- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਦਸੇ ’ਚ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਤੇ 20 ਸ਼ਰਧਾਲੂ ਜ਼ਖ਼ਮੀ ਹੋ ਗਏ ਸਨ। ਸਾਰੇ ਸ਼ਰਧਾਲੂ ਬੁਦਾਉਂ ਦੇ ਰਹਿਣ ਵਾਲੇ ਹਨ। ਹਾਦਸੇ ਤੋਂ ਬਾਅਦ ਅਫਰਾ-ਤਫਰੀ ਮੱਚ ਗਈ। ਜ਼ਖ਼ਮੀਆਂ ਨੂੰ ਸੀਐੱਚਸੀ ਤੇ ਜ਼ਿਲ੍ਹਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ।

ਜਾਗਰਣ ਸੰਵਾਦਦਾਤਾ, ਬਾਗਪਤ: ਈਸਟਰਨ ਪੈਰੀਫਿਰਲ (ਈਪੀਈ) ’ਤੇ ਐਤਵਾਰ ਦੇਰ ਰਾਤ ਵਾਪਰੇ ਹਾਦਸੇ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਪਹਿਲਾਂ ਚਾਰ ਲੋਕਾਂ ਦੀ ਮੌਤ ਹੋਈ ਸੀ। ਸੋਮਵਾਰ ਦੁਪਹਿਰ ਤੱਕ 8 ਹੋਰ ਜ਼ਖ਼ਮੀਆਂ ਨੇ ਦਮ ਤੋੜ ਦਿੱਤਾ। ਦੱਸ ਦੇਈਏ ਕਿ ਕਰੀਬ ਪੌਣੇ ਦੋ ਵਜੇ ਕੈਂਟਰ ਦੀ ਟੱਕਰ ਨਾਲ ਬਾਗੜ ਧਾਮ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਭਰਿਆ ਪਿਕਅੱਪ ਵਾਹਨ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ। ਹਾਦਸੇ ’ਚ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਤੇ 20 ਸ਼ਰਧਾਲੂ ਜ਼ਖ਼ਮੀ ਹੋ ਗਏ ਸਨ। ਸਾਰੇ ਸ਼ਰਧਾਲੂ ਬੁਦਾਉਂ ਦੇ ਰਹਿਣ ਵਾਲੇ ਹਨ। ਹਾਦਸੇ ਤੋਂ ਬਾਅਦ ਅਫਰਾ-ਤਫਰੀ ਮੱਚ ਗਈ। ਜ਼ਖ਼ਮੀਆਂ ਨੂੰ ਸੀਐੱਚਸੀ ਤੇ ਜ਼ਿਲ੍ਹਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
ਪਿਕਅੱਪ ’ਚ ਕੁੱਲ 32 ਲੋਕ ਸਵਾਰ ਸਨ
ਪਿਕਅੱਪ ’ਚ ਕੁੱਲ 32 ਲੋਕ ਸਵਾਰ ਸਨ। ਬੁਦਾਉਂ ਦੇ ਪਿੰਡ ਅਲਹਾਪੁਰ ਤੋਂ ਲੋਕ ਰਾਜਸਥਾਨ ਦੀ ਬਾਗੜ ਯਾਤਰਾ ’ਤੇ ਗਏ ਸਨ। ਰਾਤ ਨੂੰ ਵਾਪਸ ਪਰਤਦੇ ਸਮੇਂ ਈਪੀਈ ’ਤੇ ਬੜਾਗਾਉਂ ਕੋਲ ਕੈਂਟਰ ਨੇ ਪਿਕਅੱਪ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਪਿਕਅੱਪ ਵਾਹਨ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ। ਬਹੁਤੇ ਲੋਕ ਉਸ ਹੇਠਾਂ ਦੱਬ ਗਏ ਤੇ ਚੀਕ-ਚਿਹਾੜਾ ਮੱਚ ਗਿਆ। ਮੌਕੇ ’ਤੇ ਪਹੁੰਚੀ ਪੁਲਿਸ ਨੇ ਰਾਹਗੀਰਾਂ ਦੀ ਮਦਦ ਨਾਲ ਲੋਕਾਂ ਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਇੱਕ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਸੀ। ਹਾਦਸੇ ਦੇ ਸਮੇਂ ਹੀ ਕੁਝ ਗੰਭੀਰ ਜ਼ਖ਼ਮੀਆਂ ਨੂੰ ਦਿੱਲੀ ਤੇ ਮੇਰਠ ਰੈਫਰ ਕਰ ਦਿੱਤਾ ਗਿਆ ਸੀ। ਸੋਮਵਾਰ ਤੱਕ ਮੌਤਾਂ ਦਾ ਅੰਕੜਾ 12 ਤੱਕ ਪਹੁੰਚ ਗਿਆ। ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਅਧਿਕਾਰੀ ਅਸਮਿਤਾ ਲਾਲ ਤੇ ਪੁਲਿਸ ਸੁਪਰਡੈਂਟ ਸੂਰਜ ਕੁਮਾਰ ਰਾਏ ਜ਼ਿਲ੍ਹਾ ਹਸਪਤਾਲ ਪਹੁੰਚੇ ਤੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ।