ਰੱਖੜੀ ਤੋਂ ਪਹਿਲਾਂ ਭੈਣ ਦਾ ਅਨੋਖਾ ਤੇ ਅਨਮੋਲ ਤੋਹਫ਼ਾ: ਬੀਮਾਰ ਭਰਾ ਨੂੰ ਆਪਣੀ ਕਿਡਨੀ ਦੇ ਕੇ ਬਚਾਈ ਜ਼ਿੰਦਗੀ
ਬਾਰਾਮਤੀ ਦੇ ਰਹਿਣ ਵਾਲੇ 27 ਸਾਲਾ ਰਿਸ਼ੀਕੇਸ਼ ਨਲਵਡੇ ਲੰਬੇ ਸਮੇਂ ਤੋਂ ਕਿਡਨੀ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਨੂੰ ਰੱਖੜੀ ਤੋਂ ਪਹਿਲਾਂ ਨਵੀਂ ਜ਼ਿੰਦਗੀ ਮਿਲੀ ਹੈ, ਜਦੋਂ ਉਨ੍ਹਾਂ ਦੀ ਭੈਣ ਨੇ ਪਿਛਲੇ ਮਹੀਨੇ ਆਪਣੀ ਇਕ ਕਿਡਨੀ ਦਾਨ ਕੀਤੀ।
Publish Date: Fri, 28 Aug 2026 10:12 AM (IST)
Updated Date: Fri, 28 Aug 2026 10:14 AM (IST)
ਮੁੰਬਈ (ਏਜੰਸੀ)। ਰਵਾਇਤ ਰਹੀ ਹੈ ਕਿ ਰੱਖੜੀ ’ਤੇ ਭਰਾ ਆਪਣੀ ਭੈਣ ਨੂੰ ਉਸ ਦੀ ਰੱਖਿਆ ਦੇ ਵਾਅਦੇ ਦੇ ਨਾਲ ਹੀ ਗਿਫਟ ਦਿੰਦਾ ਹੈ ਪਰ ਇਸ ਵਾਰੀ ਰੱਖੜੀ ਤੋਂ ਪਹਿਲਾਂ ਇਕ ਭੈਣ ਨੇ ਆਪਣੇ ਭਰਾ ਨੂੰ ਅਨਮੋਲ ਗਿਫਟ ਦਿੱਤਾ ਹੈ। ਉਸਨੇ ਭਰਾ ਨੂੰ ਆਪਣੀ ਇਕ ਕਿਡਨੀ ਦਾਨ ’ਚ ਦੇ ਦਿੱਤੀ।
ਬਾਰਾਮਤੀ ਦੇ ਰਹਿਣ ਵਾਲੇ 27 ਸਾਲਾ ਰਿਸ਼ੀਕੇਸ਼ ਨਲਵਡੇ ਲੰਬੇ ਸਮੇਂ ਤੋਂ ਕਿਡਨੀ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਨੂੰ ਰੱਖੜੀ ਤੋਂ ਪਹਿਲਾਂ ਨਵੀਂ ਜ਼ਿੰਦਗੀ ਮਿਲੀ ਹੈ, ਜਦੋਂ ਉਨ੍ਹਾਂ ਦੀ ਭੈਣ ਨੇ ਪਿਛਲੇ ਮਹੀਨੇ ਆਪਣੀ ਇਕ ਕਿਡਨੀ ਦਾਨ ਕੀਤੀ।
ਛੇ ਭਰਾਵਾਂ ਤੇ ਭੈਣਾਂ ’ਚ ਇਕਲੌਤੇ ਭਰਾ ਨੂੰ 2018 ਤੋਂ ਕ੍ਰੇਸੇਂਟਿਕ ਗਲੋਮੇਰੂਲੋਨੇਫ੍ਰਾਇਟਿਸ ਦੀ ਬਿਮਾਰੀ ਸੀ। ਨਲਵਡੇ ਨੇ ਕਿਹਾ ਕਿ ਜਦੋਂ ਮੈਂ ਇਕ ਆਟੋਮੋਬਾਈਲ ਸਰਵਿਸ ਸੈਂਟਰ ’ਚ ਕੰਮ ਕਰਦਾ ਸੀ, ਤਾਂ ਉੱਥੇ ਬਿਹਤਰ ਵੈਂਟੀਲੇਸ਼ਨ ਸੁਵਿਧਾ ਨਹੀਂ ਸੀ।
ਇਸ ਨਾਲ ਫੇਫੜਿਆਂ ’ਤੇ ਅਸਰ ਪਿਆ ਤੇ ਵੈਗਨਰ ਗ੍ਰੈਨਿਊਲੋਮੈਟੋਸਿਸ ਹੋ ਗਿਆ। ਹੌਲੀ-ਹੌਲੀ ਇਸਦਾ ਅਸਰ ਕਿਡਨੀ ’ਤੇ ਵੀ ਪੈਣ ਲੱਗਾ। ਕਈ ਸਾਲਾਂ ਤੱਕ ਪਲਾਜ਼ਮਾ, ਦਵਾਈਆਂ ਤੇ ਨਿਯਮਤ ਮੈਡੀਕਲ ਦੇਖਭਾਲ ਨਾਲ ਮੇਰੀ ਹਾਲਤ ਨੂੰ ਸੰਭਾਲਿਆ ਗਿਆ।
2025 ਤੱਕ ਕੋਈ ਗੰਭੀਰ ਲੱਛਣ ਮਹਿਸੂਸ ਨਹੀਂ ਹੋਏ, ਪਰ ਬਿਮਾਰੀ ਗਈ ਤੇ ਆਖਰਕਾਰ ਇਹ ਐਂਡ ਸਟੇਜ ਰੀਨਲ ਡਿਜ਼ੀਜ਼ ’ਚ ਬਦਲ ਗਈ, ਜਿਸ ਨਾਲ ਡਾਇਲਿਸਿਸ ਦੀ ਜ਼ਰੂਰਤ ਪਈ। ਜਦੋਂ ਮੇਰੀਆਂ ਦੋਵੇਂ ਕਿਡਨੀਆਂ ਫੇਲ੍ਹ ਹੋ ਗਈਆਂ ਤੇ ਟਰਾਂਸਪਲਾਂਟ ਜ਼ਰੂਰੀ ਹੋ ਗਿਆ ਤਾਂ ਮੈਂ 8-9 ਮਹੀਨੇ ਤੱਕ ਡਾਇਲਿਸਿਸ ’ਤੇ ਰਿਹਾ।