ਕਲਯੁਗੀ ਮਾਂ ਦਾ ਘਿਨਾਉਣਾ ਕਾਂਡ : ਆਪਸੀ ਕਲੇਸ਼ ਤੋਂ ਤੰਗ ਹੋਈ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਡੇਢ ਸਾਲਾ ਬੱਚੇ ਨੂੰ ਉਤਾਰਿਆ ਮੌਤ ਦੇ ਘਾਟ
ਸਵੇਰੇ ਕਰੀਬ 7 ਵਜੇ ਪਾਰੋ ਮੁੜ ਉੱਚੀ-ਉੱਚੀ ਰੌਲਾ ਪਾਉਣ ਲੱਗ ਪਈ। ਪਤੀ ਨੇ ਉਸ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਹ ਅੰਦਰਲੇ ਕਮਰੇ ਵਿੱਚ ਚਲੀ ਗਈ ਅਤੇ ਬਿਸਤਰੇ 'ਤੇ ਸੁੱਤੇ ਆਪਣੇ ਡੇਢ ਸਾਲਾ ਪੁੱਤਰ ਰਿਤਿਕ ਦਾ ਗਲਾ ਘੁੱਟ ਦਿੱਤਾ।
Publish Date: Tue, 03 Nov 2026 01:49 PM (IST)
Updated Date: Tue, 03 Nov 2026 02:03 PM (IST)
ਜਾਸ, ਉਰਈ : ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਦੇ ਕੋਟਰਾ ਥਾਣਾ ਖੇਤਰ ਅਧੀਨ ਪਿੰਡ ਸਿਕਰੀ ਵਿਆਸ ਵਿੱਚ ਮੰਗਲਵਾਰ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪਤੀ ਨਾਲ ਕੰਮ 'ਤੇ ਨਾ ਜਾਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਗੁੱਸੇ ਵਿੱਚ ਆਈ ਮਾਂ ਨੇ ਆਪਣੇ ਡੇਢ ਸਾਲਾ ਮਾਸੂਮ ਪੁੱਤਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪਤੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਮਾਨਸਿਕ ਤੌਰ 'ਤੇ ਵੀ ਬਿਮਾਰ ਰਹਿੰਦੀ ਹੈ ਅਤੇ ਗਵਾਲੀਅਰ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। ਇੱਕ ਮਹੀਨਾ ਪਹਿਲਾਂ ਵੀ ਪਤੀ ਨਾਲ ਝਗੜੇ ਤੋਂ ਬਾਅਦ ਉਸ ਨੇ ਬੱਚੇ ਦੀ ਕੁੱਟਮਾਰ ਕੀਤੀ ਸੀ।
ਪਿੰਡ ਸਿਕਰੀ ਵਿਆਸ ਦਾ ਰਹਿਣ ਵਾਲਾ 30 ਸਾਲਾ ਰਾਜੇਸ਼ ਕੁਮਾਰ ਬਰਾਰ ਮਜ਼ਦੂਰੀ ਕਰਕੇ ਆਪਣੇ ਮਾਤਾ-ਪਿਤਾ, ਪਤਨੀ ਅਤੇ ਚਾਰ ਬੱਚਿਆਂ ਦਾ ਪਾਲਣ-ਪੋਸ਼ਣ ਕਰਦਾ ਹੈ। ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ, ਸੋਮਵਾਰ ਸ਼ਾਮ ਨੂੰ ਖਾਣਾ ਖਾਣ ਸਮੇਂ ਉਸ ਦੀ 27 ਸਾਲਾ ਪਤਨੀ ਪਾਰੋ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ।
ਇਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਅਤੇ ਤਿੰਨ ਬੱਚੇ ਆਪਣੇ ਦਾਦਾ ਪਰਮਾਨੰਦ ਅਤੇ ਦਾਦੀ ਸ਼ਾਂਤੀ ਦੇਵੀ ਕੋਲ ਸੌਣ ਚਲੇ ਗਏ।
ਮੰਗਲਵਾਰ ਸਵੇਰੇ ਕਰੀਬ 7 ਵਜੇ ਪਾਰੋ ਮੁੜ ਉੱਚੀ-ਉੱਚੀ ਰੌਲਾ ਪਾਉਣ ਲੱਗ ਪਈ। ਪਤੀ ਨੇ ਉਸ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਹ ਅੰਦਰਲੇ ਕਮਰੇ ਵਿੱਚ ਚਲੀ ਗਈ ਅਤੇ ਬਿਸਤਰੇ 'ਤੇ ਸੁੱਤੇ ਆਪਣੇ ਡੇਢ ਸਾਲਾ ਪੁੱਤਰ ਰਿਤਿਕ ਦਾ ਗਲਾ ਘੁੱਟ ਦਿੱਤਾ। ਪਤੀ ਜਦੋਂ ਤੱਕ ਭੱਜ ਕੇ ਕਮਰੇ ਵਿੱਚ ਪਹੁੰਚਿਆ, ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ।
ਪੁਲਿਸ ਨੇ ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਕੋਟਰਾ ਥਾਣੇ ਦੇ ਇੰਸਪੈਕਟਰ ਵਿਮਲੇਸ਼ ਕੁਮਾਰ ਨੇ ਦੱਸਿਆ ਕਿ ਪਤੀ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਤੀ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਪਤਨੀ ਦੀ ਮਾਨਸਿਕ ਬਿਮਾਰੀ ਅਤੇ ਘਰੇਲੂ ਕਲੇਸ਼ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।