ਕੇਂਦਰ ਸਰਕਾਰ ਦਾ ਵੱਡਾ ਪ੍ਰਸ਼ਾਸਨਿਕ ਫੇਰਬਦਲ, ਦੀਪਤੀ ਗੌੜ ਮੁਖਰਜੀ ਬਣੀ ਨਵੀਂ ਉੱਚ ਸਿੱਖਿਆ ਸਕੱਤਰ
ਕੇਂਦਰ ਸਰਕਾਰ ਨੇ ਸੋਮਵਾਰ ਨੂੰ ਵੱਡੇ ਪੱਧਰ 'ਤੇ ਆਈਏਐਸ ਅਧਿਕਾਰੀਆਂ ਦੇ ਤਬਦੀਲੇ ਕੀਤੇ ਹਨ। ਸੀਨੀਅਰ ਅਧਿਕਾਰੀ ਦੀਪਤੀ ਗੌੜ ਮੁਖਰਜੀ ਨੂੰ ਨਵੀਂ ਉੱਚ ਸਿੱਖਿਆ ਸਕੱਤਰ ਨਿਯੁਕਤ ਕੀਤਾ ਗਿਆ ਹੈ। ਮੁਖਰਜੀ ਨੇ ਪਿਛਲੇ ਮਹੀਨੇ ਪੰਚਾਇਤ ਰਾਜ ਮੰਤਰਾਲੇ ਦੇ ਸਕੱਤਰ ਵਜੋਂ ਨਿਯੁਕਤ ਕੀਤੇ ਗਏ ਵਿਨੀਤ ਜੋਸ਼ੀ ਦੀ ਜਗ੍ਹਾ ਲਈ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਸਕੱਤਰ ਨਰੇਸ਼ ਪਾਲ ਗੰਗਵਾਰ ਨੂੰ ਜੋਸ਼ੀ ਦੀ ਜਗ੍ਹਾ ਉੱਚ ਸਿੱਖਿਆ ਸਕੱਤਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਸੋਮਵਾਰ ਦੇਰ ਰਾਤ ਜਾਰੀ ਇੱਕ ਹੁਕਮ 'ਚ ਕਰਮਚਾਰੀ ਮੰਤਰਾਲੇ ਨੇ ਕਿਹਾ ਕਿ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਮੁਖਰਜੀ
Publish Date: Tue, 11 Aug 2026 08:11 AM (IST)
Updated Date: Tue, 11 Aug 2026 08:11 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸੋਮਵਾਰ ਨੂੰ ਵੱਡੇ ਪੱਧਰ 'ਤੇ ਆਈਏਐਸ ਅਧਿਕਾਰੀਆਂ ਦੇ ਤਬਦੀਲੇ ਕੀਤੇ ਹਨ। ਸੀਨੀਅਰ ਅਧਿਕਾਰੀ ਦੀਪਤੀ ਗੌੜ ਮੁਖਰਜੀ ਨੂੰ ਨਵੀਂ ਉੱਚ ਸਿੱਖਿਆ ਸਕੱਤਰ ਨਿਯੁਕਤ ਕੀਤਾ ਗਿਆ ਹੈ। ਮੁਖਰਜੀ ਨੇ ਪਿਛਲੇ ਮਹੀਨੇ ਪੰਚਾਇਤ ਰਾਜ ਮੰਤਰਾਲੇ ਦੇ ਸਕੱਤਰ ਵਜੋਂ ਨਿਯੁਕਤ ਕੀਤੇ ਗਏ ਵਿਨੀਤ ਜੋਸ਼ੀ ਦੀ ਜਗ੍ਹਾ ਲਈ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਸਕੱਤਰ ਨਰੇਸ਼ ਪਾਲ ਗੰਗਵਾਰ ਨੂੰ ਜੋਸ਼ੀ ਦੀ ਜਗ੍ਹਾ ਉੱਚ ਸਿੱਖਿਆ ਸਕੱਤਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਸੋਮਵਾਰ ਦੇਰ ਰਾਤ ਜਾਰੀ ਇੱਕ ਹੁਕਮ 'ਚ ਕਰਮਚਾਰੀ ਮੰਤਰਾਲੇ ਨੇ ਕਿਹਾ ਕਿ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਮੁਖਰਜੀ ਨੂੰ ਨਵੀਂ ਉੱਚ ਸਿੱਖਿਆ ਸਕੱਤਰ ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨੀਟ ਪੇਪਰ ਲੀਕ ਵਿਵਾਦ ਦੇ ਪਿਛੋਕੜ 'ਚ ਮੁਖਰਜੀ ਦੀ ਨਿਯੁਕਤੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਚੰਦਰਸ਼ੇਖਰ ਐੱਸ. ਨੂੰ ਕੇਰਲ ਵਾਪਸ ਭੇਜਿਆ ਗਿਆ ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਦੇ ਨਿੱਜੀ ਸਕੱਤਰ ਵਜੋਂ ਕੰਮ ਕਰ ਰਹੇ ਚੰਦਰਸ਼ੇਖਰ ਐੱਸ. ਨੂੰ ਉਨ੍ਹਾਂ ਦੇ ਕੈਡਰ ਰਾਜ ਕੇਰਲ ਵਾਪਸ ਭੇਜ ਦਿੱਤਾ ਗਿਆ। 2014 ਬੈਚ ਦੇ ਆਈਏਐਸ ਅਧਿਕਾਰੀ ਚੰਦਰਸ਼ੇਖਰ ਨੂੰ ਪਿਛਲੇ ਸਾਲ ਸਤੰਬਰ 'ਚ ਉਪ ਰਾਸ਼ਟਰਪਤੀ ਦਾ ਨਿੱਜੀ ਸਕੱਤਰ ਨਿਯੁਕਤ ਕੀਤਾ ਗਿਆ ਸੀ।
ਇਸ ਦੌਰਾਨ, ਗ੍ਰਹਿ ਮੰਤਰਾਲੇ ਨੇ ਇੱਕ ਹੁਕਮ ਜਾਰੀ ਕਰਕੇ ਸੀਨੀਅਰ ਆਈਏਐਸ ਅਧਿਕਾਰੀ ਗਿਆਨੇਸ਼ ਭਾਰਤੀ ਨੂੰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਹੈ। ਭਾਰਤੀ ਇਸ ਤੋਂ ਪਹਿਲਾਂ ਉਪ ਚੋਣ ਕਮਿਸ਼ਨਰ ਵਜੋਂ ਕੰਮ ਕਰ ਰਹੇ ਸਨ। ਯੁਵਾ ਮਾਮਲਿਆਂ ਦੀ ਸਕੱਤਰ ਪੱਲਵੀ ਜੈਨ ਗੋਵਿਲ ਕਾਰਪੋਰੇਟ ਮਾਮਲਿਆਂ ਦੀ ਨਵੀਂ ਸਕੱਤਰ ਹੋਵੇਗੀ। ਭਾਰਤੀ ਅੰਤਰਦੇਸ਼ੀ ਜਲ ਮਾਰਗ ਅਥਾਰਟੀ (IWAI) ਦੇ ਚੇਅਰਮੈਨ ਸੁਨੀਲ ਪਾਲੀਵਾਲ ਨੂੰ ਗੋਵਿਲ ਦੀ ਜਗ੍ਹਾ ਯੁਵਾ ਮਾਮਲਿਆਂ ਦਾ ਸਕੱਤਰ ਬਣਾਇਆ ਗਿਆ ਹੈ।
ਸੁਸ਼ੀਲ ਕੁਮਾਰ ਲੋਹਾਣੀ ਨੂੰ ਮਿਲੀ ਇਹ ਵੱਡੀ ਜ਼ਿੰਮੇਵਾਰੀ ਕੈਬਨਿਟ ਸਕੱਤਰੇਤ 'ਚ ਵਿਸ਼ੇਸ਼ ਡਿਊਟੀ ਅਧਿਕਾਰੀ ਸੁਸ਼ੀਲ ਕੁਮਾਰ ਲੋਹਾਣੀ, ਪਾਲੀਵਾਲ ਦੀ ਜਗ੍ਹਾ IWAI ਦੇ ਨਵੇਂ ਚੇਅਰਮੈਨ ਹੋਣਗੇ। ਜਲ ਸਰੋਤ ਵਿਭਾਗ ਦੇ ਸਕੱਤਰ ਵੀ.ਐੱਲ. ਕਾਂਤ ਰਾਓ ਨੂੰ ਗ੍ਰਹਿ ਮੰਤਰਾਲੇ ਦੇ ਰਾਜਭਾਸ਼ਾ ਵਿਭਾਗ 'ਚ ਵਿਸ਼ੇਸ਼ ਡਿਊਟੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਉਹ ਅਗਲੇ ਮਹੀਨੇ ਦੇ ਅੰਤ 'ਚ ਮੌਜੂਦਾ ਸਕੱਤਰ ਅੰਸੁਲੀ ਆਰੀਆ ਦੇ ਸੇਵਾਮੁਕਤ ਹੋਣ ਤੋਂ ਬਾਅਦ ਰਾਜਭਾਸ਼ਾ ਵਿਭਾਗ ਦੇ ਸਕੱਤਰ ਦਾ ਅਹੁਦਾ ਸੰਭਾਲਣਗੇ।