ਚੋਣਾਂ ਤੋਂ ਪਹਿਲਾਂ BJP ਦਾ ਵੱਡਾ ਫੇਰਬਦਲ: ਪੰਜਾਬ ਤੇ ਯੂਪੀ ਲਈ ਐਲਾਨੇ ਗਏ ਨਵੇਂ ਇੰਚਾਰਜ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ BJP ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਉੱਤਰ ਪ੍ਰਦੇਸ਼, ਪੰਜਾਬ ਅਤੇ ਗੁਜਰਾਤ ਲਈ ਨਵੇਂ ਰਾਜ ਇੰਚਾਰਜ ਅਤੇ ਸਹਿ-ਇੰਚਾਰਜ ਨਿਯੁਕਤ ਕੀਤੇ ਹਨ। ਇਨ੍ਹਾਂ 'ਚ ਉੱਤਰ ਪ੍ਰਦੇਸ਼ ਲਈ ਵਿਨੋਦ ਤਾਵੜੇ ਦੀ ਨਿਯੁਕਤੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। BJP ਨੇ ਉੱਤਰ ਪ੍ਰਦੇਸ਼ ਲਈ ਵਿਨੋਦ ਤਾਵੜੇ ਨੂੰ ਇੰਚਾਰਜ ਅਤੇ ਜਗਦੀਸ਼ ਈਸ਼ਵਰਭਾਈ ਪਟੇਲ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਹੈ। ਪੰਜਾਬ ਲਈ ਸਤੀਸ਼ ਪੂਨੀਆ ਇੰਚਾਰਜ ਬਣਾਏ ਗਏ ਹਨ, ਜਦਕਿ ਗੁਜਰਾਤ ਲਈ ਤਰੁਣ ਚੁੱਘ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
Publish Date: Tue, 18 Aug 2026 12:53 PM (IST)
Updated Date: Tue, 18 Aug 2026 12:55 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : BJP ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਉੱਤਰ ਪ੍ਰਦੇਸ਼, ਪੰਜਾਬ ਅਤੇ ਗੁਜਰਾਤ ਲਈ ਨਵੇਂ ਰਾਜ ਇੰਚਾਰਜ ਅਤੇ ਸਹਿ-ਇੰਚਾਰਜ ਨਿਯੁਕਤ ਕੀਤੇ ਹਨ। ਇਨ੍ਹਾਂ 'ਚ ਉੱਤਰ ਪ੍ਰਦੇਸ਼ ਲਈ ਵਿਨੋਦ ਤਾਵੜੇ ਦੀ ਨਿਯੁਕਤੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। BJP ਨੇ ਉੱਤਰ ਪ੍ਰਦੇਸ਼ ਲਈ ਵਿਨੋਦ ਤਾਵੜੇ ਨੂੰ ਇੰਚਾਰਜ ਅਤੇ ਜਗਦੀਸ਼ ਈਸ਼ਵਰਭਾਈ ਪਟੇਲ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਹੈ। ਪੰਜਾਬ ਲਈ ਸਤੀਸ਼ ਪੂਨੀਆ ਇੰਚਾਰਜ ਬਣਾਏ ਗਏ ਹਨ, ਜਦਕਿ ਗੁਜਰਾਤ ਲਈ ਤਰੁਣ ਚੁੱਘ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
BJP ਦਾ ਚੋਣ ਮਿਸ਼ਨ ਸ਼ੁਰੂ BJP ਨੇ ਇਹ ਕਦਮ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਚੁੱਕਿਆ ਹੈ। ਇਸ ਦਾ ਮਕਸਦ ਸੰਗਠਨ ਨੂੰ ਮਜ਼ਬੂਤ ਕਰਨਾ ਅਤੇ ਚੋਣ ਨਤੀਜਿਆਂ ਨੂੰ ਬਿਹਤਰ ਬਣਾਉਣਾ ਹੈ। ਇਨ੍ਹਾਂ ਨਿਯੁਕਤੀਆਂ ਨੂੰ ਰਾਜਾਂ 'ਚ ਸੰਗਠਨਾਤਮਕ ਗਤੀਵਿਧੀਆਂ ਨੂੰ ਤੇਜ਼ ਕਰਨ ਅਤੇ ਪਾਰਟੀ ਦੀਆਂ ਚੋਣ ਤਿਆਰੀਆਂ ਨੂੰ ਧਾਰ ਦੇਣ ਦੀ ਦਿਸ਼ਾ 'ਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਅਹਿਮ ਹੁੰਦੀ ਹੈ ਇੰਚਾਰਜ ਦੀ ਜ਼ਿੰਮੇਵਾਰੀ ਦਰਅਸਲ, ਬੀ.ਜੇ.ਪੀ. 'ਚ ਪ੍ਰਦੇਸ਼ ਇੰਚਾਰਜ ਦੀ ਭੂਮਿਕਾ ਕਾਫ਼ੀ ਅਹਿਮ ਹੁੰਦੀ ਹੈ। ਇੰਚਾਰਜ ਕੇਂਦਰੀ ਲੀਡਰਸ਼ਿਪ ਅਤੇ ਰਾਜ ਸੰਗਠਨ ਵਿਚਕਾਰ ਤਾਲਮੇਲ ਦਾ ਕੰਮ ਕਰਦੇ ਹਨ। ਨਾਲ ਹੀ ਉਨ੍ਹਾਂ ਨੂੰ ਸੰਗਠਨ ਦੇ ਵਿਸਥਾਰ, ਨੇਤਾਵਾਂ ਅਤੇ ਵਰਕਰਾਂ ਵਿਚਕਾਰ ਮੇਲ-ਜੋਲ ਅਤੇ ਚੋਣ ਰਣਨੀਤੀ ਨੂੰ ਜ਼ਮੀਨ 'ਤੇ ਉਤਾਰਨ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਹੁੰਦੀ ਹੈ। ਉੱਤਰ ਪ੍ਰਦੇਸ਼, ਗੁਜਰਾਤ ਅਤੇ ਪੰਜਾਬ ਤਿੰਨੇ ਹੀ ਰਾਜਨੀਤਕ ਤੌਰ 'ਤੇ ਮਹੱਤਵਪੂਰਨ ਰਾਜ ਹਨ। ਯੂ.ਪੀ. ਅਤੇ ਗੁਜਰਾਤ 'ਚ ਹੁਣ ਬੀ.ਜੇ.ਪੀ. ਦੀ ਸਰਕਾਰ ਹੈ ਤਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਅਜਿਹੇ 'ਚ ਇਨ੍ਹਾਂ ਤਿੰਨਾਂ ਰਾਜਾਂ 'ਚ ਨਵੇਂ ਇੰਚਾਰਜਾਂ ਦੀ ਨਿਯੁਕਤੀ ਨਾਲ ਪਾਰਟੀ ਦੇ ਸੰਗਠਨਾਤਮਕ ਕੰਮਕਾਜ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।