- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਡਾਨੀ ਪਾਵਰ ਨੇ JP Power ’ਚ ਆਪਣੀ ਹਿੱਸੇਦਾਰੀ 24% ਤੋਂ ਵਧਾ ਕੇ 51% ਕਰਨ ਦੀਆਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਅਫ਼ਵਾਹ ਦੱਸਿਆ ਹੈ। ਕੰਪਨੀ ਨੇ ਇੱਕ ਫਾਈਲਿੰਗ ਰਾਹੀਂ ਸਪੱਸ਼ਟ ਕੀਤਾ ਹੈ ਕਿ 2026 ਤੱਕ ਹਿੱਸੇਦਾਰੀ ਵਧਾਉਣ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ।

ਬਿਜ਼ਨਸ ਡੈਸਕ, ਨਵੀਂ ਦਿੱਲੀ : ਇੱਕ ਸਮੇਂ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਕੰਸਟਰਕਸ਼ਨ ਕੰਪਨੀ ਰਹੀ ਜੈਪ੍ਰਕਾਸ਼ ਐਸੋਸੀਏਟਸ (JP Associates) ਦਾ ਨਾਮ ਹੁਣ ਮਿਟ ਚੁੱਕਾ ਹੈ। ਕਿਉਂਕਿ ਇਹ ਕੰਪਨੀ ਦਿਵਾਲੀਆ ਹੋ ਕੇ ਗੌਤਮ ਅਡਾਨੀ ਦੇ ਹੱਥਾਂ ਵਿਕ ਚੁੱਕੀ ਹੈ। ਜੇਪੀ ਗਰੁੱਪ ਦੀ ਪੇਰੈਂਟ ਕੰਪਨੀ ਦੀ ਜਿੱਥੇ-ਜਿੱਥੇ ਹਿੱਸੇਦਾਰੀ ਸੀ, ਹੁਣ ਉੱਥੇ-ਉੱਥੇ ਅਡਾਨੀ ਦੀਆਂ ਕੰਪਨੀਆਂ ਦੀ ਹਿੱਸੇਦਾਰੀ ਹੋ ਗਈ ਹੈ। JP Associates ਦੀ JP Power ’ਚ 24 ਫੀਸਦੀ ਹਿੱਸੇਦਾਰੀ ਸੀ, ਜੋ ਅਡਾਨੀ ਦੀ ਅਡਾਨੀ ਪਾਵਰ ਕੋਲ ਚਲੀ ਗਈ। ਇਹ ਹਿੱਸੇਦਾਰੀ ਖਰੀਦਣ ਤੋਂ ਬਾਅਦ ਅਡਾਨੀ ਗਰੁੱਪ ਦੀ ਕੰਪਨੀ JP Power ਦੀ ਮੁੱਖ ਨਿਵੇਸ਼ਕ ਬਣ ਗਈ। ਇਸ ਦੌਰਾਨ ਇੱਕ ਖ਼ਬਰ ਆਈ, ਜਿਸ ’ਚ ਦਾਅਵਾ ਕੀਤਾ ਗਿਆ ਕਿ 2026 ਦੇ ਅੰਤ ਤੱਕ ਅਡਾਨੀ ਪਾਵਰ JP Power ’ਚ ਆਪਣੀ ਹਿੱਸੇਦਾਰੀ ਵਧਾ ਕੇ 51 ਫੀਸਦੀ ਕਰ ਸਕਦੀ ਹੈ। ਪਰ ਇਸ ’ਚ ਕਿੰਨੀ ਸੱਚਾਈ ਹੈ, ਇਸ ਦਾ ਜਵਾਬ ਅਡਾਨੀ ਪਾਵਰ ਨੇ ਇੱਕ ਫਾਈਲਿੰਗ ਰਾਹੀਂ ਦਿੱਤਾ ਹੈ। ਅਡਾਨੀ ਪਾਵਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ 51 ਫੀਸਦੀ ਹਿੱਸੇਦਾਰੀ ਕਰਨ ਵਾਲੀ ਖ਼ਬਰ ’ਚ ਕਿੰਨੀ ਸੱਚਾਈ ਹੈ। ਆਓ ਜਾਣਦੇ ਹਾਂ ਕਿ ਅਡਾਨੀ ਪਾਵਰ ਨੇ ਕੀ ਦੱਸਿਆ।
ਕੀ 2026 ਦੇ ਅੰਤ ਤੱਕ JP Power ’ਚ 51% ਹਿੱਸੇਦਾਰੀ ਕਰੇਗੀ ਅਡਾਨੀ ਪਾਵਰ?
JP Power ’ਚ ਅਡਾਨੀ ਪਾਵਰ ਦੀ ਹਿੱਸੇਦਾਰੀ ਨੂੰ ਲੈ ਕੇ ਇੱਕ ਮੀਡੀਆ ਹਾਊਸ ਨੇ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਉਸ ਖ਼ਬਰ ’ਚ ਕਿਹਾ ਗਿਆ ਸੀ ਕਿ 2026 ਦੇ ਅੰਤ ’ਚ ਅਡਾਨੀ ਪਾਵਰ ਆਪਣੀ ਹਿੱਸੇਦਾਰੀ ਵਧਾ ਕੇ 51 ਫੀਸਦੀ ਤੱਕ ਲੈ ਜਾਵੇਗੀ। ਪਰ ਇਸ ਖ਼ਬਰ ’ਤੇ ਅਡਾਨੀ ਪਾਵਰ ਨੇ ਜਵਾਬ ਦਿੱਤਾ ਤੇ ਇਸਨੂੰ ਪੂਰੀ ਤਰ੍ਹਾਂ ਅਫ਼ਵਾਹ ਦੱਸਿਆ। ਯਾਨੀ ਅਡਾਨੀ ਪਾਵਰ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ, ਜਿਸ ਰਾਹੀਂ ਉਹ JP Power ’ਚ ਆਪਣੀ ਹਿੱਸੇਦਾਰੀ 24 ਫੀਸਦੀ ਤੋਂ ਵਧਾ ਕੇ 51 ਫੀਸਦੀ ਕਰੇ।
ਅਡਾਨੀ ਪਾਵਰ ਨੇ ਆਪਣੀ ਫਾਈਲਿੰਗ ’ਚ ਲਿਖਿਆ- "ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਹ ਲੇਖ ਪੂਰੀ ਤਰ੍ਹਾਂ ਗਲਤ ਹੈ। ਅਡਾਨੀ ਪਾਵਰ ਲਿਮਟਿਡ ਨੇ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਹੈ, ਜਿਵੇਂ ਕਿ ਲੇਖ ’ਚ ਦਾਅਵਾ ਕੀਤਾ ਗਿਆ ਹੈ।"