ਦਰਦਨਾਕ ਸੜਕ ਹਾਦਸਾ : ਬੇਕਾਬੂ ਹੋ ਕੇ 300 ਮੀਟਰ ਡੂੰਘੀ ਖਾਈ 'ਚ ਡਿੱਗੀ ਬੱਸ, 17 ਲੋਕਾਂ ਦੀ ਮੌਤ, 27 ਯਾਤਰੀ ਜ਼ਖ਼ਮੀ
ਨੇਪਾਲ ਦੇ ਧਾਦਿੰਗ ਜ਼ਿਲ੍ਹੇ ਵਿੱਚ ਸੋਮਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸੇ ਵਿੱਚ 11 ਮਰਦਾਂ ਅਤੇ ਛੇ ਔਰਤਾਂ ਸਮੇਤ ਕੁੱਲ 17 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਵਿਦੇਸ਼ੀ ਸੈਲਾਨੀ ਵੀ ਸ਼ਾਮਲ ਹਨ; ਇੱਕ ਮ੍ਰਿਤਕ ਨਿਊਜ਼ੀਲੈਂਡ ਦਾ ਨਾਗਰਿਕ ਦੱਸਿਆ ਜਾ ਰਿਹਾ ਹੈ। ਪੋਖਰਾ ਤੋਂ ਕਾਠਮੰਡੂ ਆ ਰਹੀ ਇਹ ਯਾਤਰੀ ਬੱਸ ਪ੍ਰਿਥਵੀ ਰਾਜਮਾਰਗ 'ਤੇ ਬੇਨੀਘਾਟ ਰੋਰਾਂਗ ਗਾਉਂਪਾਲਿਕਾ-5, ਭੈਂਸੇਗੌੜਾ ਦੇ ਕੋਲ ਬੇਕਾਬੂ ਹੋ ਕੇ ਤ੍ਰਿਸ਼ੂਲੀ ਨਦੀ ਦੇ ਕਿਨਾਰੇ ਲਗਪਗ 300 ਮੀਟਰ ਹੇਠਾਂ ਜਾ ਡਿੱਗੀ। ਇਹ ਹਾਦਸਾ ਰਾਤ ਇੱਕ ਵਜੇ ਵਾਪਰਿਆ।
Publish Date: Mon, 23 Feb 2026 04:17 PM (IST)
Updated Date: Mon, 23 Feb 2026 04:20 PM (IST)
ਸੰਵਾਦ ਸੂਤਰ, ਸੋਨੌਲੀ। ਨੇਪਾਲ ਦੇ ਧਾਦਿੰਗ ਜ਼ਿਲ੍ਹੇ ਵਿੱਚ ਸੋਮਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸੇ ਵਿੱਚ 11 ਮਰਦਾਂ ਅਤੇ ਛੇ ਔਰਤਾਂ ਸਮੇਤ ਕੁੱਲ 17 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਵਿਦੇਸ਼ੀ ਸੈਲਾਨੀ ਵੀ ਸ਼ਾਮਲ ਹਨ; ਇੱਕ ਮ੍ਰਿਤਕ ਨਿਊਜ਼ੀਲੈਂਡ ਦਾ ਨਾਗਰਿਕ ਦੱਸਿਆ ਜਾ ਰਿਹਾ ਹੈ।
ਪੋਖਰਾ ਤੋਂ ਕਾਠਮੰਡੂ ਆ ਰਹੀ ਇਹ ਯਾਤਰੀ ਬੱਸ ਪ੍ਰਿਥਵੀ ਰਾਜਮਾਰਗ 'ਤੇ ਬੇਨੀਘਾਟ ਰੋਰਾਂਗ ਗਾਉਂਪਾਲਿਕਾ-5, ਭੈਂਸੇਗੌੜਾ ਦੇ ਕੋਲ ਬੇਕਾਬੂ ਹੋ ਕੇ ਤ੍ਰਿਸ਼ੂਲੀ ਨਦੀ ਦੇ ਕਿਨਾਰੇ ਲਗਪਗ 300 ਮੀਟਰ ਹੇਠਾਂ ਜਾ ਡਿੱਗੀ। ਇਹ ਹਾਦਸਾ ਰਾਤ ਇੱਕ ਵਜੇ ਵਾਪਰਿਆ।
ਹੇਠਾਂ ਡਿੱਗਣ ਤੋਂ ਬਾਅਦ ਬੱਸ ਪੂਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਈ। ਹਾਦਸੇ ਵਿੱਚ 27 ਲੋਕਾਂ ਨੂੰ ਗੰਭੀਰ ਹਾਲਤ ਵਿੱਚ ਰੈਸਕਿਊ ਕਰਕੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚ ਅੱਠ ਔਰਤਾਂ, 18 ਮਰਦ ਅਤੇ ਇੱਕ ਬਾਲੜੀ ਸ਼ਾਮਲ ਹੈ।
ਧਾਦਿੰਗ ਦੇ ਪ੍ਰਮੁੱਖ ਜ਼ਿਲ੍ਹਾ ਅਧਿਕਾਰੀ ਵਿਜੇਰਾਜ ਸੁਵੇਦੀ ਨੇ ਦੱਸਿਆ ਕਿ ਦੁਰਗਮ ਸਥਾਨ ਅਤੇ ਰਾਤ ਦਾ ਸਮਾਂ ਹੋਣ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਯਾਤਰੀਆਂ ਨੂੰ ਪਹਿਲਾਂ ਕਿਸ਼ਤੀ ਦੇ ਸਹਾਰੇ ਲਗਪਗ ਇੱਕ ਕਿਲੋਮੀਟਰ ਹੇਠਾਂ ਤੋਂ ਸੁਰੱਖਿਅਤ ਥਾਂ ਤੱਕ ਲਿਆਂਦਾ ਗਿਆ, ਫਿਰ ਸੜਕ ਤੱਕ ਉੱਪਰ ਚੜ੍ਹਾ ਕੇ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਟਾਰਚ ਦੀ ਰੋਸ਼ਨੀ ਵਿੱਚ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਗਿਆ। ਮੌਕੇ 'ਤੇ ਲੋੜੀਂਦੀ ਰਾਹਤ ਸਮੱਗਰੀ ਨਾ ਹੋਣ ਕਾਰਨ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਹਾਦਸੇ ਵਾਲੀ ਥਾਂ 'ਤੇ ਨੇਪਾਲੀ ਫ਼ੌਜ, ਹਥਿਆਰਬੰਦ ਪੁਲਿਸ ਬਲ ਅਤੇ ਨੇਪਾਲ ਪੁਲਿਸ ਦੀਆਂ ਸਾਂਝੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਰਹੀਆਂ। ਹਥਿਆਰਬੰਦ ਪੁਲਿਸ ਬਲ ਦੇ ਆਫ਼ਤ ਪ੍ਰਬੰਧਨ ਬੇਸ ਆਦਮਘਾਟ ਤੋਂ ਡੀ.ਐਸ.ਪੀ. ਸੁਨੀਲ ਗਿਰੀ ਦੀ ਅਗਵਾਈ ਹੇਠ ਟੀਮ ਅਤੇ ਕੁਰਿਨਟਾਰ ਸਥਿਤ ਆਫ਼ਤ ਪ੍ਰਬੰਧਨ ਸਿਖਲਾਈ ਕੇਂਦਰ ਤੋਂ ਗੋਤਾਖੋਰਾਂ ਦੀ ਟੀਮ ਵੀ ਮੌਕੇ 'ਤੇ ਪਹੁੰਚੀ।