ਦੀਵਾਲੀ 'ਤੇ ਕੰਪਨੀ ਦਾ ਵੱਡਾ ਧਮਾਕਾ: ਮੁਲਾਜ਼ਮਾਂ ਨੂੰ ਗਿਫ਼ਟ 'ਚ ਦਿੱਤੇ iPhone 16, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਦੀਵਾਲੀ 'ਤੇ ਸਾਰੀਆਂ ਕੰਪਨੀਆਂ ਆਪਣੇ-ਆਪਣੇ ਮੁਲਾਜ਼ਮਾਂ ਨੂੰ ਤਰ੍ਹਾਂ-ਤਰ੍ਹਾਂ ਦੇ ਗਿਫ਼ਟ ਦਿੰਦੀਆਂ ਹਨ। ਹਾਲਾਂਕਿ, ਕਈ ਕੰਪਨੀਆਂ ਵਿੱਚ ਬੋਨਸ ਵੀ ਦਿੱਤਾ ਜਾਂਦਾ ਹੈ ਪਰ ਇਸ ਸਾਲ ਦਿੱਲੀ ਦੀ ਇੱਕ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਗਿਫ਼ਟ ਵਿੱਚ ਆਈਫ਼ੋਨ-16 ਦੇ ਕੇ ਸੁਰਖੀਆਂ ਬਟੋਰੀਆਂ ਹਨ। ਇਹ ਕੰਪਨੀ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।
Publish Date: Thu, 05 Nov 2026 04:24 PM (IST)
Updated Date: Thu, 05 Nov 2026 04:30 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਦੀਵਾਲੀ ਦਾ ਤਿਉਹਾਰ ਆਉਂਦੇ ਹੀ ਮੁਲਾਜ਼ਮਾਂ ਦੇ ਮਨ ਵਿੱਚ ਸਿਰਫ਼ ਇੱਕ ਹੀ ਸਵਾਲ ਦੌੜਨ ਲੱਗਦਾ ਹੈ ਕਿ ਆਖ਼ਰ ਇਸ ਵਾਰ ਸਾਨੂੰ ਕੀ ਮਿਲੇਗਾ? ਅਜਿਹੇ ਵਿੱਚ ਜੇਕਰ ਤੁਹਾਡੀ ਕੰਪਨੀ ਦੀਵਾਲੀ ਗਿਫ਼ਟ ਵਿੱਚ ਆਈਫ਼ੋਨ-16 (iPhone 16) ਦੇ ਦੇਵੇ ਤਾਂ ਮੌਜ ਹੀ ਆ ਜਾਵੇ। ਮੁਲਾਜ਼ਮਾਂ ਦੇ ਇਸ ਸੁਪਨੇ ਨੂੰ ਦਿੱਲੀ ਦੀ ਇੱਕ ਕੰਪਨੀ ਨੇ ਪੂਰਾ ਕੀਤਾ ਹੈ।
ਦੀਵਾਲੀ 'ਤੇ ਸਾਰੀਆਂ ਕੰਪਨੀਆਂ ਆਪਣੇ-ਆਪਣੇ ਮੁਲਾਜ਼ਮਾਂ ਨੂੰ ਤਰ੍ਹਾਂ-ਤਰ੍ਹਾਂ ਦੇ ਗਿਫ਼ਟ ਦਿੰਦੀਆਂ ਹਨ। ਹਾਲਾਂਕਿ, ਕਈ ਕੰਪਨੀਆਂ ਵਿੱਚ ਬੋਨਸ ਵੀ ਦਿੱਤਾ ਜਾਂਦਾ ਹੈ ਪਰ ਇਸ ਸਾਲ ਦਿੱਲੀ ਦੀ ਇੱਕ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਗਿਫ਼ਟ ਵਿੱਚ ਆਈਫ਼ੋਨ-16 ਦੇ ਕੇ ਸੁਰਖੀਆਂ ਬਟੋਰੀਆਂ ਹਨ। ਇਹ ਕੰਪਨੀ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।
ਦੀਵਾਲੀ ਗਿਫ਼ਟ ਮਿਲਿਆ iPhone-16
ਦੱਸ ਦੇਈਏ ਕਿ ਰਾਜਧਾਨੀ ਦਿੱਲੀ ਦੇ ਰੋਹਿਣੀ ਵਿੱਚ ਸਥਿਤ ਇੱਕ ਕੰਪਨੀ ਨੇ ਦੀਵਾਲੀ ਦੇ ਮੌਕੇ 'ਤੇ ਆਪਣੇ ਮੁਲਾਜ਼ਮਾਂ ਨੂੰ 70 ਹਜ਼ਾਰ ਰੁਪਏ ਵਾਲਾ ਆਈਫ਼ੋਨ-16 ਗਿਫ਼ਟ ਕੀਤਾ ਹੈ। ਮੁਲਾਜ਼ਮਾਂ ਨੂੰ ਮਿਲੇ ਸ਼ਾਨਦਾਰ ਗਿਫ਼ਟ ਦੀ ਸੋਸ਼ਲ ਮੀਡੀਆ 'ਤੇ ਜੰਮ ਕੇ ਤਾਰੀਫ਼ ਹੋ ਰਹੀ ਹੈ।
ਮੁਲਾਜ਼ਮਾਂ ਦੀ ਬੱਲੇ-ਬੱਲੇ
ਕੰਪਨੀ ਦੇ ਮੁਲਾਜ਼ਮਾਂ ਨੇ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਪਲੇਟਫ਼ਾਰਮ 'ਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਖ਼ੁਸ਼ੀ ਜ਼ਾਹਰ ਕੀਤੀ ਹੈ। ਵੀਡੀਓ ਵਿੱਚ ਸਾਰੇ ਮੁਲਾਜ਼ਮਾਂ ਦੇ ਲੈਪਟਾਪ 'ਤੇ ਇੱਕ-ਇੱਕ ਆਈਫ਼ੋਨ-16 ਰੱਖਿਆ ਹੋਇਆ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਮਹਿਲਾ ਮੁਲਾਜ਼ਮ ਆਪਣੇ ਹੱਥ ਵਿੱਚ iPhone-16 ਦਿਖਾਉਂਦੇ ਹੋਏ ਖ਼ੁਸ਼ੀ ਜ਼ਾਹਰ ਕਰ ਰਹੀਆਂ ਹਨ।
ਉੱਥੇ ਹੀ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਗਏ ਵੀਡੀਓ 'ਤੇ ਕਮੈਂਟਸ ਵੀ ਆ ਰਹੇ ਹਨ। ਇੱਕ ਯੂਜ਼ਰ ਨੇ ਮਜ਼ਾਕ ਵਿੱਚ ਕਮੈਂਟ ਵਿੱਚ ਲਿਖਿਆ ਕਿ ਕੰਪਨੀ ਵਿੱਚ ਵੈਕੈਂਸੀ ਹੈ ਕੀ?
ਉੱਥੇ ਹੀ, ਇੱਕ ਦੂਜੇ ਯੂਜ਼ਰ ਨੇ ਕਮੈਂਟ ਵਿੱਚ ਲਿਖਿਆ ਕਿ ਦੀਵਾਲੀ 'ਤੇ ਅਜਿਹੇ ਵੀਡੀਓ ਦੇਖ ਕੇ ਇੰਸਟਾਗ੍ਰਾਮ ਚਲਾਉਣ ਦਾ ਮਨ ਹੀ ਨਹੀਂ ਕਰਦਾ ਕਿਉਂਕਿ ਦੂਜਿਆਂ ਦੇ ਗਿਫ਼ਟ ਦੇਖ ਕੇ ਸੜਨ ਹੋਵੇਗੀ।