- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਮਵਾਰ ਨੂੰ ਜ਼ਮੀਨੀ ਵਿਵਾਦ ਦੇ ਚਲਦਿਆਂ 28 ਸਾਲਾ ਔਰਤ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਗਿਆ। ਇਸ ਖ਼ੌਫ਼ਨਾਕ ਕਤਲ ਤੋਂ ਪਹਿਲਾਂ ਔਰਤ ਨੂੰ ਧੂਹ ਕੇ ਉਸ ਦੇ ਸਹੁਰੇ ਘਰ ਲਿਜਾਇਆ ਗਿਆ। ਇਸ ਮਾਮਲੇ 'ਚ ਔਰਤ ਦੀ ਪਛਾਣ ਮਹਿਬੂਬਨਗਰ ਮੰਡਲ ਦੇ ਓਬੁਲਾਇਆਪੱਲੀ ਪਿੰਡ ਦੀ ਰਹਿਣ ਵਾਲੀ ਸੁਨੀਤਾ ਵਜੋਂ ਹੋਈ ਹੈ।

ਡਿਜੀਟਲ ਡੈਸਕ, ਹੈਦਰਾਬਾਦ : ਤੇਲੰਗਾਨਾ ਦੇ ਮਹਿਬੂਬਨਗਰ ਜ਼ਿਲ੍ਹੇ ਤੋਂ ਇੱਕ ਅਜਿਹਾ ਹੱਤਿਆਕਾਂਡ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ। ਇੱਥੇ ਸੋਮਵਾਰ ਨੂੰ ਜ਼ਮੀਨੀ ਵਿਵਾਦ ਦੇ ਚਲਦਿਆਂ 28 ਸਾਲਾ ਔਰਤ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਗਿਆ। ਇਸ ਖ਼ੌਫ਼ਨਾਕ ਕਤਲ ਤੋਂ ਪਹਿਲਾਂ ਔਰਤ ਨੂੰ ਧੂਹ ਕੇ ਉਸ ਦੇ ਸਹੁਰੇ ਘਰ ਲਿਜਾਇਆ ਗਿਆ। ਇਸ ਮਾਮਲੇ 'ਚ ਔਰਤ ਦੀ ਪਛਾਣ ਮਹਿਬੂਬਨਗਰ ਮੰਡਲ ਦੇ ਓਬੁਲਾਇਆਪੱਲੀ ਪਿੰਡ ਦੀ ਰਹਿਣ ਵਾਲੀ ਸੁਨੀਤਾ ਵਜੋਂ ਹੋਈ ਹੈ।
ਕੋਇਲਕੋਂਡਾ ਪੁਲਿਸ ਸਟੇਸ਼ਨ ਦੇ ਸਬ-ਇੰਸਪੈਕਟਰ ਏ. ਨਾਗਰਾਜੂ ਨੇ ਦੱਸਿਆ, 'ਸੁਨੀਤਾ ਦੇ ਪਿਤਾ ਵਾਲਿਆ ਨਾਇਕ ਦੀ ਸ਼ਿਕਾਇਤ ਦੇ ਆਧਾਰ 'ਤੇ, ਅਸੀਂ BNS ਦੀ ਧਾਰਾ 101 (ਕਤਲ) ਅਤੇ 103 (ਕਤਲ ਲਈ ਸਜ਼ਾ) ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚਾਰੇ ਮੁਲਜ਼ਮ ਫਰਾਰ ਹਨ ਅਤੇ ਉਨ੍ਹਾਂ ਦੀ ਭਾਲ ਤੇ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ।'
ਜ਼ਮੀਨੀ ਵਿਵਾਦ ਨੂੰ ਲੈ ਕੇ ਕੀਤਾ ਕਤਲ
ਸੋਮਵਾਰ ਦੁਪਹਿਰ ਨੂੰ, ਜਦੋਂ ਸੁਨੀਤਾ ਕੋਇਲਕੋਂਡਾ ਮੰਡਲ ਦੇ ਚਿੰਥਲ ਥਾਂਡਾ 'ਚ ਆਪਣੇ ਖੇਤ ਵੱਲ ਜਾ ਰਹੀ ਸੀ, ਤਾਂ ਉਸ ਦੇ ਸਹੁਰੇ ਮਾਣਿਕਿਆ ਨਾਇਕ, ਦਿਓਰ ਮਾਨਿਆ ਨਾਇਕ ਤੇ ਪਾਂਡੂ ਨਾਇਕ, ਅਤੇ ਪਾਂਡੂ ਦੀ ਪਤਨੀ ਪਾਰਵਤੀ ਨੇ ਉਸ ਨੂੰ ਰਸਤੇ 'ਚ ਰੋਕ ਲਿਆ।
ਸੁਨੀਤਾ ਦੇ ਸਹੁਰੇ ਪਰਿਵਾਰ ਨੇ ਉਸ ਦੇ ਗਲ਼ 'ਚ ਕੱਪੜਾ ਬੰਨ੍ਹਿਆ ਅਤੇ ਉਸ ਨੂੰ ਧੂਹਦੇ ਹੋਏ ਆਪਣੇ ਘਰ ਲੈ ਗਏ, ਜਿੱਥੇ ਉਨ੍ਹਾਂ ਨੇ ਚਾਕੂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਇਸ ਮਾਮਲੇ 'ਚ ਦੋਸ਼ ਹੈ ਕਿ ਮੁਲਜ਼ਮਾਂ ਨੇ ਔਰਤ ਦਾ ਗਲਾ ਰੇਤ ਕੇ ਉਸ ਦਾ ਸਿਰ ਧੜ ਤੋਂ ਅੱਗ ਕਰ ਦਿੱਤਾ। ਸੂਚਨਾ ਮਿਲਣ 'ਤੇ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਮਹਿਬੂਬਨਗਰ ਸਰਕਾਰੀ ਜਨਰਲ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਔਰਤ ਦੇ ਨਾਂ 'ਚ ਦਰਜ 1.5 ਏਕੜ ਜ਼ਮੀਨ ਨੂੰ ਲੈ ਕੇ ਉਪਜੀ ਰੰਜਿਸ਼ ਕਾਰਨ ਇਸ ਬੇਰਹਿਮ ਕਤਲ ਨੂੰ ਅੰਜਾਮ ਦਿੱਤਾ ਗਿਆ।
1.5 ਏਕੜ ਜ਼ਮੀਨ ਨੂੰ ਲੈ ਕੇ ਸੀ ਵਿਵਾਦ
ਸਬ-ਇੰਸਪੈਕਟਰ ਦੇ ਮੁਤਾਬਕ, ਸੁਨੀਤਾ ਦਾ ਵਿਆਹ ਲਗਭਗ 12 ਸਾਲ ਪਹਿਲਾਂ ਚਿੰਥਲ ਥਾਂਡਾ ਦੇ ਰਹਿਣ ਵਾਲੇ ਬਲਰਾਮ ਨਾਲ ਹੋਇਆ ਸੀ। ਉਨ੍ਹਾਂ ਦੀਆਂ ਦੋ ਬੇਟੀਆਂ ਹਨ। ਦੱਸਿਆ ਜਾਂਦਾ ਹੈ ਕਿ ਬਲਰਾਮ ਨੂੰ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਸਨ, ਜਿਸ ਕਾਰਨ ਪਤੀ-ਪਤਨੀ ਵਿਚਾਲੇ ਅਕਸਰ ਝਗੜੇ ਹੁੰਦੇ ਰਹਿੰਦੇ ਸਨ।
ਕਰੋੜ ਇੱਕ ਸਾਲ ਪਹਿਲਾਂ, ਪਿੰਡ ਦੇ ਬਜ਼ੁਰਗਾਂ ਨੇ ਵਿਚੋਲਗੀ ਕਰਕੇ ਉਨ੍ਹਾਂ ਦੇ ਵਿਵਾਦ ਨੂੰ ਸੁਲਝਾਇਆ ਸੀ। ਇਸ ਸਮਝੌਤੇ ਦੇ ਤਹਿਤ, ਸੁਨੀਤਾ ਅਤੇ ਉਸ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਬਲਰਾਮ ਦੀ 1.5 ਏਕੜ ਜ਼ਮੀਨ ਸੁਨੀਤਾ ਦੇ ਨਾਂ ਕਰ ਦਿੱਤੀ ਗਈ। ਪਰ, ਇਸ ਫੈਸਲੇ ਤੋਂ ਬਲਰਾਮ ਦੇ ਵੱਡੇ ਭਰਾ ਪਾਂਡੂ ਨਾਇਕ ਅਤੇ ਮਾਨਿਆ ਨਾਇਕ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਇਸ ਜ਼ਮੀਨ ਦੇ ਤਬਾਦਲੇ ਦਾ ਵਿਰੋਧ ਕੀਤਾ।
ਪੁਲਿਸ ਨੇ ਦੱਸਿਆ ਕਿ ਇਹ ਭਰਾ ਜੋੜੇ ਨੂੰ ਇੱਕ ਨਾਲ ਰਹਿਣ ਤੋਂ ਰੋਕਦੇ ਸਨ ਅਤੇ ਅਕਸਰ ਬਲਰਾਮ ਨੂੰ ਹੈਦਰਾਬਾਦ ਲੈ ਜਾਂਦੇ ਸਨ। ਘਰ ਦੇ ਤਣਾਅਪੂਰਨ ਮਾਹੌਲ ਨੂੰ ਨਾ ਝੱਲ ਪਾਉਣ ਕਾਰਨ, ਸੁਨੀਤਾ ਓਬੁਲਾਇਆਪੱਲੀ 'ਚ ਆਪਣੇ ਮਾਤਾ-ਪਿਤਾ ਦੇ ਘਰ ਚਲੀ ਗਈ ਸੀ। ਬਾਅਦ 'ਚ, ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਵਾਪਸ ਚਿੰਥਲ ਥਾਂਡਾ ਜਾਣ ਲਈ ਰਾਜ਼ੀ ਕੀਤਾ ਅਤੇ ਉਸ ਲਈ ਇੱਕ ਘਰ ਵੀ ਬਣਵਾਇਆ। ਉਹ ਪਿਛਲੇ ਇੱਕ ਮਹੀਨੇ ਤੋਂ ਆਪਣੀਆਂ ਦੋ ਬੇਟੀਆਂ ਨਾਲ ਉੱਥੇ ਹੀ ਰਹਿ ਰਹੀ ਸੀ।
ਇਸ ਦੇ ਬਾਵਜੂਦ, ਦੋਸ਼ ਹੈ ਕਿ ਉਸ ਦਾ ਸਹੁਰਾ ਪਰਿਵਾਰ ਲਗਾਤਾਰ ਉਸ 'ਤੇ ਜ਼ਮੀਨ ਛੱਡਣ ਅਤੇ ਪਿੰਡ ਤੋਂ ਚਲੇ ਜਾਣ ਦਾ ਦਬਾਅ ਬਣਾਉਂਦਾ ਰਿਹਾ। ਪੁਲਿਸ ਮੁਤਾਬਕ, ਉਨ੍ਹਾਂ ਨੇ ਉਸ ਨੂੰ ਇਹ ਧਮਕੀ ਵੀ ਦਿੱਤੀ ਸੀ ਕਿ ਜੇਕਰ ਉਸ ਨੇ ਜਾਇਦਾਦ ਛੱਡਣ ਤੋਂ ਇਨਕਾਰ ਕੀਤਾ, ਤਾਂ ਉਹ ਉਸ ਨੂੰ ਮਾਰ ਦੇਣਗੇ।