ਦਿੱਲੀ ਦੇ ਲਾਲ ਕਿਲ੍ਹੇ ਨੇੜੇ ਅੱਤਵਾਦੀ ਹਮਲੇ 'ਚ ਸੀ ਅਲ-ਕਾਇਦਾ ਦਾ ਹੱਥ, UN ਦੀ ਰਿਪੋਰਟ 'ਚ ਖੁਲਾਸਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਦਿੱਲੀ ਦੇ ਲਾਲ ਕਿਲ੍ਹੇ ਨੇੜੇ ਨਵੰਬਰ 2025 'ਚ ਹੋਏ ਧਮਾਕੇ ਲਈ ਅਲ-ਕਾਇਦਾ ਇਨ ਦਾ ਇੰਡੀਅਨ ਸਬਕੌਂਟੀਨੈਂਟ (AQIS) ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਖੁਲਾਸੇ ਨਾਲ ਇਸ ਜਾਨਲੇਵਾ ਹਮਲੇ ਦੀ ਭਾਰਤ 'ਚ ਚੱਲ ਰਹੀ ਜਾਂਚ ਨੂੰ ਇੱਕ ਅੰਤਰਰਾਸ਼ਟਰੀ ਆਯਾਮ ਮਿਲਿਆ ਹੈ।
Publish Date: Thu, 13 Aug 2026 10:58 AM (IST)
Updated Date: Thu, 13 Aug 2026 10:59 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ - ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਦਿੱਲੀ ਦੇ ਲਾਲ ਕਿਲ੍ਹੇ ਨੇੜੇ ਨਵੰਬਰ 2025 'ਚ ਹੋਏ ਧਮਾਕੇ ਲਈ ਅਲ-ਕਾਇਦਾ ਇਨ ਦਾ ਇੰਡੀਅਨ ਸਬਕੌਂਟੀਨੈਂਟ (AQIS) ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਖੁਲਾਸੇ ਨਾਲ ਇਸ ਜਾਨਲੇਵਾ ਹਮਲੇ ਦੀ ਭਾਰਤ 'ਚ ਚੱਲ ਰਹੀ ਜਾਂਚ ਨੂੰ ਇੱਕ ਅੰਤਰਰਾਸ਼ਟਰੀ ਆਯਾਮ ਮਿਲਿਆ ਹੈ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267 ਪਾਬੰਦੀ ਕਮੇਟੀ ਦੀ ਨਿਗਰਾਨੀ ਟੀਮ ਨੇ ਕਿਹਾ ਹੈ ਕਿ ਏ.ਕਿਊ.ਆਈ.ਐਸ. (AQIS) ਇੱਕ ਖਿਲਰੇ ਹੋਏ ਸੰਗਠਨ ਤੋਂ ਬਦਲ ਕੇ ਇੱਕ ਵਿਕੇਂਦਰੀਕਤ ਨੈੱਟਵਰਕ ਬਣ ਗਿਆ ਹੈ, ਜੋ ਪੂਰੇ ਖੇਤਰ 'ਚ ਛੋਟੀਆਂ-ਛੋਟੀਆਂ ਇਕਾਈਆਂ (ਸੈੱਲਾਂ) ਰਾਹੀਂ ਕੰਮ ਕਰ ਰਿਹਾ ਹੈ।
ਰਿਪੋਰਟ 'ਚ ਜਤਾਈ ਗਈ ਇਸ ਗੱਲ ਦੀ ਚਿੰਤਾ
ਰਿਪੋਰਟ 'ਚ ਅਫਗਾਨਿਸਤਾਨ 'ਚ ਇਸ ਗਰੁੱਪ ਦੀ ਮੌਜੂਦਗੀ ਅਤੇ ਬੰਗਲਾਦੇਸ਼ 'ਚ ਆਪਣੇ ਆਪ੍ਰੇਸ਼ਨ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ 'ਤੇ ਵੀ ਚਿੰਤਾ ਜਤਾਈ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਏ.ਕਿਊ.ਆਈ.ਐਸ. (AQIS) ਦੇ ਅੱਤਵਾਦੀ ਕਾਬੁਲ 'ਚ ਰਹਿੰਦੇ ਹਨ ਅਤੇ ਅਫਗਾਨੀ ਪਛਾਣ-ਪੱਤਰਾਂ ਦੀ ਵਰਤੋਂ ਕਰਕੇ ਆਪਣੀਆਂ ਗਤੀਵਿਧੀਆਂ ਜਾਰੀ ਰੱਖੀ ਬੈਠੇ ਹਨ।
UN ਨੇ ਵੱਡੇ ਪੱਧਰ 'ਤੇ ਅੱਤਵਾਦੀ ਖਤਰਿਆਂ ਦੀ ਚਿਤਾਵਨੀ ਦਿੱਤੀ
ਯੂ.ਐਨ. (UN) ਦੀ ਹਾਲੀਆ ਰਿਪੋਰਟ 'ਚ ਇਸ ਗੱਲ 'ਤੇ ਵੀ ਚਿੰਤਾ ਜਤਾਈ ਗਈ ਹੈ ਕਿ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਨਾਲ ਜੁੜੇ ਸਮੂਹ ਕੈਮੀਕਲ ਅਤੇ ਬਾਇਓਲਾਜੀਕਲ ਮਟੀਰੀਅਲ ਹਾਸਲ ਕਰਨ 'ਚ ਲਗਾਤਾਰ ਦਿਲਚਸਪੀ ਦਿਖਾ ਰਹੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅੱਤਵਾਦੀ ਸੰਗਠਨ ਫੰਡ ਜੁਟਾਉਣ ਅਤੇ ਉਸ ਨੂੰ ਇੱਧਰ-ਉੱਧਰ ਭੇਜਣ ਲਈ ਡਿਜੀਟਲ ਕਰੰਸੀ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਨਿਗਰਾਨੀ ਕਰਨ ਵਾਲੀ ਟੀਮ ਨੇ ਸੁਝਾਅ ਦਿੱਤਾ ਕਿ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਅਤਵਾਦੀ ਸਮੂਹਾਂ ਨਾਲ ਜੁੜੇ ਕ੍ਰਿਪਟੋਕਰੰਸੀ ਐਡਰੈੱਸ ਨੂੰ ਯੂ.ਐਨ. (UN) ਦੀਆਂ ਪਾਬੰਦੀਆਂ 'ਚ ਸ਼ਾਮਲ ਕਰਨ ਬਾਰੇ ਵਿਚਾਰ ਕੀਤਾ ਜਾਵੇ।
NIA ਕਰ ਰਹੀ ਹੈ ਦਿੱਲੀ ਬਲਾਸਟ ਦੀ ਜਾਂਚ ਨਵੰਬਰ 2025 'ਚ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੀ ਜਾਂਚ ਭਾਰਤੀ ਅਧਿਕਾਰੀਆਂ ਵੱਲੋਂ ਅੱਤਵਾਦੀ ਘਟਨਾ ਵਜੋਂ ਕੀਤੀ ਜਾ ਰਹੀ ਹੈ। ਲਾਲ ਕਿਲ੍ਹੇ ਨੇੜੇ ਇੱਕ ਗੱਡੀ 'ਚ ਹੋਏ ਇਸ ਧਮਾਕੇ 'ਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜਾਂਚਕਰਤਾਵਾਂ ਨੇ ਇਸ ਘਟਨਾ ਦੇ ਕਿਸੇ ਵੱਡੇ ਅੱਤਵਾਦੀ ਨੈੱਟਵਰਕ ਨਾਲ ਜੁੜੇ ਹੋਣ ਦੀ ਸੰਭਾਵਨਾ ਦੀ ਜਾਂਚ ਕੀਤੀ ਅਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਮਾਮਲੇ ਦੀ ਜਾਂਚ ਆਪਣੇ ਹੱਥ 'ਚ ਲੈ ਲਈ।