- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਦੱਸਿਆ ਕਿ 23 ਅਗਸਤ ਨੂੰ ਉਸਦੀ ਮਤਰੇਈ ਮਾਂ ਅਤੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਿਸ ਦੇ ਅਨੁਸਾਰ, ਨਾਬਾਲਗ ਨੇ ਸ਼ੁਰੂਆਤ ਵਿੱਚ ਅਜਿਹਾ ਕੋਈ ਦੋਸ਼ ਨਹੀਂ ਲਗਾਇਆ ਸੀ ਪਰ ਬਾਅਦ ਵਿੱਚ ਉਸਨੇ ਆਪਣੇ ਪਿਤਾ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ। ਜਾਂਚਕਰਤਾਵਾਂ ਨੇ ਦੱਸਿਆ ਕਿ ਉਹ ਦੂਜੀ ਮੈਡੀਕਲ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ, ਜਿਸ ਨਾਲ ਇਹ ਪਤਾ ਲੱਗ ਸਕੇ ਕਿ ਉਸਨੂੰ ਜਬਰ-ਜਨਾਹ ਦਾ ਸ਼ਿਕਾਰ ਬਣਾਇਆ ਗਿਆ ਸੀ ਜਾਂ ਨਹੀਂ।

ਬੱਚੀ ਨੇ ਇਸ ਭਿਆਨਕ ਹਮਲੇ ਦੇ ਮਹਿਜ਼ 10 ਦਿਨ ਬਾਅਦ ਆਪਣੇ ਪਿਤਾ ਨੂੰ ਗੁਆ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਉਸਦੇ ਪਿਤਾ ਨੇ ਖ਼ੁਦਕੁਸ਼ੀ ਕੀਤੀ ਹੈ। ਉੱਥੇ ਹੀ, ਘਟਨਾ ਸਾਹਮਣੇ ਆਉਣ ਤੋਂ ਬਾਅਦ ਮਤਰੇਈ ਮਾਂ ਦੇ ਫਰਾਰ ਹੋਣ ਦੀ ਖ਼ਬਰ ਹੈ।
ਕਰੀਬੀ ਨਿਗਰਾਨੀ ਅਤੇ ਦੇਖਭਾਲ ਦੇ ਬਾਵਜੂਦ ਇਹ ਬੱਚੀ ਅਜੇ ਵੀ ਗੰਭੀਰ ਰੂਪ ਨਾਲ ਸੜਨ ਦੇ ਜ਼ਖ਼ਮਾਂ ਤੋਂ ਉਭਰ ਰਹੀ ਹੈ। ਉਸਨੂੰ ਚੱਲਣ-ਫਿਰਣ ਵਿੱਚ ਦਿੱਕਤ ਹੁੰਦੀ ਹੈ ਅਤੇ ਬੋਲਣ ਵਿੱਚ ਵੀ ਕਾਫ਼ੀ ਸੰਘਰਸ਼ ਕਰਨਾ ਪੈਂਦਾ ਹੈ। ਉਸਦੀ ਸਰੀਰਕ ਤਕਲੀਫ਼ ਅਤੇ ਪੀੜ ਵਿੱਚ ਇੱਕ ਹੋਰ ਸਮੱਸਿਆ ਉਦੋਂ ਜੁੜ ਗਈ, ਜਦੋਂ ਪਤਾ ਲੱਗਾ ਕਿ ਬੱਚੀ ਦੇ ਪਿੱਤੇ (ਗਾਲ ਬਲੈਡਰ) ਵਿੱਚ ਪੱਥਰੀ ਹੈ।
ਇਹ ਘਟਨਾ 21 ਅਗਸਤ ਨੂੰ ਹੋਈ ਸੀ। ਇਸ ਬੱਚੀ ਦੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਰਹਿੰਦੀ ਸੀ। ਉਸ ਦਿਨ ਵੀ ਦਰਦ ਦੀ ਵਜ੍ਹਾ ਕਰਕੇ ਉਹ ਪਰਿਵਾਰ ਲਈ ਰਾਤ ਦਾ ਖਾਣਾ ਨਹੀਂ ਬਣਾ ਸਕੀ। ਗੁੱਸੇ ਵਿੱਚ ਆ ਕੇ ਮਤਰੇਈ ਮਾਂ ਨੇ ਕਥਿਤ ਤੌਰ 'ਤੇ ਉਸਦੇ ਗੁਪਤ ਅੰਗਾਂ ਵਿੱਚ ਗਰਮ ਚਿਮਟਾ ਪਾ ਦਿੱਤਾ। ਉਸਦੇ ਸੜਨ ਦੇ ਜ਼ਖ਼ਮਾਂ ਅਤੇ ਬਹੁਤ ਜ਼ਿਆਦਾ ਸਰੀਰਕ ਪੀੜ ਦੀ ਪਰਵਾਹ ਕੀਤੇ ਬਿਨਾਂ ਮਤਰੇਈ ਮਾਂ ਨੇ ਕਥਿਤ ਤੌਰ 'ਤੇ ਉਸਨੂੰ ਘਰ ਦੇ ਕੰਮ ਕਰਨ ਲਈ ਮਜਬੂਰ ਕੀਤਾ।
22 ਅਗਸਤ ਦੀ ਰਾਤ ਨੂੰ ਘਰੋਂ ਕਿਸੇ ਤਰ੍ਹਾਂ ਬੱਚ ਕੇ ਨਿਕਲਣ ਤੋਂ ਬਾਅਦ ਉਹ ਸਦਮੇ ਵਿੱਚ ਅਤੇ ਬਹੁਤ ਜ਼ਿਆਦਾ ਦਰਦ ਵਿੱਚ ਇੱਕ ਸਕੂਲ ਦੇ ਕੋਲ ਛੁਪੀ ਹੋਈ ਮਿਲੀ। CWC ਨੂੰ ਦਿੱਤੇ ਆਪਣੇ ਬਿਆਨ ਵਿੱਚ ਲੜਕੀ ਨੇ ਕਿਹਾ ਕਿ ਉਸਦੀ ਮਾਂ ਦੀ ਮੌਤ ਦੇ ਕੁਝ ਹੀ ਸਮੇਂ ਬਾਅਦ ਉਸਦੇ ਪਿਤਾ ਨੇ ਦੂਜਾ ਵਿਆਹ ਕਰ ਲਿਆ ਸੀ। ਉਸਨੇ ਦੱਸਿਆ ਕਿ ਉਸਦਾ ਵੱਡਾ ਭਰਾ ਪਿਛਲੇ ਤਿੰਨ ਸਾਲਾਂ ਤੋਂ ਦੂਜੇ ਰਾਜ ਵਿੱਚ ਰਹਿ ਰਿਹਾ ਹੈ, ਜਦੋਂ ਕਿ ਉਸਦਾ ਦੂਜਾ ਭਰਾ ਉਸਦੇ ਨਾਲ ਰਹਿੰਦਾ ਸੀ।
ਇਸ ਦੌਰਾਨ, ਉਸਦੇ ਪਿਤਾ ਦੀ ਮੌਤ ਦੇ ਹਾਲਾਤ ਅਜੇ ਵੀ ਸਪੱਸ਼ਟ ਨਹੀਂ ਹਨ ਅਤੇ ਮਤਰੇਈ ਮਾਂ ਫਰਾਰ ਹੈ। ਬੱਚੀ ਦੇ ਲੰਬੇ ਸਮੇਂ ਤੱਕ ਹਸਪਤਾਲ ਵਿੱਚ ਦਾਖ਼ਲ ਰਹਿਣ ਨਾਲ ਉਸਦੇ ਨਾਲ ਹੋਏ ਦੁਰਵਿਵਹਾਰ ਅਤੇ ਉਸਨੂੰ ਮਿਲੇ ਸਦਮੇ ਦੀ ਗੰਭੀਰਤਾ ਨੂੰ ਲੈ ਕੇ ਹੋਰ ਵੀ ਸਵਾਲ ਖੜ੍ਹੇ ਹੋ ਗਏ ਹਨ।