ਵਾਰਾਣਸੀ ਏਅਰਪੋਰਟ 'ਤੇ ਯਾਤਰੀ ਦੇ ਲਾਇਸੈਂਸੀ ਹਥਿਆਰ ਤੋਂ ਚੱਲੀ ਗੋਲੀ, ਦੋ ਕਰਮਚਾਰੀ ਜ਼ਖ਼ਮੀ
ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਏਅਰਪੋਰਟ ਦੇ ਟਰਮੀਨਲ ਭਵਨ 'ਚ ਐਤਵਾਰ ਸਵੇਰੇ ਸੁਰੱਖਿਆ ਜਾਂਚ ਦੌਰਾਨ ਇੱਕ ਯਾਤਰੀ ਦੀ ਲਾਇਸੈਂਸੀ ਪਿਸਤੌਲ 'ਚੋਂ ਗੋਲੀ ਚੱਲ ਗਈ। ਗੋਲੀ ਲੱਗਣ ਕਾਰਨ ਏਅਰਪੋਰਟ ਦੇ ਦੋ ਸਟਾਫ਼ ਮੈਂਬਰ ਜ਼ਖ਼ਮੀ ਹੋ ਗਏ ਹਨ। ਇੱਕ ਮਹਿਲਾ ਕਰਮਚਾਰੀ ਦੇ ਪੈਰ 'ਚ ਗੋਲੀ ਲੱਗੀ ਹੈ, ਜਦੋਂ ਕਿ ਇੱਕ ਪੁਰਸ਼ ਸਟਾਫ਼ ਦੇ ਹੱਥ ਨੂੰ ਛੂਹ ਕੇ ਗੋਲੀ ਨਿਕਲ ਗਈ। ਦੋਵਾਂ ਨੂੰ ਇਲਾਜ ਲਈ ਕਬੀਰਚੌਰਾ ਮੰਡਲ ਹਸਪਤਾਲ ਭੇਜਿਆ ਗਿਆ ਹੈ।
Publish Date: Sun, 16 Aug 2026 12:02 PM (IST)
Updated Date: Sun, 16 Aug 2026 12:03 PM (IST)
ਜਾਗਰਣ ਪੱਤਰਕਾਰ, ਵਾਰਾਣਸੀ : ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਏਅਰਪੋਰਟ ਦੇ ਟਰਮੀਨਲ ਭਵਨ 'ਚ ਐਤਵਾਰ ਸਵੇਰੇ ਸੁਰੱਖਿਆ ਜਾਂਚ ਦੌਰਾਨ ਇੱਕ ਯਾਤਰੀ ਦੀ ਲਾਇਸੈਂਸੀ ਪਿਸਤੌਲ 'ਚੋਂ ਗੋਲੀ ਚੱਲ ਗਈ। ਗੋਲੀ ਲੱਗਣ ਕਾਰਨ ਏਅਰਪੋਰਟ ਦੇ ਦੋ ਸਟਾਫ਼ ਮੈਂਬਰ ਜ਼ਖ਼ਮੀ ਹੋ ਗਏ ਹਨ। ਇੱਕ ਮਹਿਲਾ ਕਰਮਚਾਰੀ ਦੇ ਪੈਰ 'ਚ ਗੋਲੀ ਲੱਗੀ ਹੈ, ਜਦੋਂ ਕਿ ਇੱਕ ਪੁਰਸ਼ ਸਟਾਫ਼ ਦੇ ਹੱਥ ਨੂੰ ਛੂਹ ਕੇ ਗੋਲੀ ਨਿਕਲ ਗਈ। ਦੋਵਾਂ ਨੂੰ ਇਲਾਜ ਲਈ ਕਬੀਰਚੌਰਾ ਮੰਡਲ ਹਸਪਤਾਲ ਭੇਜਿਆ ਗਿਆ ਹੈ।
ਹਥਿਆਰ ਨੂੰ ਕੀਤਾ ਜਾਂਦਾ ਹੈ ਸੀਲ ਆਜ਼ਮਗੜ੍ਹ ਦੇ ਰਹਿਣ ਵਾਲੇ 55 ਸਾਲਾ ਕਮਲੇਸ਼ ਰਾਏ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਰਾਹੀਂ ਮੁੰਬਈ ਜਾਣ ਲਈ ਸਵੇਰੇ ਕਰੀਬ ਪੌਣੇ ਦੱਸ ਵਜੇ ਏਅਰਪੋਰਟ ਪਹੁੰਚੇ ਸਨ। ਉਨ੍ਹਾਂ ਕੋਲ ਲਾਇਸੈਂਸੀ ਪਿਸਤੌਲ ਸੀ। ਤੈਅ ਪ੍ਰਕਿਰਿਆ ਤਹਿਤ ਹਥਿਆਰ ਨੂੰ ਸੀਲ ਕਰਕੇ ਪਾਇਲਟ ਦੇ ਕੈਬਿਨ 'ਚ ਰੱਖਿਆ ਜਾਂਦਾ ਹੈ।
ਸੁਰੱਖਿਆ ਏਜੰਸੀਆਂ ਨੇ ਯਾਤਰੀ ਨੂੰ ਲਿਆ ਹਿਰਾਸਤ 'ਚ ਇਸ ਦੌਰਾਨ ਹਥਿਆਰ 'ਚੋਂ ਮੈਗਜ਼ੀਨ ਨੂੰ ਅਲੱਗ ਕਰਨਾ ਜ਼ਰੂਰੀ ਹੁੰਦਾ ਹੈ। ਇਸ ਲਈ ਤੈਅ ਫ਼ੀਸ ਏਅਰਲਾਈਨ ਵੱਲੋਂ ਵਸੂਲੀ ਜਾਂਦੀ ਹੈ। ਯਾਤਰੀ ਕਮਲੇਸ਼ ਰਾਏ ਪਿਸਤੌਲ ਦੀ ਮੈਗਜ਼ੀਨ ਕੱਢ ਰਹੇ ਸਨ, ਉਦੋਂ ਹੀ ਟਰਿੱਗਰ ਦੱਬ ਜਾਣ ਕਾਰਨ ਗੋਲੀ ਚੱਲ ਗਈ। ਸੁਰੱਖਿਆ ਏਜੰਸੀਆਂ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।