ਹਾਦਸੇ ਮਗਰੋਂ ਦੋਸ਼ੀ ਦੀ ਬੇਪਰਵਾਹੀ ਆਈ ਸਾਹਮਣੇ, ਤਿੰਨ ਮੌਤਾਂ ਮਗਰੋਂ ਬੋਲਿਆ- ‘ਪਾਪਾ ਸਭ ਸੰਭਾਲ ਲੈਣਗੇ’ ਕੇਰਲ ਦੇ ਕੋਚੀ ਵਿਚ ਤੇਜ਼ ਰਫ਼ਤਾਰ ਦਾ ਅਜਿਹਾ ਕਹਿਰ ਵਾਪਰਿਆ ਕਿ ਤਿੰਨ ਪਰਿਵਾਰਾਂ ਦੇ ਸੁਪਨੇ ਇਕ ਪਲ ਵਿਚ ਬਿਖਰ ਗਏ। ਦੋਸ਼ ਹੈ ਕਿ ਸ਼ਰਾਬ ਦੇ ਨਸ਼ੇ ਵਿਚ ਤੇਜ਼ ਰਫ਼ਤਾਰ ਮਿੰਨੀ ਕੂਪਰ ਚਲਾ ਰਹੇ ਸੁਹੇਲ ਨੇ ਇਕ ਸਕੂਟਰ ਨੂੰ ਟੱਕਰ ਮਾਰ ਦਿੱਤੀ। ਟੱਕਰ ਏਨੀ ਜ਼ੋਰਦਾਰ ਸੀ ਕਿ ਸਕੂਟਰ ’ਤੇ ਸਵਾਰ ਦੋ ਮੁਟਿਆਰਾਂ ਅਤੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਦੇਵਿਕਾ, ਗੋਪਿਕਾ ਤੇ ਇਯਾਸ ਵਜੋਂ ਹੋਈ ਹੈ। ਹੁਣ ਮੁਲਜ਼ਮ ਸੁਹੇਲ ਦੇ ਕਥਿਤ ਬਿਆਨ ਕਾ ‘ਪਾਪਾ ਸਭ ਸੰਭਾਲ ਲੈਣਗੇ’ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਕਿ ਉਸ ਨੂੰ ਆਪਣੇ ਪਰਿਵਾਰ ਦੇ ਰਸੂਖ਼ ਤੇ ਦੌਲਤ ਦੇ ਸਹਾਰੇ ਕਾਨੂੰਨ ਤੋਂ ਬਚ ਨਿਕਲਣ ਦਾ ਭਰੋਸਾ ਕਿਵੇਂ ਸੀ।
Publish Date: Tue, 13 Oct 2026 10:54 AM (IST)
Updated Date: Tue, 13 Oct 2026 10:56 AM (IST)
ਕੋਚੀ (ਪੀਟੀਆਈ) : ਕੇਰਲ ਦੇ ਕੋਚੀ ਵਿਚ ਤੇਜ਼ ਰਫ਼ਤਾਰ ਦਾ ਅਜਿਹਾ ਕਹਿਰ ਵਾਪਰਿਆ ਕਿ ਤਿੰਨ ਪਰਿਵਾਰਾਂ ਦੇ ਸੁਪਨੇ ਇਕ ਪਲ ਵਿਚ ਬਿਖਰ ਗਏ। ਦੋਸ਼ ਹੈ ਕਿ ਸ਼ਰਾਬ ਦੇ ਨਸ਼ੇ ਵਿਚ ਤੇਜ਼ ਰਫ਼ਤਾਰ ਮਿੰਨੀ ਕੂਪਰ ਚਲਾ ਰਹੇ ਸੁਹੇਲ ਨੇ ਇਕ ਸਕੂਟਰ ਨੂੰ ਟੱਕਰ ਮਾਰ ਦਿੱਤੀ। ਟੱਕਰ ਏਨੀ ਜ਼ੋਰਦਾਰ ਸੀ ਕਿ ਸਕੂਟਰ ’ਤੇ ਸਵਾਰ ਦੋ ਮੁਟਿਆਰਾਂ ਅਤੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਦੇਵਿਕਾ, ਗੋਪਿਕਾ ਤੇ ਇਯਾਸ ਵਜੋਂ ਹੋਈ ਹੈ। ਹੁਣ ਮੁਲਜ਼ਮ ਸੁਹੇਲ ਦੇ ਕਥਿਤ ਬਿਆਨ ਕਾ ‘ਪਾਪਾ ਸਭ ਸੰਭਾਲ ਲੈਣਗੇ’ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਕਿ ਉਸ ਨੂੰ ਆਪਣੇ ਪਰਿਵਾਰ ਦੇ ਰਸੂਖ਼ ਤੇ ਦੌਲਤ ਦੇ ਸਹਾਰੇ ਕਾਨੂੰਨ ਤੋਂ ਬਚ ਨਿਕਲਣ ਦਾ ਭਰੋਸਾ ਕਿਵੇਂ ਸੀ।
ਇਹ ਹਾਦਸਾ ਐਤਵਾਰ ਦੇਰ ਰਾਤ ਕਰੀਬ 2 ਵਜੇ ਕੋਚੀ ਦੇ ਨੇਦੁੰਬਸੇਰੀ ਇਲਾਕੇ ਵਿਚ ਵਾਪਰਿਆ। ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਮਾਮਲੇ ਵਿਚ 4 ਜਣਿਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਮੁੱਖ ਮੁਲਜ਼ਮ ਖ਼ਿਲਾਫ਼ ਗ਼ੈਰ-ਇਰਾਦਤਨ ਹੱਤਿਆ ਜੋ ਕਤਲ ਦੀ ਸ਼੍ਰੇਣੀ ਵਿਚ ਨਹੀਂ ਆਉਂਦੀ, ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਦੇ ਦੋਸਤ ਨਿਨਵ, ਅਮੀਰ ਤੇ ਜੋਏਲ ’ਤੇ ਜੁਰਮ ਵਿਚ ਮਦਦ ਕਰਨ ਦਾ ਦੋਸ਼ ਹੈ।
ਹਾਦਸੇ ਵਿਚ ਜਾਨ ਗੁਆਉਣ ਵਾਲੀ ਦੇਵਿਕਾ ਦੇ ਚਾਚਾ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਬੇਹੱਦ ਲਾਪਰਵਾਹੀ ਨਾਲ ਗੱਡੀ ਚਲਾਈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕਿਸੇ ਹੋਰ ਨਾਲ ਅਜਿਹੀ ਘਟਨਾ ਨਹੀਂ ਵਾਪਰਨੀ ਚਾਹੀਦੀ। ਪੁਲਿਸ ਮੁਤਾਬਕ, ਕੋਚੀ ਵਾਸੀ ਸੁਹੇਲ ਨੂੰ ਹਾਦਸੇ ਤੋਂ ਤੁਰੰਤ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਦੇ ਦੋਸਤ ਨਿਨਵ ਨੂੰ ਐਤਵਾਰ ਨੂੰ ਹਿਰਾਸਤ ਵਿਚ ਲਿਆ ਗਿਆ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਅਮੀਰ ਅਤੇ ਜੋਏਲ ਵੀ ਕਾਰ ਵਿਚ ਸਵਾਰ ਸਨ।
ਏਐੱਨਆਈ ਮੁਤਾਬਕ, ਹਾਦਸੇ ਦੇ ਚਸ਼ਮਦੀਦ ਸਲੀਮ ਨੇ ਦੱਸਿਆ ਕਿ ਜਦੋਂ ਲੋਕਾਂ ਨੇ ਹਾਦਸੇ ਤੋਂ ਬਾਅਦ ਸੁਹੇਲ ਨੂੰ ਰੋਕਿਆ ਤਾਂ ਉਸ ਨੇ ਕਿਹਾ ਕਿ ਉਸ ਦਾ ਪਿਤਾ ਸਭ ਸੰਭਾਲ ਲਵੇਗਾ। ਸੁਹੇਲ ਦੀ ਮਾਂ ਨੇ ਉਸ ਨੂੰ ਜਨਮ ਦਿਨ ’ਤੇ ਇਹ ਮਹਿੰਗੀ ਕਾਰ ਤੋਹਫ਼ੇ ਵਜੋਂ ਦਿੱਤੀ ਸੀ। ਕੁਝ ਵੀਡੀਓ ਵੀ ਮਿਲੇ ਹਨ, ਜਿਨ੍ਹਾਂ ਵਿਚ ਮੁਲਜ਼ਮ ਕਾਰ 200 ਨੂੰ ਕਿੱਲੋਮੀਟਰ ਫੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਚਲਾਉਂਦਾ ਨਜ਼ਰੀਂ ਪੈਂਦਾ ਹੈ।