- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮੌਕੇ ਹਲਕਾ ਫਿਲੌਰ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ੍ ਖਹਿਰਾ, ਕਮਲ ਵਾਲਮੀਕਿ, ਅਕਾਲੀ ਆਗੂ ਹਰਜਿੰਦਰ ਸਿੰਘ ਲੱਲੀਆ, ਬਸਪਾ ਆਗੂ ਦਯਾ ਸ਼ੰਕਰ, ਬਸਪਾ ਆਗੂ ਸੁਖਵਿੰਦਰ ਬਿੱਟੂ, , ਕਾਕੂ ਕਲਿਆਣ, ਅਕਲੀ ਦਲ ਦੇ ਸਕਲ ਪ੍ਰਧਾਨ ਕੁਲਵਿੰਦ ਸਿੰਘ ਸੰਧੂ, ਭਾਜਪਾ ਮੰਡਲ ਗੁਰਾਇਆ ਦੇ ਪ੍ਰਧਾਨ ਵਿਪਨ ਆਨੰਦ, ਸਕੱਤਰ ਨਵੀਨ ਪੁੰਨ ਆਦਿ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।

ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਬਰਨਾਲਾ ਵਿੱਚ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਨਗਰ ਕੌਂਸਲ ਗੁਰਾਇਆ ਦੇ ਸਫਾਈ ਸੇਵਕਾਂ ਦੀ ਅਗਵਾਈ ਹੇਠ ਦਲਿਤ ਭਾਈਚਾਰੇ, ਸਮੂਹ ਅੰਬੇਦਕਰਵਾਦੀ ਸੰਸਥਾਵਾਂ, ਕਾਰੋਬਾਰੀਆਂ, ਬਹੁਜਨ ਸਮਾਜ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਧਰਨਾ-ਪ੍ਰਦਰਸ਼ਨ ਕੀਤਾ ਗਿਆ
ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਬਰਨਾਲਾ ਘਟਨਾ ਦੀ ਨਿੰਦਾ ਕਰਦਿਆਂ ਇਨਸਾਫ਼ ਦੀ ਮੰਗ ਕੀਤੀ।
ਇਸ ਮੌਕੇ ਹਲਕਾ ਫਿਲੌਰ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ੍ ਖਹਿਰਾ, ਕਮਲ ਵਾਲਮੀਕਿ, ਅਕਾਲੀ ਆਗੂ ਹਰਜਿੰਦਰ ਸਿੰਘ ਲੱਲੀਆ, ਬਸਪਾ ਆਗੂ ਦਯਾ ਸ਼ੰਕਰ, ਬਸਪਾ ਆਗੂ ਸੁਖਵਿੰਦਰ ਬਿੱਟੂ, , ਕਾਕੂ ਕਲਿਆਣ, ਅਕਲੀ ਦਲ ਦੇ ਸਕਲ ਪ੍ਰਧਾਨ ਕੁਲਵਿੰਦ ਸਿੰਘ ਸੰਧੂ, ਭਾਜਪਾ ਮੰਡਲ ਗੁਰਾਇਆ ਦੇ ਪ੍ਰਧਾਨ ਵਿਪਨ ਆਨੰਦ, ਸਕੱਤਰ ਨਵੀਨ ਪੁੰਨ ਆਦਿ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਫਿਲੌਰ ਤੋਂ ਸਾਬਕਾ ਐਮਐਲਏ ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਕਰਮਚਾਰੀ ਪਿਛਲੇ 10-15 ਸਾਲਾਂ ਤੋਂ ਹੀ ਠੇਕੇਦਾਰੀ ਦੇ ਅਧੀਨ ਮਾਮੂਲੀ ਤਨਖਾਹਾਂ ਤੇ ਲਗਾਤਾਰ ਕੰਮ ਕਰ ਰਹੇ ਹਨ,ਉਹ ਪੂਰੇ ਪੂਰੇ ਗ੍ਰੇਡਾਂ ਵਿੱਚ ਰੈਗੂਲਰ ਕਰਨ ਦੀ ਮੰਗ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਮਨਵਾਉਣ ਅਤੇ ਲਾਗੂ ਕਰਵਾਉਣ ਲਈ ਪਿਛਲੇ ਸਮੇਂ ਤੋਂ ਹੜਤਾਲ ਤੇ ਚੱਲ ਰਹੇ ਹਨ।
ਜਦੋਂ ਡੇਢ ਮਹੀਨਾ ਪਹਿਲਾਂ ਸਫ਼ਾਈ ਕਰਮਚਾਰੀਆਂ ਨੇ ਹੜਤਾਲ ਕੀਤੀ ਸੀ ਉਦੋਂ ਚੋਣ ਜ਼ਾਬਤੇ ਦਾ ਬਹਾਨਾ ਬਣਾ ਕੇ ਹੜਤਾਲ ਖ਼ਤਮ ਕਰਵਾ ਦਿੱਤੀ ਸੀ ਅਤੇ ਮੰਗਾਂ ਦਾ ਨਿਪਟਾਰਾ ਕਰਨ ਲਈ ਲਿਖਤੀ ਤੌਰ ਤੇ ਭਰੋਸਾ ਦਿੱਤਾ ਸੀ ਪਰ ਅਫਸੋਸ ਹੈ ਕਿ ਚੋਣ ਜ਼ਾਬਤੇ ਤੋਂ ਬਾਅਦ ਪੰਜਾਬ ਸਰਕਾਰ ਨੇ ਦਿੱਤੇ ਭਰੋਸੇ ਨੂੰ ਨਹੀਂ ਨਿਭਾਇਆ। ਜਿਸ ਕਰਕੇ ਸਫ਼ਾਈ ਕਰਮਚਾਰੀਆਂ ਨੂੰ ਦੋਬਾਰਾ ਹੜਤਾਲ ਕਰਨ ਲਈ ਅਤਿ ਮਜਬੂਰ ਹੋਣਾ ਪਿਆ। ਹੜਤਾਲੀ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਤੇ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਕਰਦੇ ਹੋਏ ਮੰਗਾਂ ਦਾ ਹੱਲ ਕਰਨ ਦੀ ਬਜਾਏ,ਕੱਲ੍ਹ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ 'ਤੇ ਪੁਲਿਸ ਪ੍ਰਸ਼ਾਸਨ ਵਲੋਂ ਸਫ਼ਾਈ ਕਰਮਚਾਰੀਆਂ 'ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ ਜੋ ਕਿ ਅਤਿਅੰਤ ਨਿੰਦਣਯੋਗ ਵਰਤਾਰਾ ਹੈ।
ਇਸ ਮੌਕੇ ਕਿਸਾਨ ਆਗੂ ਤਰਸੇਮ ਸਿੰਘ ਨੇ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਨ੍ਹਾਂ ਦੀ ਨਿਖੇਧੀ ਕਰਦੇ ਹੋਏ ਅੰਦੋਲਨਕਾਰੀ ਵਿਦਿਆਰਥੀਆਂ ਅਤੇ ਨੌਜਵਾਨਾਂ ਦਾ ਸਮਰਥਨ ਕਰਦੇ ਹੋਏ ਮਗਰਮੱਛ ਦੇ ਹੰਝੂ ਵਹਾ ਕੇ ਆਪਣਾ ਦੋਗਲਾਪਨ ਦਿਖਾ ਰਹੇ ਹਨ ਅਤੇ ਦੂਜੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਸੰਘਰਸ਼ਸ਼ੀਲ ਮੁਲਾਜ਼ਮਾਂ, ਕਿਸਾਨਾਂ ਮਜ਼ਦੂਰਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਤੇ ਪੰਜਾਬ ਵਿੱਚ ਕਿਤੇ ਨਾ ਕਿਤੇ ਅੰਨ੍ਹੇ ਵਾਹ ਲਾਠੀਚਾਰਜ, ਗੰਦੇ ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਅੱਥਰੂ ਗੈਸ ਦੇ ਗੋਲੇ ਦਾਗ ਕੇ ਹਰ ਪ੍ਰਕਾਰ ਦਾ ਤਸ਼ੱਸਦ ਕੀਤਾ ਜਾ ਰਿਹਾ ਹੈ, ਜਿਸ ਦੀਆਂ ਤਾਜ਼ਾ ਤਾਜ਼ਾ ਮਿਸਾਲਾਂ ਖੰਨਾ ਵਿਖੇ ਨਰੇਗਾ ਕਰਮਚਾਰੀਆਂ, ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ਤੇ ਕੀਤੇ ਗਏ ਤਸ਼ੱਸਦ ਕੀਤੇ ਗਏ। ਇਸ ਮੌਕੇ ਆਗੂਆ ਨੇ ਮੰਗ ਕੀਤੀ ਕਿ ਬਰਨਾਲਾ ਦੇ ਡੀਐਸਪੀ ਤੇ ਐਸਐਚਓ ਬਰਨਾਲਾ ਦੇ ਐਸੀ ਐਸਟੀ ਐਕਟ ਤਹਿਤ ਕਰਵਾਈ ਕੀਤੀ ਜਾਵੇ। ਇਸ ਮੋਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਮਲਦੀਪ ਸਿੰਘ ਬਿੱਟੂ, ਬਲਜਿੰਦਰ ਕਾਲਾ, ਅਕਾਲੀ ਆਗੂ ਦਲਜੀਤ ਕੁਮਾਰ ਜੀਤਾ, ਅਮਨਿੰਦਰ ਸਿੰਘ ਤੱਗੜ, ਪ੍ਰੇਮ ਸਿੰਘ ਰਾਣਾ, ਕੁਲਦੀਪ ਸਿੰਘ ਸੈਹਬੀ, ਸ਼ਾਮ ਰਾਜ, ਰਾਧੇ ਸ਼ਾਮ, ਸੁਧਾਮਾ, ਜੋਗਰਾਜ ਘਈ, ਮਿੰਟੂ ਕਲਿਆਣ, ਨੀਰਜ, ਸੋਰਵ ਸਹੋਤਾ, ਗਿੱਲ ਬਰਦਰਜ਼, ਰਿੰਕੂ ਘਈ, ਸਾਹਿਲ ਵਾਲਮਿਕੀ, ਵਿਸ਼ਾਲ ਨਾਹਰ ਤੋਂ ਇਲਾਵਾ ਸ਼ਹਿਰ ਵਾਸੀ ਹਾਜਰ ਸਨ।
ਇਸ ਮੌਕੇ ਪੰਜਾਬ ਅਰਬਨ ਲੋਕਲ ਬੋਡੀ ਇੰਪਲਿਈਜ਼ ਯੂਨੀਅਨ ਦੇ ਵਾਈਸ ਪ੍ਰਧਾਨ ਰਾਜੇਸ਼ ਕੁਮਾਰ ਲੱਕੀ ਨੇ ਗੁਰਾਇਆ ਦੇ ਸਮੂਹ ਸ਼ਹਿਰ ਵਾਸੀਆਂ, ਵਪਾਰੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦਾ ਬੰਦ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਕਜੁੱਟਤਾ ਸਮਾਜਿਕ ਨਿਆਂ ਲਈ ਸੰਘਰਸ਼ ਨੂੰ ਹੋਰ ਮਜ਼ਬੂਤ ਕਰੇਗੀ।