'ਕਾਂਗਰਸੀ ਨੇਤਾ ਦਾ ਦਿਲ ਬਦਲ ਗਿਆ', ਰਾਹੁਲ ਗਾਂਧੀ ਦੇ 'ਵੂਮੈਨ ਪਾਵਰ' ਵਾਲੇ ਵੀਡੀਓ 'ਤੇ ਰਿਜਿਜੂ ਦਾ ਤਨਜ਼ ਰਾਹੁਲ ਨੇ ਕਿਹਾ ਸੀ ਕਿ ਔਰਤਾਂ ਦੀ ਊਰਜਾ ਫਸੀ ਹੋਈ ਹੈ, ਉਨ੍ਹਾਂ ਨੂੰ ਖ਼ੁਦ ਨੂੰ ਐਕਸਪ੍ਰੈੱਸ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਦੇਸ਼ ਉਸ ਸਮੇਂ ਤੱਕ ਸਫਲ ਨਹੀਂ ਹੋ ਸਕਦਾ ਜਦੋਂ ਤੱਕ ਔਰਤਾਂ ਖ਼ੁਦ ਨੂੰ ਐਕਸਪ੍ਰੈੱਸ ਨਾ ਕਰਨ। ਭਾਰਤ ਪੁਰਸ਼ਾਂ ਵੱਲੋਂ ਔਰਤਾਂ 'ਤੇ ਲਗਾਏ ਗਏ ਸਖ਼ਤ ਕੰਟਰੋਲ ਤੋਂ ਆਜ਼ਾਦੀ ਚਾਹੁੰਦਾ ਹੈ।
Publish Date: Sat, 08 Aug 2026 02:09 PM (IST)
Updated Date: Sat, 08 Aug 2026 02:12 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਸ਼ਨੀਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਮਹਿਲਾ ਸਸ਼ਕਤੀਕਰਨ 'ਤੇ ਵੀਡੀਓ ਸੁਨੇਹੇ 'ਤੇ ਨਿਸ਼ਾਨਾ ਸਾਧਿਆ। ਰਿਜਿਜੂ ਨੇ ਰਾਹੁਲ ਦੇ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਸਕਾਰਾਤਮਕ ਸੁਨੇਹਾ ਦੱਸਿਆ ਅਤੇ ਹੈਰਾਨੀ ਪ੍ਰਗਟ ਕਰਦਿਆਂ ਤਨਜ਼ ਕੱਸਿਆ ਕਿ ਕੀ ਉਨ੍ਹਾਂ ਦਾ ਦਿਲ ਬਦਲ ਹੋਇਆ ਹੈ।
ਸ਼ੁੱਕਰਵਾਰ ਦੇ ਇੱਕ ਵੀਡੀਓ ਵਿੱਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਔਰਤਾਂ ਨੂੰ ਗੱਲਬਾਤ ’ਚ ਵਾਪਸ ਲਿਆਉਣਾ ਅਤੇ ਉਨ੍ਹਾਂ ਨੂੰ ਉਹ ਕਰਨ ਦੇਣਾ ਜੋ ਉਹ ਕਰਨਾ ਚਾਹੁੰਦੀਆਂ ਹਨ, ਜ਼ਰੂਰੀ ਹੈ।
ਰਾਹੁਲ ਨੇ ਕੀਤੀ ਮਹਿਲਾ ਸਸ਼ਕਤੀਕਰਨ ਦੀ ਗੱਲ ਰਾਹੁਲ ਨੇ ਕਿਹਾ ਸੀ ਕਿ ਔਰਤਾਂ ਦੀ ਊਰਜਾ ਫਸੀ ਹੋਈ ਹੈ, ਉਨ੍ਹਾਂ ਨੂੰ ਖ਼ੁਦ ਨੂੰ ਐਕਸਪ੍ਰੈੱਸ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਦੇਸ਼ ਉਸ ਸਮੇਂ ਤੱਕ ਸਫਲ ਨਹੀਂ ਹੋ ਸਕਦਾ ਜਦੋਂ ਤੱਕ ਔਰਤਾਂ ਖ਼ੁਦ ਨੂੰ ਐਕਸਪ੍ਰੈੱਸ ਨਾ ਕਰਨ। ਭਾਰਤ ਪੁਰਸ਼ਾਂ ਵੱਲੋਂ ਔਰਤਾਂ 'ਤੇ ਲਗਾਏ ਗਏ ਸਖ਼ਤ ਕੰਟਰੋਲ ਤੋਂ ਆਜ਼ਾਦੀ ਚਾਹੁੰਦਾ ਹੈ।
ਰਿਜਿਜੂ ਨੇ ਦਿੱਤਾ ਜਵਾਬ ਰਾਹੁਲ ਦੇ ਵੀਡੀਓ 'ਤੇ ਜਵਾਬ ਦਿੰਦੇ ਹੋਏ ਕਿਰਨ ਰਿਜਿਜੂ ਨੇ ਕਿਹਾ ਕਿ ਇਹ ਕਾਂਗਰਸ ਵੱਲੋਂ ਇੱਕ ਪੌਜ਼ੇਟਿਵ ਮੈਸੇਜ ਲੱਗਦਾ ਹੈ। ਔਰਤਾਂ ਨੂੰ ਲੈ ਕੇ ਰਾਹੁਲ ਗਾਂਧੀ ਜੀ ਦੇ ਦਿਲ ’ਚ ਸਾਫ਼ ਬਦਲਾਅ ਦਿਖ ਰਿਹਾ ਹੈ। ਇਸ ਦੇ ਨਾਲ ਹੀ ਕਿਰਨ ਰਿਜਿਜੂ ਨੇ ਤਨਜ਼ ਕੱਸਦਿਆਂ ਇੱਕ ਸਵਾਲ ਵੀ ਦਾਗ਼ਿਆ।
ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣ, ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਮਹਿਲਾ ਰਾਖਵੇਂਕਰਨ ਬਿੱਲ ਦਾ ਬਿਨਾਂ ਸ਼ਰਤ ਸਮਰਥਨ ਕਰੇਗੀ।
ਡੀਲਿਮਿਟੇਸ਼ਨ ਬਿੱਲ ਅਤੇ ਮਹਿਲਾ ਰਾਖਵੇਂਕਰਨ ਨੂੰ ਲੈ ਕੇ ਟਕਰਾਅ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਅਤੇ ਕਾਂਗਰਸ ਵਿਚਾਲੇ ਡੀਲਿਮਿਟੇਸ਼ਨ ਬਿੱਲ ਅਤੇ ਮਹਿਲਾ ਰਾਖਵੇਂਕਰਨ ਨੂੰ ਲੈ ਕੇ ਟਕਰਾਅ ਚੱਲ ਰਿਹਾ ਹੈ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਡੀਲਿਮਿਟੇਸ਼ਨ ਦਾ ਵਿਰੋਧ ਕਰ ਰਹੀਆਂ ਹਨ ਅਤੇ ਚਾਹੁੰਦੀਆਂ ਹਨ ਕਿ ਸੰਸਦ ਦੀ ਮੌਜੂਦਾ ਸੀਟਾਂ ’ਚ ਹੀ 33 ਫ਼ੀਸਦੀ ਮਹਿਲਾ ਕੋਟਾ ਲਾਗੂ ਹੋਵੇ।
ਉੱਥੇ ਹੀ ਕੇਂਦਰ ਸਰਕਾਰ ਸੀਟਾਂ ਵਧਾ ਕੇ ਕੋਟਾ ਲਾਗੂ ਕਰਨਾ ਚਾਹੁੰਦੀ ਹੈ। ਮਹਿਲਾ ਰਾਖਵੇਂਕਰਨ ਬਿੱਲ ਪਹਿਲਾਂ ਹੀ ਸੰਸਦ ਤੋਂ ਪਾਸ ਹੋ ਚੁੱਕਾ ਹੈ।