ਡਿਜੀਟਲ ਇੰਡੀਆ ਵੱਲ ਵੱਡਾ ਕਦਮ : ਪ੍ਰਧਾਨ ਮੰਤਰੀ ਮੋਦੀ ਨੇ ਵੈੱਬਸਾਈਟਾਂ ਦੇ ਡਿਜ਼ਾਈਨ ਤੇ ਸਰਲਤਾ 'ਤੇ ਦਿੱਤਾ ਜ਼ੋਰ, ਮੰਤਰੀਆਂ ਨੂੰ ਦਿੱਤੀਆਂ ਖ਼ਾਸ ਗਾਈਡਲਾਈਨਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਮੰਤਰੀਆਂ ਨੂੰ ਕਿਹਾ ਕਿ ਸਰਕਾਰੀ ਵੈੱਬਸਾਈਟਾਂ ਨੂੰ ਯੂਜ਼ਰ-ਫ੍ਰੈਂਡਲੀ ਬਣਾਇਆ ਜਾਵੇ, ਤਾਂ ਜੋ ਲੋਕ ਭਲਾਈ ਸਕੀਮਾਂ ਅਤੇ ਜਨਤਕ ਸੇਵਾਵਾਂ ਬਾਰੇ ਆਸਾਨੀ ਨਾਲ ਜਾਣਕਾਰੀ ਹਾਸਲ ਕਰ ਸਕਣ। ‘ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਮੁਤਾਬਕ, ਪ੍ਰਧਾਨ ਮੰਤਰੀ ਨੇ ਕੈਬਨਿਟ ਸਹਿਯੋਗੀਆਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਉਨ੍ਹਾਂ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਣ ਜੋ ਬੇਬੁਨਿਆਦ ਅਤੇ ਅਣਉਚਿਤ ਆਲੋਚਨਾ ਕਰਨਾ ਹੀ ਆਪਣਾ ਕੰਮ ਬਣਾ ਚੁੱਕੇ ਹਨ।
Publish Date: Thu, 10 Sep 2026 10:37 AM (IST)
Updated Date: Thu, 10 Sep 2026 10:38 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਮੰਤਰੀਆਂ ਨੂੰ ਕਿਹਾ ਕਿ ਸਰਕਾਰੀ ਵੈੱਬਸਾਈਟਾਂ ਨੂੰ ਯੂਜ਼ਰ-ਫ੍ਰੈਂਡਲੀ ਬਣਾਇਆ ਜਾਵੇ, ਤਾਂ ਜੋ ਲੋਕ ਭਲਾਈ ਸਕੀਮਾਂ ਅਤੇ ਜਨਤਕ ਸੇਵਾਵਾਂ ਬਾਰੇ ਆਸਾਨੀ ਨਾਲ ਜਾਣਕਾਰੀ ਹਾਸਲ ਕਰ ਸਕਣ। ‘ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਮੁਤਾਬਕ, ਪ੍ਰਧਾਨ ਮੰਤਰੀ ਨੇ ਕੈਬਨਿਟ ਸਹਿਯੋਗੀਆਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਉਨ੍ਹਾਂ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਣ ਜੋ ਬੇਬੁਨਿਆਦ ਅਤੇ ਅਣਉਚਿਤ ਆਲੋਚਨਾ ਕਰਨਾ ਹੀ ਆਪਣਾ ਕੰਮ ਬਣਾ ਚੁੱਕੇ ਹਨ।
ਟੀ.ਵੀ. ਸੋਮਨਾਥਨ ਦੀ ਸਲਾਹ ਤੋਂ ਬਾਅਦ ਆਇਆ PM ਮੋਦੀ ਦਾ ਨਿਰਦੇਸ਼ ਸਰਕਾਰੀ ਪੋਰਟਲਾਂ ਨੂੰ ਬਿਹਤਰ ਬਣਾਉਣ ਲਈ ਕੈਬਨਿਟ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਦਾ ਇਹ ਨਿਰਦੇਸ਼ ਕੈਬਨਿਟ ਸਕੱਤਰ ਟੀ.ਵੀ. ਸੋਮਨਾਥਨ ਦੀ ਉਸ ਸਲਾਹ ਤੋਂ ਕੁਝ ਮਹੀਨੇ ਬਾਅਦ ਆਇਆ ਹੈ, ਜਿਸ 'ਚ ਉਨ੍ਹਾਂ ਨੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਆਪਣੀਆਂ ਵੈੱਬਸਾਈਟਾਂ ਨੂੰ ਆਸਾਨ ਅਤੇ ਸੁਵਿਧਾਜਨਕ ਬਣਾਉਣ ਲਈ ਵੱਡੇ ਬਦਲਾਅ ਕਰਨ ਲਈ ਕਿਹਾ ਸੀ।
ਮੰਤਰੀ ਮੰਡਲ ਦੀ ਪਿਛਲੀ ਬੈਠਕ 'ਚ ਸੋਮਨਾਥਨ ਨੇ ‘ਦ ਇਕਾਨਮਿਸਟ’ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਸੀ। ਇਸ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਭਾਰਤ 'ਚ ਆਮ ਨਾਗਰਿਕਾਂ ਲਈ ਸਰਕਾਰੀ ਵੈੱਬਸਾਈਟਾਂ ਦੀ ਵਰਤੋਂ ਕਰਨਾ ਕਿੰਨਾ ਮੁਸ਼ਕਲ ਹੈ।
ਰਿਪੋਰਟ 'ਚ ਕੀ ਕਿਹਾ ਗਿਆ? ਰਿਪੋਰਟ 'ਚ ਕਿਹਾ ਗਿਆ ਹੈ ਕਿ ਸਰਕਾਰੀ ਪੋਰਟਲਾਂ ’ਤੇ ਪੌਪ-ਅੱਪ, ਚਮਕਦੇ ਬੈਨਰ ਅਤੇ ਸਕ੍ਰੋਲਿੰਗ ਟੈਕਸਟ ਵਰਗੀਆਂ ਚੀਜ਼ਾਂ ਦੀ ਭਰਮਾਰ ਹੁੰਦੀ ਹੈ। ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਜ਼ਿਆਦਾਤਰ ਭਾਰਤੀ ਮੋਬਾਈਲ ਫੋਨ ਰਾਹੀਂ ਇੰਟਰਨੈੱਟ ਦੀ ਵਰਤੋਂ ਕਰਦੇ ਹਨ, ਫਿਰ ਵੀ ਕਈ ਵੈੱਬਸਾਈਟਾਂ ਮੋਬਾਈਲ ਫੋਨ ’ਤੇ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ।
ਹਾਲ ਹੀ 'ਚ PM ਮੋਦੀ ਨੇ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੂੰ ਨਾਗਰਿਕਾਂ ਲਈ ਇੱਕ ਯੂਨੀਫਾਈਡ ਸਰਵਿਸ ਡਿਲੀਵਰੀ ਪਲੇਟਫਾਰਮ ‘ਏਕ ਭਾਰਤ ਪੋਰਟਲ’ ਦੇ ਕੰਮ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਪੋਰਟਲ ਰਾਹੀਂ ਲੋਕ ਸਿਰਫ਼ ਇੱਕ ਯੂਜ਼ਰਨੇਮ ਅਤੇ ਪਾਸਵਰਡ ਦੀ ਮਦਦ ਨਾਲ ਸਾਰੀਆਂ ਸਰਕਾਰੀ ਵੈੱਬਸਾਈਟਾਂ ਨੂੰ ਐਕਸੈਸ ਕਰ ਸਕਣਗੇ।