ਪੰਜਾਬ ਚੋਣਾਂ ਤੋਂ ਪਹਿਲਾਂ AAP ਨੂੰ ਝਟਕਾ, ਪ੍ਰਿਯੰਕਾ ਕੱਕੜ ਨੇ ਛੱਡੀ ਪਾਰਟੀ, ਕਾਂਗਰਸ ਦਾ ਫੜਿਆ ਹੱਥ
ਦਿੱਲੀ ’ਚ ਆਮ ਆਦਮੀ ਪਾਰਟੀ (AAP) ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੀ ਮੁੱਖ ਰਾਸ਼ਟਰੀ ਬੁਲਾਰਾ ਪ੍ਰਿਯੰਕਾ ਕੱਕੜ ਨੇ ਸ਼ਨੀਵਾਰ ਨੂੰ ਕਾਂਗਰਸ ਦਾ ਹੱਥ ਫੜ ਲਿਆ। ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਉਹੀ ਦਿੱਲੀ ਚਾਹੁੰਦੀ ਹੈ, ਜਿੱਥੇ ਉਹ ਪਲੀ-ਬੜ੍ਹੀ ਹੈ ਤੇ ਉਨ੍ਹਾਂ ਦੇ ਮੁਤਾਬਕ ਸਿਰਫ਼ ਕਾਂਗਰਸ ਹੀ ਅਜਿਹਾ ਕਰ ਸਕਦੀ ਹੈ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੇ ਪੁਰਾਣੇ ਵਾਅਦਿਆਂ ਦਾ ਵੀ ਜ਼ਿਕਰ ਕੀਤਾ।
Publish Date: Sat, 03 Oct 2026 02:42 PM (IST)
Updated Date: Sat, 03 Oct 2026 02:43 PM (IST)
ਰਾਜ ਬਿਊਰੋ, ਨਵੀਂ ਦਿੱਲੀ। ਦਿੱਲੀ ’ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੀ ਮੁੱਖ ਰਾਸ਼ਟਰੀ ਬੁਲਾਰਾ ਪ੍ਰਿਯੰਕਾ ਕੱਕੜ ਨੇ ਸ਼ਨੀਵਾਰ ਨੂੰ ਕਾਂਗਰਸ ’ਚ ਸ਼ਾਮਲ ਹੋ ਗਈ।
ਪ੍ਰਿਯੰਕਾ ਕੱਕੜ ਨੂੰ ਸੀਨੀਅਰ ਕਾਂਗਰਸ ਆਗੂ ਰਾਜੀਵ ਸ਼ੁਕਲਾ, ਦਿੱਲੀ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਦੇਵੇਂਦਰ ਯਾਦਵ ਤੇ ਸੰਸਦ ਮੈਂਬਰ ਪਵਨ ਖੇੜਾ ਨੇ ਕਾਂਗਰਸ ਦੀ ਮੈਂਬਰਸ਼ਿਪ ਦਿਵਾਈ।
ਕਿਉਂ ਜੁਆਇਨ ਕੀਤੀ ਕਾਂਗਰਸ? ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਪ੍ਰਿਯੰਕਾ ਕੱਕੜ ਨੇ ਕਿਹਾ, “ਮੈਂ ਉਹੀ ਦਿੱਲੀ ਚਾਹੁੰਦੀ ਹਾਂ, ਜਿੱਥੇ ਮੈਂ ਪਲੀ-ਬੜ੍ਹੀ ਹਾਂ ਤੇ ਸਿਰਫ਼ ਕਾਂਗਰਸ ਹੀ ਅਜਿਹਾ ਕਰ ਸਕਦੀ ਹੈ।”
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਉਹ ਨਾ ਤਾਂ ਕੋਈ ਬੰਗਲਾ ਲੈਣਗੇ ਤੇ ਨਾ ਹੀ ਕੋਈ ਕਾਰ, ਪਰ “ਅਸੀਂ ਸਾਰਿਆਂ ਨੇ ਦੇਖਿਆ ਕਿ ਅਸਲ ’ਚ ਕੀ ਹੋਇਆ।”