ਐਕਸਪ੍ਰੈੱਸਵੇਅ 'ਤੇ ਚਲਦੀ ਕਾਰ ਬਣੀ ਅੱਗ ਦਾ ਗੋਲਾ: ਪਰਿਵਾਰ ਨੇ ਛਾਲ ਮਾਰ ਕੇ ਬਚਾਈ ਜਾਨ!
ਸ਼ਕਰਪੁਰ ਖੇਤਰ ’ਚ ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ ’ਤੇ ਇਕ ਅਰਟਿਗਾ ਕਾਰ ਅੱਗ ਦਾ ਗੋਲਾ ਬਣ ਗਈ। ਹਾਦਸੇ ਵੇਲੇ ਕਾਰ ’ਚ ਦੋ ਬੱਚਿਆਂ ਸਮੇਤ ਪੰਜ ਲੋਕ ਮੌਜੂਦ ਸਨ। ਪਰਿਵਾਰ ਨੇ ਸਮਾਂ ਰਹਿੰਦਿਆਂ ਕਾਰ ’ਚੋਂ ਬਾਹਰ ਛਾਲ ਮਾਰ ਕੇ ਆਪਣੀ ਜਾਨ ਬਚਾਈ। ਕੁਝ ਹੀ ਮਿੰਟਾਂ ’ਚ ਕਾਰ ਸੜ ਕੇ ਸੁਆਹ ਹੋ ਗਈ।
Publish Date: Wed, 11 Nov 2026 10:15 PM (IST)
Updated Date: Wed, 11 Nov 2026 10:18 PM (IST)
ਜਾਗਰਣ ਪੱਤਰਕਾਰ, ਪੂਰਬੀ ਦਿੱਲੀ: ਸ਼ਕਰਪੁਰ ਖੇਤਰ ’ਚ ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ ’ਤੇ ਇਕ ਅਰਟਿਗਾ ਕਾਰ ਅੱਗ ਦਾ ਗੋਲਾ ਬਣ ਗਈ। ਹਾਦਸੇ ਵੇਲੇ ਕਾਰ ’ਚ ਦੋ ਬੱਚਿਆਂ ਸਮੇਤ ਪੰਜ ਲੋਕ ਮੌਜੂਦ ਸਨ। ਪਰਿਵਾਰ ਨੇ ਸਮਾਂ ਰਹਿੰਦਿਆਂ ਕਾਰ ’ਚੋਂ ਬਾਹਰ ਛਾਲ ਮਾਰ ਕੇ ਆਪਣੀ ਜਾਨ ਬਚਾਈ। ਕੁਝ ਹੀ ਮਿੰਟਾਂ ’ਚ ਕਾਰ ਸੜ ਕੇ ਸੁਆਹ ਹੋ ਗਈ। ਕਾਰ ਚਾਲਕ ਰਾਮਕੁਮਾਰ ਨੂੰ ਸ਼ੱਕ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ। ਕਾਰ ਨੂੰ ਅੱਗ ਲੱਗਣ ਕਾਰਨ ਐਕਸਪ੍ਰੈੱਸਵੇਅ ਉੱਤੇ ਵਾਹਨਾਂ ਦੀ ਰਫ਼ਤਾਰ ਰੁਕ ਗਈ।
ਸ਼ਕਰਪੁਰ ਖੇਤਰ ’ਚ ਪਹੁੰਚੇ ਤਾਂ ਇੰਜਣ ’ਚੋਂ ਨਿਕਲਣ ਲੱਗਾ ਧੂੰਆਂ ਰਾਮਕੁਮਾਰ ਆਪਣੇ ਪਰਿਵਾਰ ਨਾਲ ਨੋਇਡਾ ਦੇ ਛਪਰੌਲੀ ਖੇਤਰ ’ਚ ਰਹਿੰਦੇ ਹਨ। ਉਹ ਆਪਣੇ ਪੁੱਤਰ, ਉਸ ਦੀ ਪਤਨੀ ਅਤੇ ਬੱਚਿਆਂ ਨੂੰ ਲੈ ਕੇ ਬਾਗਪਤ ਤਿਉਹਾਰ ਮਨਾਉਣ ਗਏ ਹੋਏ ਸਨ। ਬੁੱਧਵਾਰ ਸ਼ਾਮ ਨੂੰ ਉਹ ਬਾਗਪਤ ਤੋਂ ਆਪਣੀ ਅਰਟਿਗਾ ਕਾਰ ’ਚ ਪਰਿਵਾਰ ਨੂੰ ਲੈ ਕੇ ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ ਰਾਹੀਂ ਘਰ ਜਾ ਰਹੇ ਸਨ। ਸ਼ਾਮ ਸੱਤ ਵਜੇ ਜਦੋਂ ਉਹ ਸ਼ਕਰਪੁਰ ਖੇਤਰ ’ਚ ਪਹੁੰਚੇ ਤਾਂ ਇੰਜਣ ’ਚੋਂ ਧੂੰਆਂ ਨਿਕਲਣ ਲੱਗਾ।
ਫਾਇਰ ਬ੍ਰਿਗੇਡ ਨੇ ਅੱਧੇ ਘੰਟੇ ’ਚ ਅੱਗ ’ਤੇ ਪਾਇਆ ਕਾਬੂ ਦੇਖਦਿਆਂ ਹੀ ਦੇਖਦਿਆਂ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ। ਪੂਰਾ ਪਰਿਵਾਰ ਕਾਰ ਤੋਂ ਬਾਹਰ ਛਾਲ ਮਾਰ ਕੇ ਨਿਕਲ ਗਿਆ। ਰਾਮਕੁਮਾਰ ਦਾ ਕਹਿਣਾ ਹੈ ਕਿ ਜ਼ਰਾ ਜਿੰਨੀ ਦੇਰ ਹੋਣ 'ਤੇ ਪੂਰੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ। ਕਾਰ ਤੋਂ ਬਾਹਰ ਆਉਂਦਿਆਂ ਹੀ ਉਨ੍ਹਾਂ ਨੇ ਮਾਮਲੇ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ। ਫਾਇਰ ਬ੍ਰਿਗੇਡ ਦੇ ਇੱਕ ਵਾਹਨ ਨੇ ਅੱਧੇ ਘੰਟੇ ’ਚ ਅੱਗ ਉੱਤੇ ਕਾਬੂ ਪਾ ਲਿਆ। ਅੱਗ ਕਾਰਨ ਐਕਸਪ੍ਰੈੱਸਵੇਅ ਉੱਤੇ ਵਾਹਨਾਂ ਦੀ ਗਤੀ ਘੱਟ ਹੋ ਗਈ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।