- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਮਲੀ ’ਚ ਜ਼ਿਲ੍ਹਾ ਖਣਨ ਅਧਿਕਾਰੀ ਸੁਧਾਕਰ ਸਿੰਘ ਦੇ ਸਰਕਾਰੀ ਨਿਵਾਸ ’ਤੇ ਵਿਜੀਲੈਂਸ ਟੀਮ ਨੇ ਛਾਪਾ ਮਾਰ ਕੇ ਕਥਿਤ ਕਾਲੀ ਕਮਾਈ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ।

ਜਾਗਰਣ ਸੰਵਾਦਦਾਤਾ, ਸ਼ਾਮਲੀ : ਜ਼ਿਲ੍ਹਾ ਖਣਨ ਅਧਿਕਾਰੀ ਦੇ ਸਰਕਾਰੀ ਨਿਵਾਸ ’ਤੇ ਕਾਲੀ ਕਮਾਈ ਦਾ ਅਜਿਹਾ ਖਜ਼ਾਨਾ ਸਾਹਮਣੇ ਆਇਆ, ਜਿਸ ਨੂੰ ਦੇਖ ਕੇ ਜਾਂਚ ਟੀਮ ਦੇ ਮੈਂਬਰ ਵੀ ਹੈਰਾਨ ਰਹਿ ਗਏ। ਵਿਜੀਲੈਂਸ ਦੀ ਟੀਮ ਜਦੋਂ ਸਰਕਾਰੀ ਨਿਵਾਸ ’ਤੇ ਪਹੁੰਚੀ ਤਾਂ ਉੱਥੇ ਦੋ ਅਲਮਾਰੀਆਂ ਮਿਲੀਆਂ। ਇੱਕ ਅਲਮਾਰੀ ’ਚ ਕੱਪੜਿਆਂ ਦੇ ਨਾਲ ਲੱਖਾਂ ਰੁਪਏ ਨਾਲ ਭਰਿਆ ਬੈਗ ਰੱਖਿਆ ਹੋਇਆ ਸੀ, ਜਦਕਿ ਛੋਟੀ ਅਲਮਾਰੀ ’ਚ ਕੱਪੜਿਆਂ ਵਾਂਗ ਨੋਟਾਂ ਦੀਆਂ ਗੱਡੀਆਂ ਰੱਖੀਆਂ ਹੋਈਆਂ ਸਨ। ਦੋਵਾਂ ਅਲਮਾਰੀਆਂ ’ਚ ਗੁਪਤ ਲਾਕ ਦੇ ਨਾਲ ਬਾਹਰੋਂ ਵੀ ਤਾਲਾ ਲੱਗਿਆ ਹੋਇਆ ਸੀ।
500-500 ਰੁਪਏ ਦੇ ਨੋਟਾਂ ਦੇ ਬੰਡਲ
ਵੀਰਵਾਰ ਦੁਪਹਿਰ ਤਿੰਨ ਵਜੇ ਵਿਜੀਲੈਂਸ ਦੀਆਂ ਦੋ ਟੀਮਾਂ ਖਣਨ ਅਧਿਕਾਰੀ ਸੁਧਾਕਰ ਸਿੰਘ ਨੂੰ ਨਾਲ ਲੈ ਕੇ ਉਨ੍ਹਾਂ ਦੇ ਸਰਕਾਰੀ ਨਿਵਾਸ ’ਤੇ ਪਹੁੰਚੀਆਂ ਤੇ ਘਰ ਦੀ ਤਲਾਸ਼ੀ ਲਈ। ਅਲਮਾਰੀ ਦੇ ਖਾਨਿਆਂ ’ਚ 200 ਤੇ 500 ਰੁਪਏ ਦੇ ਨੋਟਾਂ ਦੀਆਂ ਗੱਡੀਆਂ ਸਜਾ ਕੇ ਰੱਖੀਆਂ ਹੋਈਆਂ ਸਨ। ਨੇੜੇ ਰੱਖੀ ਦੂਜੀ ਅਲਮਾਰੀ ਖੋਲ੍ਹੀ ਗਈ ਤਾਂ ਉਸ ’ਚ ਦੋ ਵੱਡੇ ਬੈਗ ਪੈਕ ਕਰਕੇ ਰੱਖੇ ਮਿਲੇ, ਜਿਨ੍ਹਾਂ ’ਚ ਸਿਰਫ਼ 500-500 ਰੁਪਏ ਦੇ ਨੋਟਾਂ ਦੇ ਬੰਡਲ ਭਰੇ ਹੋਏ ਸਨ। ਟੀਮ ਪੈਸੇ ਲੈ ਕੇ ਥਾਣੇ ਪਹੁੰਚੀ ਤੇ ਜਦੋਂ ਨੋਟ ਗਿਣਨੇ ਸ਼ੁਰੂ ਕੀਤੇ ਤਾਂ ਅਧਿਕਾਰੀ ਗਿਣਦੇ-ਗਿਣਦੇ ਥੱਕ ਗਏ। ਇਸ ਤੋਂ ਬਾਅਦ ਐਲਡੀਐਮ ਤੋਂ ਮਸ਼ੀਨ ਮੰਗਵਾਈ ਗਈ ਤੇ ਮਸ਼ੀਨਾਂ ਰਾਹੀਂ ਨੋਟਾਂ ਦੀ ਗਿਣਤੀ ਕੀਤੀ ਗਈ। ਦੂਜੇ ਪਾਸੇ ਹਿਰਾਸਤ ’ਚ ਲਏ ਗਏ ਜ਼ਿਲ੍ਹਾ ਖਣਨ ਅਧਿਕਾਰੀ ਸੁਧਾਕਰ ਸਿੰਘ ਅਧਿਕਾਰੀਆਂ ਦੇ ਵਿਚਕਾਰ ਬੇਫਿਕਰ ਹੋ ਕੇ ਚਾਹ ਦੀਆਂ ਚੁਸਕੀਆਂ ਲੈਂਦੇ ਰਹੇ।
85 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ
ਉੱਤਰ ਪ੍ਰਦੇਸ਼ ਸਤਰਕਤਾ ਅਧਿਸ਼ਠਾਨ (ਵਿਜੀਲੈਂਸ) ਮੇਰਠ ਸੈਕਟਰ ਦੀ ਟ੍ਰੈਪ ਟੀਮ ਨੇ ਵੀਰਵਾਰ ਨੂੰ ਜ਼ਿਲ੍ਹਾ ਖਣਨ ਅਧਿਕਾਰੀ ਦਫ਼ਤਰ ਤੋਂ ਜ਼ਿਲ੍ਹਾ ਖਣਨ ਅਧਿਕਾਰੀ ਸੁਧਾਕਰ ਸਿੰਘ ਤੇ ਸੰਵਿਦਾ ਕਰਮਚਾਰੀ ਸਹਾਇਕ ਲਿਪਿਕ ਸੱਦਾਮ ਨੂੰ 85 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਦਫ਼ਤਰ ’ਚ ਖਣਨ ਅਧਿਕਾਰੀ ਦੀ ਦਰਾਜ਼ ਤੋਂ 8 ਲੱਖ ਰੁਪਏ ਨਕਦ ਤੇ ਖਣਨ ਅਧਿਕਾਰੀ ਦੇ ਘਰ ਤੋਂ 63 ਲੱਖ ਰੁਪਏ ਬਰਾਮਦ ਹੋਏ। ਟੀਮ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਤੇ ਥਾਣੇ ਲਿਆ ਕੇ ਪੁੱਛਗਿੱਛ ਕੀਤੀ ਗਈ।