ਬ੍ਰਿਕਸ ਸੰਮੇਲਨ ਤੋਂ ਪਹਿਲਾਂ ਬੰਗਲਾਦੇਸ਼ ਦਾ ਵੱਡਾ ਬਿਆਨ, PM ਤਾਰਿਕ ਰਹਿਮਾਨ ਦੀ ਭਾਰਤ ਯਾਤਰਾ ਦੀਆਂ ਅਟਕਲਾਂ ਖ਼ਾਰਜ
ਬੰਗਲਾਦੇਸ਼ ਨੇ ਵੀਰਵਾਰ ਨੂੰ ਇਸ ਗੱਲ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਤਾਰੀਕ ਰਹਿਮਾਨ ਇਸ ਹਫਤੇ ਭਾਰਤ ਦਾ ਦੌਰਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬ੍ਰਿਕਸ ਸ਼ਿਖਰ ਸੰਮੇਲਨ ਲਈ ਸੱਦਾ ਨਹੀਂ ਦਿੱਤਾ ਗਿਆ, ਬਲਕਿ ਇਹ ਸੱਦਾ ਬਿਮਸਟੈਕ ਦੇ ਪ੍ਰਧਾਨ ਨੂੰ ਭੇਜਿਆ ਗਿਆ ਸੀ।
Publish Date: Fri, 11 Sep 2026 11:13 AM (IST)
Updated Date: Fri, 11 Sep 2026 11:14 AM (IST)
ਢਾਕਾ (ਪੀਟੀਆਈ) : ਬੰਗਲਾਦੇਸ਼ ਨੇ ਵੀਰਵਾਰ ਨੂੰ ਇਸ ਗੱਲ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਤਾਰੀਕ ਰਹਿਮਾਨ ਇਸ ਹਫਤੇ ਭਾਰਤ ਦਾ ਦੌਰਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬ੍ਰਿਕਸ ਸ਼ਿਖਰ ਸੰਮੇਲਨ ਲਈ ਸੱਦਾ ਨਹੀਂ ਦਿੱਤਾ ਗਿਆ, ਬਲਕਿ ਇਹ ਸੱਦਾ ਬਿਮਸਟੈਕ ਦੇ ਪ੍ਰਧਾਨ ਨੂੰ ਭੇਜਿਆ ਗਿਆ ਸੀ।
ਬੰਗਲਾਦੇਸ਼ ਦੇ ਵਿਦੇਸ਼ ਰਾਜ ਮੰਤਰੀ ਹੁਮਾਯੂੰ ਕਬੀਰ ਨੇ ਦਾਅਵਾ ਕੀਤਾ ਕਿ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬ੍ਰਿਕਸ ਸ਼ਿਖਰ ਸੰਮੇਲਨ ਲਈ ਢੰਗ ਨਾਲ ਸੱਦਾ ਨਹੀਂ ਦਿੱਤਾ ਗਿਆ। ਰਹਿਮਾਨ ਨੂੰ ਸੱਦਾ ਪ੍ਰਧਾਨ ਮੰਤਰੀ ਦੇ ਤੌਰ ’ਤੇ ਨਹੀਂ, ਬਲਕਿ ਦੱਖਣ ਅਤੇ ਪੂਰਬੀ ਏਸ਼ੀਆ ਦੇ ਸੱਤ-ਸਦੱਸੀਆਂ ਦੇ ਗਰੁੱਪ ਬਿਮਸਟੈਕ ਦੇ ਪ੍ਰਧਾਨ ਦੇ ਤੌਰ ’ਤੇ ਭੇਜਿਆ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਬਹੁਪੱਖੀ ਨਹੀਂ ਹੋ ਸਕਦਾ। ਅਸੀਂ ਦੋ-ਪੱਖੀ ਦੌਰਿਆਂ ਅਤੇ ਗੱਲਬਾਤਾਂ ’ਤੇ ਵੱਧ ਜ਼ੋਰ ਦੇ ਰਹੇ ਹਾਂ। ਜਦੋਂ ਮਾਹੌਲ ਸਹੀ ਹੋਵੇਗਾ ਅਤੇ ਆਪਸੀ ਆਦਰ-ਸਤਿਕਾਰ ਬਣਿਆ ਰਹੇਗਾ, ਤਦੋਂ ਦੋ-ਪੱਖੀ ਦੌਰੇ ਹੋਣਗੇ। ਜਲਦੀ ਕਰਨ ਦੀ ਕੋਈ ਲੋੜ ਨਹੀਂ ਹੈ।