- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਅੱਜ ਸਵੇਰੇ ਹੀ ਅਭਿਜੀਤ ਦੀਪਕੇ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਅਭਿਜੀਤ ਦੀਪਕੇ ਵਿਰੁੱਧ ਅਮਨ-ਕਾਨੂੰਨ ਭੰਗ ਕਰਨ ਦੀ ਧਾਰਾ 126/170 ਤਹਿਤ ਕੇਸ ਦਰਜ ਕੀਤਾ ਸੀ। ਦਿੱਲੀ ਪੁਲਿਸ ਨੇ 16 ਅਕਤੂਬਰ 2026 ਨੂੰ ਤਿਰੰਗਾ ਮਾਰਚ ਦੌਰਾਨ ਵੀ ਅਭਿਜੀਤ ਦੀਪਕੇ ਨੂੰ ਹਿਰਾਸਤ ’ਚ ਲਿਆ ਸੀ। ਹਾਲਾਂਕਿ, ਕੁਝ ਸਮੇਂ ਬਾਅਦ ਹਦਾਇਤ ਦੇ ਕੇ ਛੱਡ ਦਿੱਤਾ ਗਿਆ ਸੀ।

ਦਿੱਲੀ ਪੁਲਿਸ ਨੇ 16 ਅਕਤੂਬਰ 2026 ਨੂੰ ਤਿਰੰਗਾ ਮਾਰਚ ਦੌਰਾਨ ਵੀ ਅਭਿਜੀਤ ਦੀਪਕੇ ਨੂੰ ਹਿਰਾਸਤ ’ਚ ਲਿਆ ਸੀ। ਹਾਲਾਂਕਿ, ਕੁਝ ਸਮੇਂ ਬਾਅਦ ਹਦਾਇਤ ਦੇ ਕੇ ਛੱਡ ਦਿੱਤਾ ਗਿਆ ਸੀ।
ਮੰਦਿਰ ਮਾਰਗ ਸਥਿਤ ਏ.ਸੀ.ਐੱਮ. ਅਦਾਲਤ ਵਿੱਚ ਅਭਿਜੀਤ ਦੀਪਕੇ ਨੂੰ ਦੁਪਹਿਰ ਸਮੇਂ ਪੇਸ਼ ਕੀਤਾ ਗਿਆ। ਅਦਾਲਤ ਦੇ ਸਾਹਮਣੇ ਦੋਵਾਂ ਪੱਖਾਂ ਵਿਚਾਲੇ ਲੰਬੀ ਬਹਿਸ ਹੋਈ। ਹੁਣ ਅਦਾਲਤ ਨੇ ਦੀਪਕੇ ਨੂੰ ਬਾਂਡ (Bond) ਭਰਨ ਲਈ ਕਿਹਾ ਹੈ। ਅਦਾਲਤ ਵਿੱਚ ਸ਼ਨੀਵਾਰ ਨੂੰ ਲੰਬੀ ਬਹਿਸ ਚੱਲੀ।
ਇਸ ਵਾਰ ਬਹੁਤ ਸਾਰੀਆਂ ਸ਼ਰਤਾਂ 'ਤੇ ਜ਼ਮਾਨਤ ਮਿਲੀ ਹੈ। ਹੁਣ ਜੇਕਰ ਇਹ ਅਮਨ-ਕਾਨੂੰਨ (ਸ਼ਾਂਤੀ) ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਇਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।