 3.70 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ (1.77 ਲੱਖ ਮੁਲਾਜ਼ਮ ਅਤੇ 1.92 ਲੱਖ ਪੈਨਸ਼ਨਰ) ਨੂੰ ਪੰਜ ਫ਼ੀਸਦੀ ਮਹਿੰਗਾਈ ਭੱਤਾ (DA) ਜਾਰੀ ਕਰ ਦਿੱਤਾ ਹੈ। ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 45 ਫ਼ੀਸਦੀ ਤੋਂ ਵਧ ਕੇ 50 ਫ਼ੀਸਦੀ ਹੋ ਗਿਆ ਹੈ। ਵਧੇ ਹੋਏ ਮਹਿੰਗਾਈ ਭੱਤੇ ਦਾ ਭੁਗਤਾਨ ਅਕਤੂਬਰ ਦੀ ਤਨਖ਼ਾਹ ਅਤੇ ਪੈਨਸ਼ਨ ਦੇ ਨਾਲ ਪਹਿਲੀ ਨਵੰਬਰ ਨੂੰ ਕੀਤਾ ਜਾਵੇਗਾ। ਇਸ ਨਾਲ ਸਰਕਾਰ ’ਤੇ ਸਾਲਾਨਾ 800 ਕਰੋੜ ਰੁਪਏ ਦਾ ਵਾਧੂ ਖ਼ਰਚ ਪਵੇਗਾ।
Publish Date: Sat, 24 Oct 2026 12:00 PM (IST)
Updated Date: Sat, 24 Oct 2026 12:01 PM (IST)
ਰਾਜ ਬਿਊਰੋ, ਸ਼ਿਮਲਾ - ਆਰਥਿਕ ਚੁਣੌਤੀਆਂ ਅਤੇ ਦੇਣਦਾਰੀਆਂ ਦੇ ਦਬਾਅ ਦੇ ਬਾਵਜੂਦ ਸੂਬਾ ਸਰਕਾਰ ਨੇ ਕਰੀਬ 3.70 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ (1.77 ਲੱਖ ਮੁਲਾਜ਼ਮ ਅਤੇ 1.92 ਲੱਖ ਪੈਨਸ਼ਨਰ) ਨੂੰ ਪੰਜ ਫ਼ੀਸਦੀ ਮਹਿੰਗਾਈ ਭੱਤਾ (DA) ਜਾਰੀ ਕਰ ਦਿੱਤਾ ਹੈ। ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 45 ਫ਼ੀਸਦੀ ਤੋਂ ਵਧ ਕੇ 50 ਫ਼ੀਸਦੀ ਹੋ ਗਿਆ ਹੈ। ਵਧੇ ਹੋਏ ਮਹਿੰਗਾਈ ਭੱਤੇ ਦਾ ਭੁਗਤਾਨ ਅਕਤੂਬਰ ਦੀ ਤਨਖ਼ਾਹ ਅਤੇ ਪੈਨਸ਼ਨ ਦੇ ਨਾਲ ਪਹਿਲੀ ਨਵੰਬਰ ਨੂੰ ਕੀਤਾ ਜਾਵੇਗਾ। ਇਸ ਨਾਲ ਸਰਕਾਰ ’ਤੇ ਸਾਲਾਨਾ 800 ਕਰੋੜ ਰੁਪਏ ਦਾ ਵਾਧੂ ਖ਼ਰਚ ਪਵੇਗਾ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ੁੱਕਰਵਾਰ ਨੂੰ ਸ਼ਿਮਲਾ ਸਥਿਤ ਸੂਬਾ ਸਕੱਤਰੇਤ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿੰਗਾਈ ਭੱਤਾ ਦੇਣ ਦਾ ਐਲਾਨ ਕੀਤਾ। ਇਸ ਤੋਂ 15 ਮਿੰਟ ਬਾਅਦ ਹੀ ਵਿੱਤ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ।
ਇਸ ਤਰ੍ਹਾਂ ਤੈਅ ਹੁੰਦਾ ਹੈ ਮਹਿੰਗਾਈ ਭੱਤਾ
ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਉਨ੍ਹਾਂ ਦੀ ਮੁੱਢਲੀ ਤਨਖ਼ਾਹ ਦੇ ਆਧਾਰ ’ਤੇ ਤੈਅ ਹੁੰਦਾ ਹੈ। ਵਿੱਤ ਵਿਭਾਗ ਅਨੁਸਾਰ ਮੁਲਾਜ਼ਮਾਂ ਨੂੰ 1,200 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਦਾ ਲਾਭ ਮਿਲੇਗਾ। ਠੇਕੇ ’ਤੇ ਨੌਕਰੀ ਕਰਨ ਤੋਂ ਬਾਅਦ ਰੈਗੂਲਰ ਹੋਏ ਕਲਰਕਾਂ ਨੂੰ 1,200 ਰੁਪਏ ਤੱਕ ਦਾ ਲਾਭ ਹੋਵੇਗਾ। ਇਸੇ ਤਰ੍ਹਾਂ ਗ੍ਰੇਡ-1 ਦੇ ਮੁਲਾਜ਼ਮਾਂ ਨੂੰ 4,000 ਤੋਂ 5,000 ਰੁਪਏ ਤੱਕ ਦਾ ਲਾਭ ਮਿਲੇਗਾ।
ਉਦਾਹਰਨ ਵਜੋਂ, 40,000 ਰੁਪਏ ਮੁੱਢਲੀ ਤਨਖ਼ਾਹ ਵਾਲੇ ਮੁਲਾਜ਼ਮ ਨੂੰ ਪਹਿਲਾਂ 45 ਫ਼ੀਸਦੀ ਮਹਿੰਗਾਈ ਭੱਤੇ ਦੇ ਹਿਸਾਬ ਨਾਲ 18,000 ਰੁਪਏ ਮਿਲਦੇ ਸਨ। ਹੁਣ 50 ਫ਼ੀਸਦੀ ਦੀ ਦਰ ਨਾਲ ਇਹ ਰਕਮ 20,000 ਰੁਪਏ ਹੋ ਜਾਵੇਗੀ। ਇਸ ਤਰ੍ਹਾਂ ਹਰ ਮਹੀਨੇ 2,000 ਰੁਪਏ ਵਾਧੂ ਮਿਲਣਗੇ।
ਬਕਾਇਆ ਰਕਮ ਬਾਰੇ ਨਹੀਂ ਲਿਆ ਗਿਆ ਫ਼ੈਸਲਾ
ਮਹਿੰਗਾਈ ਭੱਤੇ ਵਿੱਚ ਇੱਕ ਫ਼ੀਸਦੀ ਵਾਧਾ ਜੁਲਾਈ 2023 ਤੋਂ ਅਤੇ ਬਾਕੀ ਚਾਰ ਫ਼ੀਸਦੀ ਵਾਧਾ ਜਨਵਰੀ 2024 ਤੋਂ ਲਾਗੂ ਹੋਣ ਨਾਲ ਸਬੰਧਤ ਹੈ। ਸਰਕਾਰ ਨੇ ਫ਼ਿਲਹਾਲ ਇਸ ਦੇ ਬਕਾਏ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ। ਇਨ੍ਹਾਂ ਦੋਵਾਂ ਤਰੀਕਾਂ ਤੋਂ ਲੈ ਕੇ 30 ਸਤੰਬਰ 2026 ਤੱਕ ਬਣੇ ਬਕਾਏ ਦਾ ਭੁਗਤਾਨ ਕਦੋਂ ਅਤੇ ਕਿਸ ਤਰੀਕੇ ਨਾਲ ਕੀਤਾ ਜਾਵੇਗਾ, ਇਸ ਬਾਰੇ ਵੱਖਰੇ ਹੁਕਮ ਜਾਰੀ ਕੀਤੇ ਜਾਣਗੇ।
ਮਹਿੰਗਾਈ ਭੱਤੇ ਦੇ ਨਾਲ 10 ਹਜ਼ਾਰ ਰੁਪਏ ਵੀ ਮਿਲਣਗੇ ਵਿੱਤ ਵਿਭਾਗ ਨੇ ਰੈਗੂਲਰ ਚੌਥੀ ਸ਼੍ਰੇਣੀ ਦੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੇ ਨਾਲ 10,000 ਰੁਪਏ ਬਕਾਇਆ ਰਕਮ ਵਜੋਂ ਦੇਣ ਦੇ ਹੁਕਮ ਵੀ ਜਾਰੀ ਕੀਤੇ ਹਨ। ਪਹਿਲੀ ਜਨਵਰੀ 2016 ਤੋਂ ਤਨਖ਼ਾਹ ਸਕੇਲ ਵਿੱਚ ਸੋਧ ਕਾਰਨ ਬਣੇ ਬਕਾਏ ਵਿੱਚੋਂ 10,000 ਰੁਪਏ ਨਵੰਬਰ ਵਿੱਚ ਨਕਦ ਦਿੱਤੇ ਜਾਣਗੇ। ਬਾਕੀ ਬਕਾਏ ਦੇ ਭੁਗਤਾਨ ਲਈ 17 ਸਤੰਬਰ 2022 ਦੇ ਹੁਕਮਾਂ ਵਿੱਚ ਨਿਰਧਾਰਤ ਸ਼ਰਤਾਂ ਲਾਗੂ ਰਹਿਣਗੀਆਂ।
10 ਫ਼ੀਸਦੀ ਮਹਿੰਗਾਈ ਭੱਤਾ ਹਾਲੇ ਬਾਕੀ ਸੂਬੇ ਦੇ ਮੁਲਾਜ਼ਮਾਂ ਦਾ 15 ਫ਼ੀਸਦੀ ਮਹਿੰਗਾਈ ਭੱਤਾ ਦੇਣਾ ਬਾਕੀ ਸੀ। ਸਰਕਾਰ ਨੇ ਪੰਜ ਫ਼ੀਸਦੀ ਜਾਰੀ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ 10 ਫ਼ੀਸਦੀ ਬਾਕੀ ਰਹਿ ਗਿਆ ਹੈ। ਨਵੰਬਰ ਤੋਂ ਮੁਲਾਜ਼ਮਾਂ ਨੂੰ 50 ਫ਼ੀਸਦੀ ਮਹਿੰਗਾਈ ਭੱਤਾ ਮਿਲੇਗਾ। ਬੋਰਡ ਅਤੇ ਕਾਰਪੋਰੇਸ਼ਨਾਂ ਆਪਣੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਦੇਣ ਬਾਰੇ ਫ਼ੈਸਲਾ ਖ਼ੁਦ ਕਰਨਗੀਆਂ।