AI ਬਣਿਆ ਜਾਨਲੇਵਾ? ਸੂਰਤ ਦੀਆਂ ਦੋ ਸਹੇਲੀਆਂ ਨੇ ChatGPT ਦੀ ਮਦਦ ਨਾਲ ਕੀਤੀ ਖੁਦਕੁਸ਼ੀ, ਐਲਨ ਮਸਕ ਨੇ ਜਤਾਈ ਚਿੰਤਾ
ਗੁਜਰਾਤ ਦੇ ਸੂਰਤ ’ਚ ਦੋ ਸਹੇਲੀਆਂ ਨੇ ਖੁਦਕੁਸ਼ੀ ਦਾ ਮਾਮਲਾ ਭਾਵੇਂ ਤਿੰਨ ਦਿਨ ਪੁਰਾਣਾ ਹੈ, ਪਰ ਹੁਣ ਇਹ ਮੁੜ ਚਰਚਾ ’ਚ ਆ ਗਿਾ ਹੈ। ਇਸਦਾ ਕਾਰਨ ਦੁਨੀਆ ਦੇ ਮਸ਼ਹੂਰ ਟੈਕਨਾਲੋਜੀ ਐਲਨ ਮਸਕ ਦੀ ਪ੍ਰਤੀਕ੍ਰਿਆ ਹੈ। ਉਨ੍ਹਾਂ ਇਸ ਘਟਨਾ ’ਤੇ ਇੰਟਰਨੈੱਟ ਮੀਡੀਆ ਮੰਚ ਐਕਸ ’ਤੇ ਯੀਕਸ ਲਿਖ ਕੇ ਪ੍ਰਤੀਕ੍ਰਿਆ ਦਿੱਤੀ।
Publish Date: Tue, 10 Mar 2026 11:41 AM (IST)
Updated Date: Tue, 10 Mar 2026 11:43 AM (IST)
ਸੂਰਤ, ਜੇਐੱਨਐਅਨ - ਗੁਜਰਾਤ ਦੇ ਸੂਰਤ ’ਚ ਦੋ ਸਹੇਲੀਆਂ ਨੇ ਖੁਦਕੁਸ਼ੀ ਦਾ ਮਾਮਲਾ ਭਾਵੇਂ ਤਿੰਨ ਦਿਨ ਪੁਰਾਣਾ ਹੈ, ਪਰ ਹੁਣ ਇਹ ਮੁੜ ਚਰਚਾ ’ਚ ਆ ਗਿਾ ਹੈ। ਇਸਦਾ ਕਾਰਨ ਦੁਨੀਆ ਦੇ ਮਸ਼ਹੂਰ ਟੈਕਨਾਲੋਜੀ ਐਲਨ ਮਸਕ ਦੀ ਪ੍ਰਤੀਕ੍ਰਿਆ ਹੈ। ਉਨ੍ਹਾਂ ਇਸ ਘਟਨਾ ’ਤੇ ਇੰਟਰਨੈੱਟ ਮੀਡੀਆ ਮੰਚ ਐਕਸ ’ਤੇ ਯੀਕਸ ਲਿਖ ਕੇ ਪ੍ਰਤੀਕ੍ਰਿਆ ਦਿੱਤੀ। ਯੀਕਸ ਸ਼ਬਦ ਦਾ ਇਸਤੇਮਾਲ ਆਮਤੌਰ ’ਤੇ ਉਦੋਂ ਕੀਤਾ ਜਾਂਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਖਬਰ ਨੂੰ ਸੁਣ ਕੇ ਹੈਰਾਨ ਹੋ ਜਾਏ ਜਾਂ ਪਰੇਸ਼ਾਨ ਮਹਿਸੂਸ ਕਰੇ। ਉਨ੍ਹਾਂ ਦੀ ਇਸ ਸੰਖੇਪ ਪ੍ਰਤੀਕ੍ਰਿਆ ਦੇ ਬਾਅਦ ਇਹ ਮਾਮਲਾ ਇਕ ਵਾਰੀ ਮੁੜਲ ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ’ਚ ਆ ਗਿਾ ਹੈ।
ਅਸਲ ’ਚ ਸੂਰਤ ’ਚ ਦੋ ਲੜਕੀਆਂ ਮੰਦਰ ਦੇ ਬਾਥਰੂਮ ’ਚ ਬੇਹੋਸ਼ੀ ਦੀ ਹਾਲਤ ’ਚ ਮਿਲੀਆਂ ਸਨ। ਉਨ੍ਹਾਂ ਨੂੰ ਹਸਪਤਾਲ ਲਿਜਾਂਦਾ ਗਿਆ, ਪਰ ਡਾਕਟਰਾਂ ਨੇ ਮਿ੍ਰਤਕ ਐਲਾਨ ਦਿੱਤਾ। ਜਾਂਚ ਦੌਰਾਨ ਪੁਲਿਸ ਨੂੰ ਸ਼ੱਕ ਹੋਇਆ ਕਿ ਖੁਦਕੁਸ਼ੀ ਤੋਂ ਪਹਿਲਾਂ ਦੋਵਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਤ ਚੈਟਬਾਟ ਚੈਟ ਜੀਪੀਟੀ ’ਤੇ ਖੁਦਕੁਸ਼ੀ ਨਾਲ ਜੁੜੀ ਜਾਣਕਾਰੀ ਲੱਭੀ ਸੀ। ਇਸ ਘਟਨਾ ਦੇ ਸਾਹਮਣੇ ਆਉਣ ਦੇ ਬਾਅਦ ਇੰਟਰਨੈੱਟ ਮੀਡੀਆ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਸਤੇਮਾਲ ਤੇ ਉਸਦੀ ਜ਼ਿੰਮੇਵਾਰੀ ਨੂੰ ਲੈ ਕੇ ਬਹਿਸ ਤੇਜ਼ ਹੋ ਗਈ ਹੈ। ਇਸ ਦੌਰਾਨ ਐਲਨ ਮਸਕ ਦੀ ਛੋਟੀ ਜਿਹੀ ਪ੍ਰਤੀਕ੍ਰਿਆ ਨੇ ਮਾਮਲੇ ਨੂੰ ਇਕ ਵਾਰੀ ਮੁੜ ਸੁਰਖੀਆਂ ’ਚ ਲਿਆ ਦਿੱਤਾ।
ਜਾਂਚ ’ਚ ਲੱਗੀ ਪੁਲਿਸ
ਮਾਹਿਰਾਂ ਦਾ ਕਹਿਣਾ ਹੈ ਕਿ ਏਆਈ ਇਕ ਅਤਿਅੰਤ ਸ਼ਕਤੀਸ਼ਾਲੀ ਤਕਨੀਕ ਹੈ, ਜਿਸਦਾ ਸਹੀ ਇਸਤੇਮਾਲ ਸਮਾਜ ਲਈ ਬਹੁਤ ਲਾਹੇਵੰਦ ਸਾਬਿਤ ਹੋ ਸਕਦਾ ਹੈ ਪਰ ਜੇਕਰ ਇਸਦੀ ਦੁਰਵਰਤੋਂ ਹੋਵੇ ਤਾਂ ਇਸਦੇ ਗੰਭੀਰ ਸਿੱਟੇ ਵੀ ਸਾਹਮਣੇ ਆ ਸਕਦੇ ਹਨ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ ਕਿਨ੍ਹਾਂ ਹਾਲਾਤ ’ਚ ਦੋਵਾਂ ਲੜਕੀਆਂ ਨੇ ਏਨਾ ਵੱਡਾ ਕਦਮ ਚੁੱਕਿਆ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰੀ ਮਾਨਸਿਕ ਤਣਾਅ ਜਾਂ ਖੁਦਕੁਸ਼ੀ ਦੇ ਵਿਚਾਰਾਂ ਨਾਲ ਜੂਝ ਰਿਹਾ ਹੈ ਤਾਂ ਮਾਨਸਿਕ ਸਿਹਤ ਮਾਹਿਰਾਂ ਨਾਲ ਸੰਪਰ ਕਰਨਾ ਬਹੁਤ ਜ਼ਰੂਰੀ ਹੈ। ਸਮੇਂ ’ਤੇ ਮਿਲੀ ਮਦਦ ਜੀਵਨ ਬਚਾ ਸਕਦੀ ਹੈ।