ਵੱਡੀ ਖ਼ਬਰ: ਘਰ ’ਚ ਨੂਡਲਜ਼ ਖਾਣ ਤੋਂ ਬਾਅਦ 7 ਸਾਲ ਦੀ ਬੱਚੀ ਦੀ ਮੌਤ, ਵੱਡੀ ਭੈਣ ਦੀ ਵੀ ਤਬੀਅਤ ਵਿਗੜੀ
ਜਦੋਂ ਉਨ੍ਹਾਂ ਦੀ ਮਾਂ ਦੁਪਹਿਰ ਕਰੀਬ 3 ਵਜੇ ਘਰ ਪਰਤੀ ਤਾਂ ਵੱਡੀ ਭੈਣ ਦਿਵਿਆਂਸ਼ੀ ਦੀ ਨੀਂਦ ਖੁੱਲ੍ਹੀ ਅਤੇ ਉਸ ਨੂੰ ਆਪਣੀ ਤਬੀਅਤ ਖ਼ਰਾਬ ਲੱਗੀ ਪਰ ਪੀਹੂ ਬੇਹੋਸ਼ ਹੀ ਰਹੀ। ਪਰਿਵਾਰ ਵਾਲੇ ਦੋਵਾਂ ਭੈਣਾਂ ਨੂੰ ਤੁਰੰਤ ਨੇੜਲੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਪੀਹੂ ਨੂੰ ਮ੍ਰਿਤਕ ਐਲਾਨ ਦਿੱਤਾ।
Publish Date: Sat, 21 Nov 2026 11:01 AM (IST)
Updated Date: Sat, 21 Nov 2026 11:04 AM (IST)
ਡਿਜੀਟਲ ਡੈਸਕ, ਜੈਪੁਰ। ਰਾਜਸਥਾਨ ਦੇ ਜੈਪੁਰ ਵਿੱਚ ਘਰ ਵਿੱਚ ਨੂਡਲਜ਼ ਬਣਾ ਕੇ ਖਾਣ ਤੋਂ ਬਾਅਦ ਇੱਕ ਸੱਤ ਸਾਲ ਦੀ ਬੱਚੀ ਦੀ ਮੌਤ ਹੋ ਗਈ ਅਤੇ ਉਸ ਦੀ ਵੱਡੀ ਭੈਣ ਬਿਮਾਰ ਪੈ ਗਈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਫੂਡ ਪੁਆਇਜ਼ਨਿੰਗ (ਭੋਜਨ ਜ਼ਹਿਰੀਲਾ ਹੋਣ) ਦਾ ਮਾਮਲਾ ਹੋ ਸਕਦਾ ਹੈ।
ਇਹ ਘਟਨਾ 19 ਨਵੰਬਰ ਨੂੰ ਵਾਪਰੀ, ਜਦੋਂ ਦੋ ਭੈਣਾਂ ਪੀਹੂ ਕੁਮਾਵਤ ਅਤੇ ਦਿਵਿਆਂਸ਼ੀ ਘਰ ਵਿੱਚ ਇਕੱਲੀਆਂ ਸਨ ਅਤੇ ਉਨ੍ਹਾਂ ਨੇ ਨੂਡਲਜ਼ ਬਣਾਏ। ਅਧਿਕਾਰੀਆਂ ਮੁਤਾਬਕ ਨੂਡਲਜ਼ ਖਾਣ ਤੋਂ ਬਾਅਦ ਦੋਵੇਂ ਸੌਂ ਗਈਆਂ।
ਇੱਕ ਭੈਣ ਦੀ ਮੌਤ ਤੇ ਦੂਜੀ ਦਾ ਚੱਲਿਆ ਇਲਾਜ
ਜਦੋਂ ਉਨ੍ਹਾਂ ਦੀ ਮਾਂ ਦੁਪਹਿਰ ਕਰੀਬ 3 ਵਜੇ ਘਰ ਪਰਤੀ ਤਾਂ ਵੱਡੀ ਭੈਣ ਦਿਵਿਆਂਸ਼ੀ ਦੀ ਨੀਂਦ ਖੁੱਲ੍ਹੀ ਅਤੇ ਉਸ ਨੂੰ ਆਪਣੀ ਤਬੀਅਤ ਖ਼ਰਾਬ ਲੱਗੀ ਪਰ ਪੀਹੂ ਬੇਹੋਸ਼ ਹੀ ਰਹੀ। ਪਰਿਵਾਰ ਵਾਲੇ ਦੋਵਾਂ ਭੈਣਾਂ ਨੂੰ ਤੁਰੰਤ ਨੇੜਲੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਪੀਹੂ ਨੂੰ ਮ੍ਰਿਤਕ ਐਲਾਨ ਦਿੱਤਾ।
ਦਿਵਿਆਂਸ਼ੀ ਦਾ ਇਲਾਜ ਕੀਤਾ ਗਿਆ ਅਤੇ ਬਾਅਦ ਵਿੱਚ ਸ਼ੁੱਕਰਵਾਰ ਸਵੇਰੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਮੁੱਢਲੀ ਜਾਂਚ ਵਿੱਚ ਫੂਡ ਪੁਆਇਜ਼ਨਿੰਗ ਦਾ ਸੰਕੇਤ ਮਿਲਿਆ ਹੈ ਪਰ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਹੀ ਸਾਫ਼ ਹੋ ਸਕੇਗਾ।
ਨੂਡਲਜ਼ ਦੇ ਸੈਂਪਲ ਜਾਂਚ ਲਈ ਭੇਜੇ ਗਏ
ਪੀੜਤਾ ਦੇ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਕਰਧਨੀ ਪੁਲਿਸ ਨੇ ਨੂਡਲਜ਼ ਦੇ ਸੈਂਪਲ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾ ਦਾ ਭਰਾ ਗੋਵਿੰਦ ਬਿਮਾਰੀ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਹਸਪਤਾਲ ਵਿੱਚ ਦਾਖ਼ਲ ਸੀ।