- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਟਿਡ (BHEL) ਵੱਲੋਂ ਆਰਟਿਸਨ ਦੀਆਂ 660 ਖਾਲੀ ਅਸਾਮੀਆਂ ਨੂੰ ਭਰਨ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਭਰਤੀ ਲਈ ਅਰਜ਼ੀਆਂ ਅੱਜ, 21 ਅਕਤੂਬਰ ਤੋਂ ਸ਼ੁਰੂ ਹੋ ਗਈਆਂ ਹਨ। ਜਿਹੜੇ ਨੌਜਵਾਨ ਸਰਕਾਰੀ ਨੌਕਰੀ ਹਾਸਲ ਕਰਨ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ careers.bhel.in ’ਤੇ ਜਾ ਕੇ ਅਰਜ਼ੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਅਰਜ਼ੀ ਦੇਣ ਦੀ ਆਖਰੀ ਤਰੀਕ 18 ਨਵੰਬਰ 2026 ਨਿਰਧਾਰਤ ਕੀਤੀ ਗਈ ਹੈ।

| ਅਹੁਦੇ ਦਾ ਨਾਮ | ਅਸਾਮੀਆਂ ਦੀ ਗਿਣਤੀ |
|---|---|
| ਫਿਟਰ | 278 |
| ਵੈਲਡਰ | 104 |
| ਟਰਨਰ | 52 |
| ਮਸ਼ੀਨਿਸਟ | 101 |
| ਇਲੈਕਟ੍ਰੀਸ਼ੀਅਨ | 90 |
| ਇਲੈਕਟ੍ਰੋਨਿਕਸ ਮਕੈਨਿਕ | 23 |
| ਫਾਊਂਡਰੀਮੈਨ | 12 |
| ਕੁੱਲ | 660 |
ਅਰਜ਼ੀ ਪ੍ਰਕਿਰਿਆ ਅਤੇ ਫੀਸ
ਇਸ ਭਰਤੀ ਲਈ ਅਰਜ਼ੀ ਦੇਣ ਵਾਸਤੇ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ careers.bhel.in ’ਤੇ ਜਾਓ ਅਤੇ ਭਰਤੀ ਨਾਲ ਸਬੰਧਤ ਅਰਜ਼ੀ ਲਿੰਕ ’ਤੇ ਕਲਿੱਕ ਕਰੋ। ਨਵੇਂ ਪੋਰਟਲ ’ਤੇ “New? Register Here” ’ਤੇ ਕਲਿੱਕ ਕਰਕੇ ਰਜਿਸਟ੍ਰੇਸ਼ਨ ਕਰੋ। ਇਸ ਤੋਂ ਬਾਅਦ ਲੌਗਇਨ ਕਰਕੇ ਮੰਗੀ ਗਈ ਜਾਣਕਾਰੀ ਭਰੋ ਅਤੇ ਅਰਜ਼ੀ ਫਾਰਮ ਪੂਰਾ ਕਰੋ। ਆਪਣੀ ਸ਼੍ਰੇਣੀ ਅਨੁਸਾਰ ਨਿਰਧਾਰਤ ਫੀਸ ਜਮ੍ਹਾਂ ਕਰਵਾਉਣ ਤੋਂ ਬਾਅਦ ਫਾਰਮ ਸਬਮਿਟ ਕਰ ਦਿਓ।
ਅਰਜ਼ੀ ਫੀਸ:
ਜਨਰਲ, OBC ਅਤੇ EWS ਸ਼੍ਰੇਣੀ ਦੇ ਉਮੀਦਵਾਰਾਂ ਲਈ: 1,072 ਰੁਪਏ
SC, ST, PH ਅਤੇ ਸਾਬਕਾ ਫ਼ੌਜੀਆਂ ਲਈ: 472 ਰੁਪਏ
ਫੀਸ ਆਨਲਾਈਨ ਮਾਧਿਅਮ ਰਾਹੀਂ ਜਮ੍ਹਾਂ ਕਰਵਾਈ ਜਾ ਸਕਦੀ ਹੈ।
ਇਸ ਤਰੀਕ ਨੂੰ ਹੋਵੇਗੀ ਪ੍ਰੀਖਿਆ
ਇਸ ਭਰਤੀ ਵਿੱਚ ਚੋਣ ਲਈ ਪ੍ਰੀਖਿਆ 11 ਦਸੰਬਰ 2026 ਨੂੰ ਕਰਵਾਏ ਜਾਣ ਦੀ ਤਜਵੀਜ਼ ਹੈ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਭਰਤੀ ਨਾਲ ਸਬੰਧਤ ਹੋਰ ਜਾਣਕਾਰੀ ਲਈ ਅਧਿਕਾਰਤ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹ ਲੈਣ।