ਇੱਕ ਲਾਪਰਵਾਹੀ ਨੇ ਉਜਾੜਿਆ ਹੱਸਦਾ-ਖੇਡਦਾ ਘਰ, ਨਾਬਾਲਗ ਪੁੱਤਰ ਨੂੰ ਬਾਈਕ ਫੜਾਉਣਾ ਪਿਆ ਭਾਰੀ; ਭਿਆਨਕ ਸੜਕ ਹਾਦਸੇ 'ਚ ਪੂਰਾ ਪਰਿਵਾਰ ਖ਼ਤਮ
ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿਚ ਨਾਬਾਲਗ ਪੁੱਤਰ ਨੂੰ ਬਾਈਕ ਚਲਾਉਣ ਦੇਣਾ ਇਕ ਪਰਿਵਾਰ ਲਈ ਵੱਡੀ ਭੁੱਲ ਸਾਬਿਤ ਹੋਇਆ। ਟਿੱਪਰ ਨਾਲ ਆਹਮੋ-ਸਾਹਮਣੇ ਦੀ ਟੱਕਰ ਵਿਚ ਪਤੀ-ਪਤਨੀ ਅਤੇ ਬਾਈਕ ਚਲਾ ਰਹੇ ਉਨ੍ਹਾਂ ਦੇ 17 ਸਾਲਾ ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਜ਼ਿਲ੍ਹੇ ਦੇ ਬਗੀਚਾ ਥਾਣਾ ਖੇਤਰ ਵਿਚ ਮੈਨੀ ਮੋੜ ਨੇੜੇ ਵਾਪਰਿਆ।
Publish Date: Tue, 13 Oct 2026 11:08 AM (IST)
Updated Date: Tue, 13 Oct 2026 11:09 AM (IST)
ਨਈ ਦੁਨੀਆ, ਜਸ਼ਪੁਰ : ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿਚ ਨਾਬਾਲਗ ਪੁੱਤਰ ਨੂੰ ਬਾਈਕ ਚਲਾਉਣ ਦੇਣਾ ਇਕ ਪਰਿਵਾਰ ਲਈ ਵੱਡੀ ਭੁੱਲ ਸਾਬਿਤ ਹੋਇਆ। ਟਿੱਪਰ ਨਾਲ ਆਹਮੋ-ਸਾਹਮਣੇ ਦੀ ਟੱਕਰ ਵਿਚ ਪਤੀ-ਪਤਨੀ ਅਤੇ ਬਾਈਕ ਚਲਾ ਰਹੇ ਉਨ੍ਹਾਂ ਦੇ 17 ਸਾਲਾ ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਜ਼ਿਲ੍ਹੇ ਦੇ ਬਗੀਚਾ ਥਾਣਾ ਖੇਤਰ ਵਿਚ ਮੈਨੀ ਮੋੜ ਨੇੜੇ ਵਾਪਰਿਆ।
ਏਸੀਪੀ ਰਾਕੇਸ਼ ਪਾਟਨਵਾਰ ਨੇ ਦੱਸਿਆ ਕਿ ਤਿੰਨੇ ਕਿਸੇ ਨਿੱਜੀ ਕੰਮ ਲਈ ਬਗੀਚਾ ਗਏ ਸਨ। ਐਤਵਾਰ ਰਾਤ ਪਿੰਡ ਵਾਪਸ ਆਉਂਦੇ ਸਮੇਂ ਬਾਈਕ 17 ਸਾਲਾ ਪੁੱਤਰ ਚਲਾ ਰਿਹਾ ਸੀ। ਮੈਨੀ ਮੋੜ ਨੇੜੇ ਅੰਬਿਕਾਪੁਰ ਵੱਲ ਜਾ ਰਹੇ ਇਕ ਅਣਪਛਾਤੇ ਟਿੱਪਰ ਨਾਲ ਉਨ੍ਹਾਂ ਦੀ ਬਾਈਕ ਟਕਰਾ ਗਈ। ਹਾਦਸੇ ਵਿਚ ਤਿੰਨਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਵਾਹਨ ਸਮੇਤ ਫਰਾਰ ਹੋ ਗਿਆ। ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਹਨ। ਟਿੱਪਰ ਚਾਲਕ ਦੀ ਭਾਲ ਜਾਰੀ ਹੈ।