- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਮੁਲਜ਼ਮ ਨੇ ਹੋਰ ਮੁਲਾਜ਼ਮਾਂ ’ਤੇ ਹਮਲਾ ਕਰਨ ਦਾ ਯਤਨ ਕੀਤਾ, ਤਾਂ ਸਬ-ਇੰਸਪੈਕਟਰ ਸਿਲੰਬਰਸਨ ਨੇ ਸਵੈ-ਰਾਖੀ ’ਚ ਗੋਲੀ ਚਲਾਈ ਜੋ ਕਿ ਥਵਾਸੀ ਦੇ ਖੱਬੇ ਪੈਰ ’ਚ ਗੋਲੀ ਲੱਗੀ।

ਕੋਇੰਬਟੂਰ (ਪੀਟੀਆਈ) : 14 ਸਾਲਾ ਕੁੜੀ ਦੇ ਅਗਵਾ ਅਤੇ ਜਬਰ-ਜਨਾਹ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ 28 ਸਾਲਾ ਵਿਅਕਤੀ ਨੂੰ ਪੁਲਿਸ ਨੇ ਉਸ ਵੇਲੇ ਗੋਲ਼ੀ ਮਾਰ ਦਿੱਤੀ, ਜਦੋਂ ਉਸ ਨੇ ਹਮਲਾ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ।
ਪੇਸ਼ੇਵਰ ਮਜ਼ਦੂਰ ਤੇ ਮੁਲਜ਼ਮ ਥਵਾਸੀ ਨੂੰ ਐਤਵਾਰ ਨੂੰ ਉਸ ਦੇ 24 ਸਾਲਾ ਸਾਥੀ ਸੰਤੋਸ਼ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। 12 ਸਤੰਬਰ ਨੂੰ ਹੋਏ ਇਸ ਅਪਰਾਧ ਦੇ ਸਬੰਧ ’ਚ ਕੋਇੰਬਟੂਰ ਦੱਖਣ ਦੇ ਵਿਮਨ ਪੁਲਿਸ ਸਟੇਸ਼ਨ ’ਚ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਫੜ ਲਿਆ ਹੈ। ਥਵਾਸੀ ਨੇ ਦੱਸਿਆ ਕਿ ਧਮਕਾਉਣ ਲਈ ਵਰਤਿਆ ਹਥਿਆਰ ਸਥਾਨਕ ਕਬਰਸਤਾਨ ’ਚ ਲੁਕਾਇਆ ਹੈ।
ਔਰਤ ਇੰਸੈਪਕਟਰ ਸੋਰਨਵੈਲੀ ਦੀ ਅਗਵਾਈ ’ਚ ਪੁਲਿਸ ਟੀਮ ਨੇ ਬਾਅਦ ’ਚ ਮੁਲਜ਼ਮ ਨੂੰ ਉਸ ਸਥਾਨ ’ਤੇ ਲੈ ਜਾ ਕੇ ਹਥਿਆਰ ਬਰਾਮਦ ਕਰਨ ਦਾ ਯਤਨ ਕੀਤਾ। ਪੁਲਿਸ ਮੁਤਾਬਕ ਥਵਾਸੀ ਨੇ ਉਸ ਸਥਾਨ ’ਤੇ ਲੁਕੋਏ ਹਥਿਆਰ ਨੂੰ ਕੱਢਿਆ ਤੇ ਇੰਸਪੈਕਟਰ ਸੋਰਨਵੈਲੀ ਉੱਤੇ ਹਮਲਾ ਕਰ ਦਿੱਤਾ ਤੇ ਭੱਜਣ ਦਾ ਯਤਨ ਕੀਤਾ। ਜਦੋਂ ਮੁਲਜ਼ਮ ਨੇ ਹੋਰ ਮੁਲਾਜ਼ਮਾਂ ’ਤੇ ਹਮਲਾ ਕਰਨ ਦਾ ਯਤਨ ਕੀਤਾ, ਤਾਂ ਸਬ-ਇੰਸਪੈਕਟਰ ਸਿਲੰਬਰਸਨ ਨੇ ਸਵੈ-ਰਾਖੀ ’ਚ ਗੋਲੀ ਚਲਾਈ ਜੋ ਕਿ ਥਵਾਸੀ ਦੇ ਖੱਬੇ ਪੈਰ ’ਚ ਗੋਲੀ ਲੱਗੀ।