ਆਕਾਸ਼ ਆਨੰਦ ਦੀ ਮੁੜ ਹੋ ਸਕਦੀ ਹੈ ਬਸਪਾ ’ਚ ਵਾਪਸੀ, ਮਾਇਆਵਤੀ ਤੋਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਮੰਗੀ ਮੁਆਫ਼ੀ
Akash Anand: ਆਕਾਸ਼ ਆਨੰਦ ਵੱਲੋਂ ਮਾਇਆਵਤੀ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਬਸਪਾ ਮੁਖੀ ਦਾ ਰੁਖ ਆਪਣੇ ਵੱਡੇ ਭਤੀਜੇ ਪ੍ਰਤੀ ਮੁੜ ਨਰਮ ਹੋ ਸਕਦਾ ਹੈ।
Publish Date: Fri, 02 Oct 2026 01:27 PM (IST)
Updated Date: Fri, 02 Oct 2026 01:28 PM (IST)
ਡਿਜੀਟਲ ਡੈਸਕ, ਲਖਨਊ : ਬਹੁਜਨ ਸਮਾਜ ਪਾਰਟੀ ’ਚ ਇੱਕ ਵਾਰ ਫਿਰ ਆਕਾਸ਼ ਆਨੰਦ ਦੀ ਵਾਪਸੀ ਹੋ ਸਕਦੀ ਹੈ। ਆਕਾਸ਼ ਆਨੰਦ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇੱਕ ਵਾਰ ਫਿਰ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਤੋਂ ਮੁਆਫ਼ੀ ਮੰਗੀ ਹੈ।
ਆਕਾਸ਼ ਆਨੰਦ ਵੱਲੋਂ ਮਾਇਆਵਤੀ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਬਸਪਾ ਮੁਖੀ ਦਾ ਰੁਖ ਆਪਣੇ ਵੱਡੇ ਭਤੀਜੇ ਪ੍ਰਤੀ ਮੁੜ ਨਰਮ ਹੋ ਸਕਦਾ ਹੈ।
ਆਕਾਸ਼ ਆਨੰਦ ਦੀ ਬਸਪਾ ’ਚ ਵਾਪਸੀ ਦਾ ਰਸਤਾ ਸਾਫ਼ ਹੋਣ ਦੀ ਚਰਚਾ ਜ਼ੋਰਾਂ ’ਤੇ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਹੀ ਇਸ ਬਾਰੇ ਫੈਸਲਾ ਵੀ ਹੋ ਸਕਦਾ ਹੈ।
ਆਕਾਸ਼ ਆਨੰਦ ਨੇ ਸੋਸ਼ਲ ਮੀਡੀਆ ਪੋਸਟ ’ਚ ਮਾਇਆਵਤੀ ਤੋਂ ਮੁਆਫ਼ੀ ਮੰਗਣ ਦੇ ਨਾਲ ਹੀ ਮਾਇਆਵਤੀ ਦੀ ਪੋਸਟ ਨੂੰ ਰੀਪੋਸਟ ਨਾ ਕਰਨ ਦਾ ਕਾਰਨ ਵੀ ਦੱਸਿਆ ਹੈ। ਹੁਣ ਆਕਾਸ਼ ਆਨੰਦ ਦੀ ਬਸਪਾ ’ਚ ਮੁੜ ਵਾਪਸੀ ਦਾ ਅੰਤਿਮ ਫੈਸਲਾ ਮਾਇਆਵਤੀ ਦੇ ਪੱਧਰ ’ਤੇ ਹੀ ਹੋਣਾ ਹੈ।