'ਇਕੱਠੇ ਜੀਏ, ਇਕੱਠੇ ਕੰਮ ਕੀਤਾ ਤੇ ਮੌਤ ਵੀ ਇਕੱਠੀ ਆਈ': ਹਾਈਵੇਅ ’ਤੇ ਤੇਜ਼ ਰਫ਼ਤਾਰ SUV ਬੇਕਾਬੂ ਹੋ ਕੇ ਓਵਰਬ੍ਰਿਜ ਤੋਂ ਹੇਠਾਂ ਡਿੱਗੀ, ਹਾਦਸੇ ’ਚ ਚਾਰਾਂ ਦੀ ਮੌਤ
ਰਾਮਪੁਰ ਵਿੱਚ ਹਾਈਵੇਅ ’ਤੇ ਤੇਜ਼ ਰਫ਼ਤਾਰ ਐੱਸ.ਯੂ.ਵੀ. (SUV) ਬੇਕਾਬੂ ਹੋ ਕੇ ਓਵਰਬ੍ਰਿਜ ਤੋਂ ਹੇਠਾਂ ਡਿੱਗ ਗਈ। ਹਾਦਸੇ ਵਿੱਚ ਚਾਰਾਂ ਦੀ ਮੌਤ ਹੋ ਗਈ ਹੈ। ਨਿਲੇਸ਼ ਦੇ ਪਿਤਾ ਪ੍ਰਮੋਦ ਮਿਸ਼ਰ ਨੇ ਦੱਸਿਆ ਕਿ ਦਿਨ ਵਿੱਚ ਬੇਟੇ ਦਾ ਫ਼ੋਨ ਆਇਆ ਸੀ ਕਿ ਰਾਤ ਤੱਕ ਸਾਰੇ ਘਰ ਪਹੁੰਚ ਜਾਣਗੇ। ਪੁਲਿਸ ਤੋਂ ਸੂਚਨਾ ਮਿਲੀ ਕਿ ਰਾਮਪੁਰ ਵਿੱਚ ਹਾਦਸਾ ਹੋ ਗਿਆ ਹੈ, ਜਿਸ ਮਗਰੋਂ ਉਹ ਜਾ ਰਹੇ ਹਨ। ਬਾਕੀ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਰਾਮਪੁਰ ਲਈ ਰਵਾਨਾ ਹੋ ਚੁੱਕੇ ਸਨ।
Publish Date: Tue, 24 Nov 2026 09:39 AM (IST)
Updated Date: Tue, 24 Nov 2026 09:42 AM (IST)
ਸੰਵਾਦ ਸੂਤਰ, ਸੀਤਾਪੁਰ। ਬਿਸਵਾਂ ਦੇ ਸ਼ੇਖ ਸਰਾਏ ਕਟਰਾ, ਝੱਜਰ, ਬੱਸ ਸਟੈਂਡ ਮੁਹੱਲੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਦੀ ਖ਼ਬਰ ਰਾਤ ਦਸ ਵਜੇ ਪਹੁੰਚੀ ਤਾਂ ਚਾਰੇ ਪਾਸੇ ਹਾਹਾਕਾਰ ਮਚ ਗਈ। ਪਰਿਵਾਰਕ ਮੈਂਬਰ ਬੇਸੁੱਧ ਸਨ ਅਤੇ ਗੁਆਂਢੀ ਸਾਰਿਆਂ ਨੂੰ ਹੌਸਲਾ ਦੇ ਰਹੇ ਸਨ।
ਸ਼ੇਖ ਸਰਾਏ ਕਟਰਾ ਦੇ ਸੁਨੀਲ ਪੋਰਵਾਲ ਪੁੱਤਰ ਰਾਜੂ ਲੱਕੜ ਦੇ ਵਪਾਰੀ ਹਨ। ਉਹ 21 ਨਵੰਬਰ ਦੀ ਸਵੇਰ ਆਪਣੇ ਦੋਸਤ ਬੱਸ ਸਟੈਂਡ ਬਿਸਵਾਂ ਦੇ ਅਭਿਸ਼ੇਕ ਸ਼ੁਕਲ ਪੁੱਤਰ ਧੀਰਜ ਸ਼ੁਕਲ, ਝੱਜਰ ਦੇ ਨਿਲੇਸ਼ ਮਿਸ਼ਰ ਪੁੱਤਰ ਪ੍ਰਮੋਦ ਮਿਸ਼ਰ ਅਤੇ ਰਾਮਜੀਵਨ ਪੁੱਤਰ ਸ੍ਰੀ ਰਾਮ ਯਾਦਵ ਦੇ ਨਾਲ ਕਾਰ ਵਿੱਚ ਮੁਰਾਦਾਬਾਦ ਗਏ ਸਨ। ਚਾਰੇ ਦੋਸਤ ਸਨ ਅਤੇ ਲੱਕੜ ਦਾ ਕਾਰੋਬਾਰ ਕਰਦੇ ਸਨ। ਸਾਰੇ ਸੋਮਵਾਰ ਸ਼ਾਮ ਨੂੰ ਬਿਸਵਾਂ ਲਈ ਨਿਕਲੇ ਸਨ।
ਰਾਮਪੁਰ ਵਿੱਚ ਹਾਈਵੇਅ ’ਤੇ ਤੇਜ਼ ਰਫ਼ਤਾਰ ਐੱਸ.ਯੂ.ਵੀ. (SUV) ਬੇਕਾਬੂ ਹੋ ਕੇ ਓਵਰਬ੍ਰਿਜ ਤੋਂ ਹੇਠਾਂ ਡਿੱਗ ਗਈ। ਹਾਦਸੇ ਵਿੱਚ ਚਾਰਾਂ ਦੀ ਮੌਤ ਹੋ ਗਈ ਹੈ। ਨਿਲੇਸ਼ ਦੇ ਪਿਤਾ ਪ੍ਰਮੋਦ ਮਿਸ਼ਰ ਨੇ ਦੱਸਿਆ ਕਿ ਦਿਨ ਵਿੱਚ ਬੇਟੇ ਦਾ ਫ਼ੋਨ ਆਇਆ ਸੀ ਕਿ ਰਾਤ ਤੱਕ ਸਾਰੇ ਘਰ ਪਹੁੰਚ ਜਾਣਗੇ। ਪੁਲਿਸ ਤੋਂ ਸੂਚਨਾ ਮਿਲੀ ਕਿ ਰਾਮਪੁਰ ਵਿੱਚ ਹਾਦਸਾ ਹੋ ਗਿਆ ਹੈ, ਜਿਸ ਮਗਰੋਂ ਉਹ ਜਾ ਰਹੇ ਹਨ। ਬਾਕੀ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਰਾਮਪੁਰ ਲਈ ਰਵਾਨਾ ਹੋ ਚੁੱਕੇ ਸਨ।
ਚਾਰੇ ਮਿਲ ਕੇ ਕਰਦੇ ਸਨ ਕੰਮ
ਚਾਰੇ ਦੋਸਤ ਮਿਲ ਕੇ ਲੱਕੜ ਦਾ ਕੰਮ ਕਰਦੇ ਸਨ। ਸਾਰਿਆਂ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਸੀ। ਇਹ ਭਾਣਾ ਹੀ ਹੈ ਕਿ ਹਾਦਸੇ ਵਿੱਚ ਇੱਕੋ ਸਮੇਂ ਚਾਰਾਂ ਦੀ ਜਾਨ ਚਲੀ ਗਈ।
ਨਿਲੇਸ਼ ਦੇ ਵਿਆਹ ਦੇ ਰਿਸ਼ਤੇ ਦੀ ਚੱਲ ਰਹੀ ਸੀ ਗੱਲ
ਨਿਲੇਸ਼ ਦੇ ਪਿਤਾ ਪ੍ਰਮੋਦ ਮਿਸ਼ਰ ਬਿਸਵਾਂ ਤਹਿਸੀਲ ਵਿੱਚ ਵਕੀਲ ਹਨ। ਨਿਲੇਸ਼ ਦਾ ਅਜੇ ਵਿਆਹ ਨਹੀਂ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਉਸ ਦੇ ਵਿਆਹ ਦੀ ਗੱਲਬਾਤ ਚੱਲ ਰਹੀ ਸੀ। ਪ੍ਰਮੋਦ ਨੂੰ ਕਿਸੇ ਨੇ ਦੱਸਿਆ ਨਹੀਂ ਸੀ ਕਿ ਨਿਲੇਸ਼ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੂੰ ਇਹੀ ਦੱਸਿਆ ਗਿਆ ਕਿ ਉਹ ਜ਼ਖ਼ਮੀ ਹੈ।
ਬਿਸਵਾਂ ਕੋਤਵਾਲੀ ਮੁਖੀ ਰਾਮ ਰਾਘਵ ਸਿੰਘ ਨੇ ਦੱਸਿਆ ਕਿ ਕਸਬਾ ਵਾਸੀ ਚਾਰ ਨੌਜਵਾਨਾਂ ਦੀ ਰਾਮਪੁਰ ਵਿੱਚ ਹਾਦਸੇ ਵਿੱਚ ਮੌਤ ਹੋ ਗਈ ਹੈ। ਚਾਰੇ ਲੱਕੜ ਦੇ ਕਾਰੋਬਾਰ ਨਾਲ ਜੁੜੇ ਸਨ ਅਤੇ ਆਪਸ ਵਿੱਚ ਦੋਸਤ ਸਨ।