- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬ੍ਰਿਕਸ ਸੰਮੇਲਨ ਦੇ ਮੰਚ ਤੋਂ ਆਲਮੀ ਤਰੱਕੀ ਦੇ ਰੋਡਮੈਪ ’ਤੇ ਚਰਚਾ ਕਰ ਕੇ ਦੁਨੀਆ ਭਰ ਤੋਂ ਆਏ ਮਹਿਮਾਨ ਵਿਦਾ ਹੋ ਗਏ। ਕੂਟਨੀਤਕ ਕਾਮਯਾਬੀ ਨੂੰ ਲੈ ਕੇ ਕੇਂਦਰ ਸਰਕਾਰ ਸੰਤੁਸ਼ਟ ਹੈ ਕਿ ਅੱਤਵਾਦ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਮੈਂਬਰ ਦੇਸ਼ਾਂ ਨੇ ਸਮੂਹਕ ਤੌਰ ’ਤੇ ਪਹਿਲਗਾਮ ਹਮਲੇ ਦੀ ਨਿੰਦਾ ਕੀਤੀ।

ਜਿਤੇਂਦਰ ਸ਼ਰਮਾ, ਜਾਗਰਣ, ਨਵੀਂ ਦਿੱਲੀ : ਬ੍ਰਿਕਸ ਸੰਮੇਲਨ ਦੇ ਮੰਚ ਤੋਂ ਆਲਮੀ ਤਰੱਕੀ ਦੇ ਰੋਡਮੈਪ ’ਤੇ ਚਰਚਾ ਕਰ ਕੇ ਦੁਨੀਆ ਭਰ ਤੋਂ ਆਏ ਮਹਿਮਾਨ ਵਿਦਾ ਹੋ ਗਏ। ਕੂਟਨੀਤਕ ਕਾਮਯਾਬੀ ਨੂੰ ਲੈ ਕੇ ਕੇਂਦਰ ਸਰਕਾਰ ਸੰਤੁਸ਼ਟ ਹੈ ਕਿ ਅੱਤਵਾਦ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਮੈਂਬਰ ਦੇਸ਼ਾਂ ਨੇ ਸਮੂਹਕ ਤੌਰ ’ਤੇ ਪਹਿਲਗਾਮ ਹਮਲੇ ਦੀ ਨਿੰਦਾ ਕੀਤੀ। ਭਾਰਤ ਦੀ ਮੇਜ਼ਬਾਨੀ ਵਿਚ ਕਈ ਦੇਸ਼ਾਂ ਦੇ ਵਿਚਕਾਰ ਖਟਾਸ ਖ਼ਤਮ ਹੁੰਦੀ ਦਿਖਾਈ ਨਜ਼ਰ ਆਈ ਪਰ ਇਸ ਸਭ ਦੇ ਵਿਚਕਾਰ ਵਿਰੋਧੀ ਧਿਰ ਖ਼ਾਸਕਰ ਕਾਂਗਰਸ ਨੇ ਭਾਰਤ ਮੰਡਪਮ ਦੀ ਰਸੋਈ ਤੋਂ ਸ਼ਨੀਵਾਰ ਦੀ ਰਾਤ ਦੀ ਰੋਟੀ ਦੇ ‘ਮੈਨਿਊ’ ਤੋਂ ‘ਸਿਆਸੀ ਖ਼ੁਰਾਕ ਲੱਭਦੇ ਹੋਏ ਆਪਣੀ ‘ਹਾਂਡੀ’ ਚੜ੍ਹਾ ਦਿੱਤੀ ਹੈ।
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵਰਗੇ ਸੀਨੀਅਰ ਸਿਆਸਤਦਾਨ ਤੋਂ ਲੈ ਕੇ ਪਾਰਟੀ ਦੇ ਸਾਰੇ ਸਿਆਸਦਾਨਾਂ ਨੂੰ ਇਤਰਾਜ਼ ਹੈ ਕਿ ਵਿਦੇਸ਼ੀ ਮਹਿਮਾਨਾਂ ਨੂੰ ਸਿਰਫ਼ ਸ਼ਾਕਾਹਾਰੀ ਭੋਜਨ ਹੀ ਕਿਉਂ ਦਿੱਤਾ ਗਿਆ? ਅਖੇ, ਉਨ੍ਹਾਂ ਨੂੰ ਭਾਰਤ ਦੀ ਮਾਸਾਹਾਰੀ ਡਿਸ਼ ਕਿਉਂ ਨਹੀਂ ਦਿੱਤੀ ਗਈ? ਸਾਫ਼ ਹੈ ਕਿ ਇਸ ਬਹਾਨੇ ਸ਼ਾਇਦ ਵਿਰੋਧੀ ਧਿਰ ਦੇਸ਼ ਭਰ ਅਤੇ ਖ਼ਾਸਕਰ ਬੰਗਾਲ ਵਿਚ ਆਪਣੀ ਸਿਆਸਤ ਚੱਲਦੀ ਰੱਖਣਾ ਚਾਹੁੰਦੀ ਹੈ। ਇੰਟਰਨੈੱਟ ਮੀਡੀਆ ਦਾ ਟ੍ਰੈਂਡ ਦੱਸ ਰਿਹਾ ਹੈ ਕਿ ਅਜਿਹੇ ਗੰਭੀਰ ਸੰਮੇਲਨ ’ਤੇ ਇਸ ਤਰ੍ਹਾਂ ਦੇ ਮੁੱਦੇ ਉਠਾਉਣਾ ਕਿਸੇ ਨੂੰ ਕਿਵੇਂ ਪਸੰਦ ਆ ਸਕਦਾ ਹੈ। ਇਸ ’ਤੇ ‘ਰੁੱਸਿਆ ਫੁੱਫੜ ਰਾਜਨੀਤੀ’ ਦੇ ਚਟਕਾਰੇ ਸ਼ੁਰੂ ਹੋ ਗਏ ਹਨ।
ਬ੍ਰਿਕਸ ਸੰਮੇਲਨ ਲਈ ਦੁਨੀਆ ਭਰ ਤੋਂ ਆਏ ਮਹਿਮਾਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਮੇਜ਼ਬਾਨੀ ਵਿਚ ਰਾਤ ਦੀ ਰੋਟੀ ਪਰੋਸੀ ਗਈ। ਭਾਰਤ ਮੰਡਪਮ ਵਿਚ ਕਰਵਾਈ ਗਈ ਦਾਅਵਤ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿਚ ਸਾਰੇ ਖ਼ੁਰਾਕੀ ਪਦਾਰਥ ਸ਼ੁੱਧ ਸ਼ਾਕਾਹਾਰੀ ਸਨ। ਸ੍ਰੀ ਅੰਨ ਅਤੇ ਹੋਰ ਸ਼ਾਕਾਹਾਰੀ ਪਦਾਰਥਾਂ ਤੋਂ ਬਣੇ ਪਕਵਾਨਾਂ ਦਾ ਮਹਿਮਾਨਾਂ ਨੇ ਖੂਬ ਲੁਤਫ਼ ਉਠਾਇਆ। ਐਤਵਾਰ ਨੂੰ ਸੰਮੇਲਨ ਦਾ ਆਖ਼ਰੀ ਦਿਨ ਸੀ। ਪ੍ਰਧਾਨ ਮੰਤਰੀ ਨੇ ਇਨ੍ਹਾਂ ਤਿੰਨ ਦਿਨਾਂ ਵਿਚ 15 ਦੌਰ ਦੀਆਂ ਦੁਵੱਲੀਆਂ ਗੱਲਾਂਬਾਤਾਂ ਕੀਤੀਆਂ। ਆਪਸੀ ਅਤੇ ਸਮੂਹਕ ਸਬੰਧ ਮਜ਼ਬੂਤ ਹੋਏ। ਜਿਸ ਤਰ੍ਹਾਂ ਦਿੱਲੀ ਐਲਾਨਨਾਮੇ ’ਤੇ ਸਹਿਮਤੀ ਬਣੀ, ਉਸ ਨੂੰ ਉਪਲਬਧੀ ਮੰਨਿਆ ਜਾ ਰਿਹਾ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਵੱਲੋਂ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ, ਜਿਵੇਂ ਗੰਭੀਰ ਮੁੱਦਿਆਂ 'ਤੇ ਚਰਚਾ ਕੀਤੀ ਜਾ ਰਹੀ ਸੀ, ਉਦੋਂ ਰਾਹੁਲ ਗਾਂਧੀ ਨੇ ‘ਐਕਸ’ ਉੱਤੇ ਛੋਲੇ-ਭਟੂਰੇ ਦੀ ਤਸਵੀਰ ਪੋਸਟ ਕੀਤੀ। ਨਾਲ ਹੀ ਲਿਖਿਆ, ‘ਇਹ ਰਿਕਾਰਡ ਲਈ ਹੈ: 80 ਫ਼ੀਸਦ ਭਾਰਤੀ ਮਾਸਾਹਾਰੀ ਹਨ। ਭਾਰਤੀ ਮਾਸਾਹਾਰ ਸੁਆਦਲਾ ਹੈ, ਜਿਵੇਂ ਕਿ ਮੇਰੀ ਭੈਣ ਦੇ ਛੋਲੇ-ਭਟੂਰੇ।’ ਗੱਲ ਮਾਸਾਹਾਰ ਦੀ ਅਤੇ ਤਸਵੀਰ ਛੋਲੇ-ਭਟੂਰੇ ਦੀ...। ਇਹ ਟਿੱਪਣੀ ਬੇਸ਼ੱਕ ਉਲਝੀ ਹੋਈ ਸੀ ਪਰ ਸੁਨੇਹਾ ਸਾਫ਼ ਸੀ ਕਿ ਰਾਹੁਲ ਮੁੱਦਾ ਕੀ ਉਠਾਉਣਾ ਚਾਹੁੰਦੇ ਹਨ।
ਖ਼ੈਰ, ਸਮਝਣ ਲਈ ਆਮ ਲੋਕਾਂ ਨੂੰ ਦਿਮਾਗ਼ ਲਗਾਉਣ ਦੀ ਲੋੜ ਨਹੀਂ ਪਈ। ਰਾਹੁਲ ਦੀ ਪੋਸਟ ਨੂੰ ਆਪਣੀ ਟਿੱਪਣੀ ਦੇ ਨਾਲ ਰੀ-ਪੋਸਟ ਕਰਦੇ ਹੋਏ ਕਾਂਗਰਸੀ ਸੰਸਦ ਮੈਂਬਰ ਪਵਨ ਖੇੜਾ ਨੇ ਲਿਖਿਆ, ‘ਭਾਰਤੀਆਂ ਉੱਤੇ ਆਪਣੀ ਖਾਣ-ਪੀਣ ਦੀ ਪਸੰਦ ਥੋਪਣ ਦੀ ਭਾਜਪਾ ਦੀ ਆਦਤ ਪਹਿਲਾਂ ਹੀ ਬਹੁਤ ਸਮੱਸਿਆ ਵਾਲੀ ਰਹੀ ਹੈ। ਹੁਣ ਉਨ੍ਹਾਂ ਨੇ ਦੁਨੀਆ ਭਰ ਦੇ ਵੱਡੇ ਮਹਿਮਾਨਾਂ ਉੱਤੇ ਵੀ ਆਪਣੀ ਪਸੰਦ ਥੋਪ ਕੇ ਇਸ ਨੂੰ ਹੋਰ ਅੱਗੇ ਵਧਾ ਦਿੱਤਾ ਹੈ।
ਭਾਰਤ ਖ਼ੁਸ਼ਹਾਲ ਅਤੇ ਵੱਖਰਤਾ ਵਾਲਾ ਦੇਸ਼ ਹੈ, ਜਿੱਥੇ ਕਈ ਤਰ੍ਹਾਂ ਦੇ ਬਿਹਤਰੀਨ ਮਾਸਾਹਾਰੀ ਪਕਵਾਨ ਅਕਸਰ ਮਿਲਦੇ ਹਨ, ਜਿਨ੍ਹਾਂ ਨੂੰ ਦੁਨੀਆ ਭਰ ਦੇ ਲੋਕ ਪਸੰਦ ਕਰਦੇ ਹਨ ਅਤੇ ਉਨ੍ਹਾਂ ਦਾ ਅਨੰਦ ਲੈਂਦੇ ਹਨ। ਤਾਂ ਫਿਰ ਮੋਦੀ ਸਰਕਾਰ ਨੇ ਭਾਰਤੀ ਸੱਭਿਆਚਾਰ ਦੇ ਇਸ ਹਿੱਸੇ ਨੂੰ ਛੁਪਾਉਣ ਦਾ ਫੈਸਲਾ ਕਿਉਂ ਕੀਤਾ? ਕੀ ਉਸ ਨੂੰ ਇਸ ਵੱਖਰਤਾ ਤੋਂ ਸ਼ਰਮ ਆਉਂਦੀ ਹੈ, ਜੋ ਭਾਰਤ ਦੀ ਅਸਲੀ ਪਛਾਣ ਹੈ? ਇਸ ਤੋਂ ਬਾਅਦ ਸੁਪ੍ਰਿਆ ਸ਼੍ਰੀਨੇਤ, ਸ਼੍ਰੀਨਿਵਾਸ ਬੀਵੀ ਸਮੇਤ ਕਈ ਨੇਤਾਵਾਂ ਨੇ ਰਾਹੁਲ ਦੇ ਸਮਰਥਨ ਵਿਚ ਸ਼ਾਕਾਹਾਰੀ ਭੋਜਨ ਉੱਤੇ ਸਵਾਲ ਉਠਾਉਣ ਸ਼ੁਰੂ ਕਰ ਦਿੱਤੇ।
ਇਸ ਉੱਤੇ ਸਰਕਾਰ ਵੱਲੋਂ ਜ਼ਿਆਦਾ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਲਿਖਿਆ, ‘ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਕਾਂਗਰਸ ਬ੍ਰਿਕਸ ਦੇਸ਼ਾਂ ਦੇ ਨੇਤਾਵਾਂ ਨੂੰ ਪਰੋਸੇ ਗਏ ਖਾਣੇ ਦੇ ਮੈਨਿਊ ਉੱਤੇ ਵੀ ਸਿਆਸਤ ਕਰ ਰਹੀ ਹੈ। ਸਾਡੇ ਮਹਿਮਾਨਾਂ ਨੇ ਸ਼ਾਕਾਹਾਰੀ ਭੋਜਨ ਦਾ ਅਨੰਦ ਲਿਆ, ਜੋ ਸੁਆਦ ਅਤੇ ਪੋਸ਼ਣ ਨਾਲ ਭਰਪੂਰ ਹੈ ਅਤੇ ਜਿਸ ਵਿਚ ਵੱਖ-ਵੱਖ ਖਿੱਤਿਆਂ ਦੀਆਂ ਰਵਾਇਤਾਂ ਸ਼ਾਮਲ ਹਨ।’ ਕੇਂਦਰੀ ਮੰਤਰੀ ਗਿਰਿਰਾਜ ਸਿੰਘ ਨੇ ਲਿਖਿਆ, ‘ਪ੍ਰਧਾਨ ਮੰਤਰੀ ਮੋਦੀ ਦੇ ਅਗਵਾਈ ਵਿਚ ਬ੍ਰਿਕਸ ਦੀ ਵੱਧਦੀ ਤਾਕਤ ਅਤੇ ਕਾਮਯਾਬੀ ਨੂੰ ਅੱਜ ਪੂਰੀ ਦੁਨੀਆ ਸਵੀਕਾਰ ਕਰ ਰਹੀ ਹੈ, ਪਰ ਦੇਸ਼ ਦੇ ਅੰਦਰ ਕੁਝ ਰੁੱਸੇ ਫੁੱਫੜ ਹੁਣ ਵੀ ਮੂੰਹ ਫੁਲਾ ਕੇ ਬੈਠੇ ਹਨ।’ ਇਸ ਤਰ੍ਹਾਂ ਕਈ ਇੰਟਰਨੈਟ ਮੀਡੀਆ ਯੂਜ਼ਰਾਂ ਦੀਆਂ ਪ੍ਰਤੀਕਿਰਿਆਵਾਂ ਵੀ ਆਈਆਂ।
ਰਾਤ ਦੀ ਰੋਟੀ ਵੇਲੇ ਵਾਂਗ ਯੀ ਨੇ ਕੀਤੀ ਚੀਨ ਦੀ ਨੁਮਾਇੰਦਗੀ
ਨਵੀਂ ਦਿੱਲੀ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਸ਼ਨੀਵਾਰ ਨੂੰ ਕਰਵਾਇਆ ਗਿਆ ਰਾਤ ਦੀ ਰੋਟੀ ਵਿਚ ਹਿੱਸਾ ਨਾ ਲੈਣ ਦੀਆਂ ਖ਼ਬਰਾਂ ਵਿਚਾਲੇ ਐਤਵਾਰ ਨੂੰ ਸੂਤਰਾਂ ਨੇ ਦੱਸਿਆ ਕਿ ਇਸ ਵਿਚ ਚੀਨ ਦਾ ਨੁਮਾਇੰਦਗੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕੀਤਾ ਸੀ। ਇਸ ਰਾਤ ਦੀ ਰੋਟੀ ਵਿਚ ਬ੍ਰਿਕਸ ਦੇ ਨੇਤਾਵਾਂ ਅਤੇ ਹੋਰ ਸੀਨੀਅਰ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ ਸੀ।