ਸਰਹੱਦੀ ਪਿੰਡਾਂ ’ਚ ਹੁਣ ਮਿਲੇਗਾ ਫੁੱਲ ਨੈੱਟਵਰਕ, ਸਰਕਾਰ ਦਾ ਵੱਡਾ ਫ਼ੈਸਲਾ; ਮੋਬਾਈਲ ਟਾਵਰਾਂ ਲਈ ਮਿਲੇਗੀ ਮੁਫ਼ਤ ਜ਼ਮੀਨ ਜੰਮੂ-ਕਸ਼ਮੀਰ ਸਰਕਾਰ ਨੇ ਦੂਰ-ਦੁਰਾਡੇ ਤੇ ਸਰਹੱਦੀ ਇਲਾਕਿਆਂ ’ਚ ਮੋਬਾਈਲ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਅਹਿਮ ਫੈਸਲਾ ਲਿਆ ਹੈ। ਕੇਂਦਰ ਸਰਕਾਰ ਦੇ USOF ਫੰਡ ਤਹਿਤ ਮੋਬਾਈਲ ਟਾਵਰ ਲਗਾਉਣ ਲਈ ਮੁਫ਼ਤ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ।
Publish Date: Tue, 06 Oct 2026 10:40 AM (IST)
Updated Date: Tue, 06 Oct 2026 10:41 AM (IST)
ਸਟੇਟ ਬਿਊਰੋ, ਜੰਮੂ। ਜੰਮੂ-ਕਸ਼ਮੀਰ ਦੇ ਦੂਰ-ਦੁਰਾਡੇ ਤੇ ਸਰਹੱਦੀ ਇਲਾਕਿਆਂ ’ਚ ਮੋਬਾਈਲ ਨੈੱਟਵਰਕ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਸਰਕਾਰ ਨੇ ਅਹਿਮ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਦੇ ਯੂਨੀਵਰਸਲ ਸਰਵਿਸ ਆਬਲਿਗੇਸ਼ਨ ਫੰਡ (USOF) ਤਹਿਤ ਸੂਬਾ ਸਰਕਾਰ ਨੇ ਕਮਜ਼ੋਰ ਮੋਬਾਈਲ ਕਨੈਕਟੀਵਿਟੀ ਵਾਲੇ ਇਲਾਕਿਆਂ ’ਚ ਮੋਬਾਈਲ ਟਾਵਰ ਸਥਾਪਤ ਕਰਨ ਲਈ ਜ਼ਮੀਨ ਮੁਹੱਈਆ ਕਰਵਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪਹਿਲ ਤਹਿਤ ਉੜੀ, ਟੰਗਮਰਗ, ਕਰਨਾਹ, ਕਾਲਾਕੋਟ, ਕ੍ਰਾਲਪੋਰਾ, ਬਸੰਤਗੜ੍ਹ, ਖੌੜ, ਲਾਟੀ-ਮਰੋਠੀ, ਬਨਿਹਾਲ, ਪੋਗਲ ਪਰਿਸਤਾਨ, ਰਾਮਸੂ ਤੇ ਕਿਲਾ ਦਰਹਾਲ ਇਲਾਕਿਆਂ ’ਚ ਮੋਬਾਈਲ ਟਾਵਰ ਲਗਾਏ ਜਾਣਗੇ।
ਮੋਬਾਈਲ ਨੈੱਟਵਰਕ ਹੋਵੇਗਾ ਮਜ਼ਬੂਤ ਇਸ ਨਾਲ ਇਨ੍ਹਾਂ ਇਲਾਕਿਆਂ ਦੇ ਦੂਰ-ਦੁਰਾਡੇ ਤੇ ਸਰਹੱਦੀ ਪਿੰਡਾਂ ’ਚ ਹਾਈ-ਸਪੀਡ ਦੂਰਸੰਚਾਰ ਸੇਵਾਵਾਂ ਦੇ ਵਿਸਥਾਰ ਦੀ ਉਮੀਦ ਹੈ। ਮੋਬਾਈਲ ਨੈੱਟਵਰਕ ਮਜ਼ਬੂਤ ਹੋਣ ਨਾਲ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੀ ਸਹੂਲਤ ਮਿਲੇਗੀ ਤੇ ਈ-ਗਵਰਨੈਂਸ ਸੇਵਾਵਾਂ ਤੱਕ ਪਹੁੰਚ ਵੀ ਆਸਾਨ ਹੋਵੇਗੀ।
ਡਿਜੀਟਲ ਕਨੈਕਟੀਵਿਟੀ ’ਚ ਹੋਵੇਗਾ ਵਾਧਾ ਇਸ ਤੋਂ ਇਲਾਵਾ ਐਮਰਜੈਂਸੀ ਹਾਲਾਤਾਂ ’ਚ ਸੰਚਾਰ ਪ੍ਰਣਾਲੀ ਬਿਹਤਰ ਹੋਣ ਨਾਲ ਲੋਕਾਂ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਉਣ ’ਚ ਵੀ ਮਦਦ ਮਿਲੇਗੀ। ਸਰਕਾਰ ਦੀ ਇਸ ਪਹਿਲ ਨੂੰ ਜੰਮੂ-ਕਸ਼ਮੀਰ ਦੇ ਉਨ੍ਹਾਂ ਇਲਾਕਿਆਂ ’ਚ ਡਿਜੀਟਲ ਕਨੈਕਟੀਵਿਟੀ ਵਧਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ, ਜਿੱਥੇ ਹੁਣ ਤੱਕ ਦੂਰਸੰਚਾਰ ਸੇਵਾਵਾਂ ਮੁਕਾਬਲਤਨ ਕਮਜ਼ੋਰ ਰਹੀਆਂ ਹਨ। ਮੋਬਾਈਲ ਟਾਵਰਾਂ ਦੀ ਸਥਾਪਨਾ ਨਾਲ ਡਿਜੀਟਲ ਖਾਈ ਨੂੰ ਘਟਾਉਣ ਤੇ ਪੇਂਡੂ ਆਬਾਦੀ ਨੂੰ ਡਿਜੀਟਲ ਸੇਵਾਵਾਂ ਨਾਲ ਜੋੜਨ ’ਚ ਮਦਦ ਮਿਲੇਗੀ।