ਓਮੀਕਰੋਨ ਦਾ ਇੱਕ ਨਵਾਂ ਸਬ-ਵੇਰੀਐਂਟ BA.3.2 ਹੁਣ ਤੱਕ 23 ਦੇਸ਼ਾਂ ਵਿੱਚ ਪਾਇਆ ਗਿਆ ਹੈ। ਇਸ ਨੂੰ 'ਸਿਕਾਡਾ' (Cicada) ਦਾ ਨਾਮ ਦਿੱਤਾ ਗਿਆ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ Covid-19 ਦਾ ਇਹ ਨਵਾਂ ਵੇਰੀਐਂਟ ਪੂਰੀ ਦੁਨੀਆ ਵਿੱਚ ਬਹੁਤ ਚੁੱਪ-ਚਾਪ ਫੈਲ ਰਿਹਾ ਹੈ। ਇਸ ਵਿੱਚ ਮਿਊਟੇਸ਼ਨ ਦੀ ਗਿਣਤੀ ਅਸਧਾਰਨ ਤੌਰ 'ਤੇ ਜ਼ਿਆਦਾ ਹੈ, ਜਿਸ ਦੀ ਮਦਦ ਨਾਲ ਇਹ ਮੌਜੂਦਾ ਇਮਿਊਨਿਟੀ ਨੂੰ ਵੀ ਚਕਮਾ ਦੇ ਸਕਦਾ ਹੈ।

ਸੀਡੀਸੀ ਨੇ ਦੱਸਿਆ ਕਿ ਇਸ ਦੇ ਮੁਕਾਬਲੇ, ਹਾਲ ਹੀ ਵਿੱਚ ਸਾਹਮਣੇ ਆਏ ਦੂਜੇ ਸਟ੍ਰੇਨ ਜਿਵੇਂ ਕਿ ਇਸ ਤੋਂ ਪਹਿਲਾਂ ਦੇ ਵੇਰੀਐਂਟ JN.1 ਅਤੇ LP.8.1 ਦੇ ਸਪਾਈਕ ਪ੍ਰੋਟੀਨ ਵਿੱਚ ਸਿਰਫ਼ 30-40 ਮਿਊਟੇਸ਼ਨ ਹੀ ਹੁੰਦੇ ਹਨ।
ਸਿਹਤ ਮਾਹਿਰਾਂ ਦਾ ਕੀ ਕਹਿਣਾ ਹੈ?
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਦਲਾਅ ਇਸ ਗੱਲ ਨੂੰ ਲੈ ਕੇ ਕੁਝ ਚਿੰਤਾਵਾਂ ਪੈਦਾ ਕਰਦੇ ਹਨ ਕਿ ਵਾਇਰਸ ਦਾ ਇਹ ਸਟ੍ਰੇਨ, ਪਹਿਲਾਂ ਹੋਏ ਸੰਕਰਮਣ ਜਾਂ ਮੌਜੂਦਾ ਟੀਕਿਆਂ ਤੋਂ ਮਿਲੀ ਇਮਿਊਨਿਟੀ ਨੂੰ ਕੁਝ ਹੱਦ ਤੱਕ ਚਕਮਾ ਦੇ ਸਕਦਾ ਹੈ।
ਨੌਰਥਈਸਟਰਨ ਯੂਨੀਵਰਸਿਟੀ ਵਿੱਚ ਫਾਰਮੇਸੀ ਅਤੇ ਹੈਲਥ ਸਿਸਟਮ ਸਾਇੰਸਿਜ਼ ਦੇ ਐਸੋਸੀਏਟ ਕਲੀਨਿਕਲ ਪ੍ਰੋਫੈਸਰ ਬ੍ਰੈਂਡਨ ਡਿਓਨ ਨੇ ਕਿਹਾ, “ਇਸ ਵਿੱਚ ਨਿਸ਼ਚਿਤ ਤੌਰ 'ਤੇ ਕਾਫ਼ੀ ਸਾਰੇ ਮਿਊਟੇਸ਼ਨ ਹਨ, ਇਸ ਲਈ ਇਹ ਚਿੰਤਾ ਹੈ ਕਿ ਮੌਜੂਦਾ ਵੈਕਸੀਨ ਇਸ ਲਈ ਬਹੁਤ ਜ਼ਿਆਦਾ ਅਸਰਦਾਰ ਸਾਬਤ ਨਹੀਂ ਹੋਵੇਗੀ।”
ਕੀ ਹਨ ਇਸ ਦੇ ਲੱਛਣ?
BA.3.2 ਦੇ ਲੱਛਣ ਹਾਲ ਹੀ ਦੇ ਹੋਰ ਵੇਰੀਐਂਟਸ ਵਰਗੇ ਹੀ ਜਾਪਦੇ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ: ਗਲੇ ਵਿੱਚ ਖ਼ਰਾਸ਼, ਖੰਘ, ਨੱਕ ਬੰਦ ਹੋਣਾ, ਥਕਾਵਟ, ਸਿਰਦਰਦ ਅਤੇ ਬੁਖ਼ਾਰ।
ਕੁਝ ਲੋਕਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ, ਜਿਵੇਂ ਜੀ ਮਿਚਲਾਉਣਾ ਜਾਂ ਦਸਤ ਵੀ ਹੋ ਸਕਦੇ ਹਨ।
ਅਮਰੀਕਾ ਵਿੱਚ ਫੈਲਾਅ
ਸੀਡੀਸੀ (CDC) ਦੇ ਅਨੁਸਾਰ, ਲਗਪਗ 15 ਮਹੀਨੇ ਪਹਿਲਾਂ ਜਦੋਂ ਇਸ ਦੀ ਪਹਿਲੀ ਵਾਰ ਪਛਾਣ ਕੀਤੀ ਗਈ ਸੀ, ਉਦੋਂ ਤੋਂ ਲੈ ਕੇ ਇਸ ਸਾਲ 11 ਫਰਵਰੀ ਤੱਕ BA.3.2 ਵੇਰੀਐਂਟ ਅਮਰੀਕਾ ਦੇ ਘੱਟੋ-ਘੱਟ 25 ਰਾਜਾਂ ਵਿੱਚ 132 ਮਾਨੀਟਰਿੰਗ ਸਾਈਟਾਂ 'ਤੇ ਪਾਇਆ ਗਿਆ ਹੈ। ਇਹ ਜਾਣਕਾਰੀ ਅਮਰੀਕਾ ਦੇ ਵੇਸਟ-ਵਾਟਰ ਸਰਵੀਲੈਂਸ ਰਾਹੀਂ ਮਿਲੀ ਹੈ। ਇਸ ਨੂੰ ਅਮਰੀਕਾ ਦੇ ਹਵਾਈ ਅੱਡਿਆਂ 'ਤੇ ਅੰਤਰਰਾਸ਼ਟਰੀ ਯਾਤਰੀਆਂ ਤੋਂ ਲਏ ਗਏ ਸਵੈ-ਇੱਛਤ ਨੱਕ ਦੇ ਸਵੈਬ ਨਮੂਨਿਆਂ ਰਾਹੀਂ ਵੀ ਪਛਾਣਿਆ ਗਿਆ ਹੈ।
ਮਾਹਿਰਾਂ ਅਨੁਸਾਰ, ਅਜੇ ਤੱਕ ਅਜਿਹਾ ਪ੍ਰਤੀਤ ਨਹੀਂ ਹੁੰਦਾ ਕਿ “ਸਿਕਾਡਾ” ਸਟ੍ਰੇਨ ਵਧੇਰੇ ਗੰਭੀਰ ਬਿਮਾਰੀ ਜਾਂ ਉੱਚ ਮੌਤ ਦਰ ਦਾ ਕਾਰਨ ਬਣਦਾ ਹੈ।