ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਵਿਚਾਲੇ ਵੱਡਾ ਕਦਮ, IIT ਕੈਂਪਸਾਂ 'ਚ ਮਾਨਸਿਕ ਸਿਹਤ ਮਾਹਿਰਾਂ ਦਾ ਵਿਸ਼ੇਸ਼ ਕੇਡਰ ਬਣਾਉਣ ਦੀ ਤਿਆਰੀ ਭਾਰਤੀ ਤਕਨਾਲੋਜੀ ਸੰਸਥਾ (ਆਈਆਈਟੀ) ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀ ਮਾਨਸਿਕ ਤੰਦਰੁਸਤੀ ਯਕੀਨੀ ਬਣਾਉਣ ਲਈ ਮਾਹਿਰਾਂ ਦਾ ਢੁੱਕਵਾਂ ਕੇਡਰ ਬਣਾਉਣ ਬਾਰੇ ਵਿਚਾਰ ਚਰਚਾ ਚੱਲ ਰਹੀ ਹੈ। ਆਈਆਈਟੀ ਦੇ ਡਾਇਰੈਕਟਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਯਾਦ ਰਹੇ, ਇਸ ਸਾਲ ਕਈ ਆਈਆਈਟੀ ਕੈਂਪਸਾਂ ਵਿਚ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦੀਆਂ ਘਟਨਾਵਾਂ ਕਾਰਨ ਸੰਸਥਾਨ ਚਰਚਾ ਤੇ ਵਿਵਾਦਾਂ ਦੇ ਕੇਂਦਰ ਵਿਚ ਰਹੇ ਹਨ। ਹਾਲਾਂਕਿ, ਦੋ ਆਈਆਈਟੀ ਡਾਇਰੈਕਟਰਾਂ ਨੇ ਸਪਸ਼ਟ ਕੀਤਾ ਏ ਕਿ ਕੇਡਰ ਬਣਾਉਣ ਦੀ ਯੋਜਨਾ ਹਾਲੀਆ ਖ਼ੁਦਕੁਸ਼ੀਆਂ ਦਾ ਨਤੀਜਾ ਨਹੀਂ ਹੈ। ਇਸ ਬਾਰੇ ਘੱਟੋ-ਘੱਟ ਦੋ ਸਾਲਾਂ ਤੋਂ ਵਿਚਾਰ-ਵਟਾਂਦਰਾ ਚੱਲ ਰਿਹਾ ਹੈ।
Publish Date: Tue, 13 Oct 2026 10:59 AM (IST)
Updated Date: Tue, 13 Oct 2026 11:00 AM (IST)
ਨਵੀਂ ਦਿੱਲੀ (ਪੀਟੀਆਈ) : ਭਾਰਤੀ ਤਕਨਾਲੋਜੀ ਸੰਸਥਾ (ਆਈਆਈਟੀ) ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀ ਮਾਨਸਿਕ ਤੰਦਰੁਸਤੀ ਯਕੀਨੀ ਬਣਾਉਣ ਲਈ ਮਾਹਿਰਾਂ ਦਾ ਢੁੱਕਵਾਂ ਕੇਡਰ ਬਣਾਉਣ ਬਾਰੇ ਵਿਚਾਰ ਚਰਚਾ ਚੱਲ ਰਹੀ ਹੈ। ਆਈਆਈਟੀ ਦੇ ਡਾਇਰੈਕਟਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਯਾਦ ਰਹੇ, ਇਸ ਸਾਲ ਕਈ ਆਈਆਈਟੀ ਕੈਂਪਸਾਂ ਵਿਚ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦੀਆਂ ਘਟਨਾਵਾਂ ਕਾਰਨ ਸੰਸਥਾਨ ਚਰਚਾ ਤੇ ਵਿਵਾਦਾਂ ਦੇ ਕੇਂਦਰ ਵਿਚ ਰਹੇ ਹਨ। ਹਾਲਾਂਕਿ, ਦੋ ਆਈਆਈਟੀ ਡਾਇਰੈਕਟਰਾਂ ਨੇ ਸਪਸ਼ਟ ਕੀਤਾ ਏ ਕਿ ਕੇਡਰ ਬਣਾਉਣ ਦੀ ਯੋਜਨਾ ਹਾਲੀਆ ਖ਼ੁਦਕੁਸ਼ੀਆਂ ਦਾ ਨਤੀਜਾ ਨਹੀਂ ਹੈ। ਇਸ ਬਾਰੇ ਘੱਟੋ-ਘੱਟ ਦੋ ਸਾਲਾਂ ਤੋਂ ਵਿਚਾਰ-ਵਟਾਂਦਰਾ ਚੱਲ ਰਿਹਾ ਹੈ।
ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨਾਲ ਜੁੜੇ ਮੁੱਦਿਆਂ ’ਤੇ ਆਈਆਈਟੀ ਪਹਿਲਾਂ ਵੀ ਕਦਮ ਚੁੱਕਦੇ ਰਹੇ ਹਨ ਪਰ 18 ਸਤੰਬਰ ਨੂੰ ਆਈਆਈਟੀ ਬੰਬੇ ਦੇ ਇਕ ਵਿਦਿਆਰਥੀ ਦੀ ਮੌਤ ਤੋਂ ਬਾਅਦ ਹੋਏ ਵਿਰੋਧ ਮੁਜ਼ਾਹਰਿਆਂ ਨੇ ਖ਼ੁਦਕੁਸ਼ੀਆਂ ਦਾ ਮੁੱਦਾ ਮੁੜ ਚਰਚਾ ਵਿਚ ਲਿਆ ਦਿੱਤਾ। ਇਸ ਤੋਂ ਪਹਿਲਾਂ ਅਗਸਤ ਵਿਚ ਆਈਆਈਟੀ ਦਿੱਲੀ ਦੇ ਇਕ ਵਿਦਿਆਰਥੀ ਨੇ ਖ਼ੁਦਕੁਸ਼ੀ ਕਰ ਲਈ ਸੀ, ਜਿਸ ਪਿੱਛੋਂ ਕੈਂਪਸ ਵਿਚ ਰੋਸ ਫੈਲ ਗਿਆ ਸੀ। ਦੇਸ਼ ਦੀਆਂ ਮੋਹਰੀ ਤਕਨੀਕੀ ਸੰਸਥਾਵਾਂ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਅਜਿਹੀਆਂ ਕਈ ਮੌਤਾਂ ਹੋ ਚੁੱਕੀਆਂ ਹਨ।
ਆਈਆਈਟੀ ਡਾਇਰੈਕਟਰ ਨੇ ਕਿਹਾ, “ਇਸ ਵੇਲੇ ਸਾਰੇ ਕੈਂਪਸਾਂ ਵਿਚ ਵਿਦਿਆਰਥੀਆਂ ਲਈ ਕਾਊਂਸਲਿੰਗ ਦੀ ਸਹੂਲਤ ਹੈ। ਕੁਝ ਆਈਆਈਟੀ ਨੇ ਤੀਜੀ ਧਿਰ ਦੀਆਂ ਐਪਾਂ ਦੀਆਂ ਸੇਵਾਵਾਂ ਲਈਆਂ ਹਨ ਜਦਕਿ ਕਈ ਕੈਂਪਸਾਂ ਵਿਚ ਆਪਣੇ ਕਾਊਂਸਲਰ ਮੌਜੂਦ ਹਨ ਪਰ ਕੈਂਪਸਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਦੇ ਮੁਕਾਬਲੇ ਇਹ ਪ੍ਰਬੰਧ ਕਾਫ਼ੀ ਨਹੀਂ। ਇਸ ਲਈ ਟਿਕਾਊ ਤੇ ਲੰਮੇ ਸਮੇਂ ਦਾ ਹੱਲ ਲੱਭਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋ ਸਾਲਾਂ ਤੋਂ ਇਸ ਗੱਲ ’ਤੇ ਵਿਚਾਰ ਹੋ ਰਿਹਾ ਹੈ ਕਿ ਆਈਆਈਟੀ ਵਿਚ ਮਾਨਸਿਕ ਸਿਹਤ ਮਾਹਿਰਾਂ ਦਾ ਢੁੱਕਵਾਂ ਕੇਡਰ ਹੋਣਾ ਚਾਹੀਦਾ ਹੈ। ਇਸ ਨਾਲ ਸਿਰਫ਼ ਵਿਦਿਆਰਥੀਆਂ ਹੀ ਨਹੀਂ, ਸਗੋਂ ਫੈਕਲਟੀ ਮੈਂਬਰਾਂ ਤੇ ਕੈਂਪਸ ਵਿਚ ਕੰਮ ਕਰਨ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਮਦਦ ਮਿਲ ਸਕੇਗੀ। ਦੇਸ਼ ਵਿਚ ਇਸ ਵੇਲੇ 23 ਆਈਆਈਟੀ ਕੰਮ ਕਰ ਰਹੇ ਹਨ। ਹਰ ਕੈਂਪਸ ਵਿਚ ਵਿਦਿਆਰਥੀਆਂ ਦੀ ਗਿਣਤੀ 3,000 ਤੋਂ 18,000 ਤੱਕ ਹੈ। ਇਸ ਤੋਂ ਇਲਾਵਾ ਫੈਕਲਟੀ ਮੈਂਬਰ, ਉਨ੍ਹਾਂ ਦੇ ਪਰਿਵਾਰ ਅਤੇ ਕੈਂਪਸ ਵਿਚ ਰਹਿਣ ਵਾਲਾ ਵੱਡਾ ਭਾਈਚਾਰਾ ਵੀ ਹੈ।
ਇਕ ਹੋਰ ਡਾਇਰੈਕਟਰ ਨੇ ਕਿਹਾ ਕਿ ਆਈਆਈਟੀ ਵਿਚ ਕਾਊਂਸਲਰਾਂ, ਮਨੋਵਿਗਿਆਨੀਆਂ ਅਤੇ ਮਨੋਚਿਕਿਤਸਕਾਂ ਦੀਆਂ ਪੱਕੀਆਂ ਅਸਾਮੀਆਂ ਬਣਾਉਣ ਦੀ ਲੋੜ ਮਹਿਸੂਸ ਕੀਤੀ ਗਈ ਹੈ। ਜਦੋਂ ਤੱਕ ਖ਼ਾਸ ਅਸਾਮੀਆਂ ਨਹੀਂ ਬਣਾਈਆਂ ਜਾਂਦੀਆਂ ਅਤੇ ਉਨ੍ਹਾਂ ਲਈ ਬਜਟ ਤੈਅ ਨਹੀਂ ਹੁੰਦਾ, ਉਦੋਂ ਤੱਕ ਠੇਕੇ ’ਤੇ ਵੀ ਨਿਯੁਕਤੀਆਂ ਸੰਭਵ ਨਹੀਂ ਹਨ। ਆਈਆਈਟੀ ਗਾਂਧੀਨਗਰ ਸਾਰੇ ਆਈਆਈਟੀ ਲਈ ਇਕ ਢਾਂਚਾ ਤਿਆਰ ਕਰ ਰਿਹਾ ਹੈ। ਇਸ ਵਿਚ ਕਾਊਂਸਲਰਾਂ, ਮਨੋਵਿਗਿਆਨੀਆਂ ਅਤੇ ਮਨੋਚਿਕਿਤਸਕਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਸ਼ਾਮਲ ਹੋਣਗੀਆਂ। ਪਿਛਲੇ ਸਾਲ ਹੋਈ ਆਈਆਈਟੀ ਕੌਂਸਲ ਦੀ ਬੈਠਕ ਦੇ ਕਾਰਵਾਈ ਵੇਰਵੇ ਮੁਤਾਬਕ ਇਹ ਢਾਂਚਾ ਭਾਰਤੀ ਪੁਨਰਵਾਸ ਕੌਂਸਲ (ਆਰਸੀਆਈ) ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੋਵੇਗਾ। ਇਸ ਵਿਚ ਤਰੱਕੀ ਦੇ ਢੁੱਕਵੇਂ ਮੌਕਿਆਂ ਤੇ ਸਮੇਂ-ਸਮੇਂ ’ਤੇ ਗੁਣਵੱਤਾ ਦੇ ਮੁਲਾਂਕਣ ਦੀ ਕ੍ਰਮ ਵੀ ਹੋਵੇਗੀ, ਤਾਂ ਜੋ ਇਕ ਟਿਕਾਊ ਅਤੇ ਭਰੋਸੇਯੋਗ ਪ੍ਰਬੰਧ ਬਣਾਇਆ ਜਾ ਸਕੇ। ਬਿਟਸ ਪਿਲਾਨੀ ਗਰੁੱਪ ਦੇ ਕੁਲਪਤੀ ਤੇ ਆਈਆਈਟੀ ਦਿੱਲੀ ਦੇ ਸਾਬਕਾ ਡਾਇਰੈਕਟਰ ਵੀ. ਰਾਮਗੋਪਾਲ ਰਾਓ ਲਗਾਤਾਰ ਇਹ ਗੱਲ ਉਜਾਗਰ ਕਰਦੇ ਆਏ ਹਨ ਕਿ ਆਈਆਈਟੀ ਵਿਚ ਇਸ ਮੋਰਚੇ ’ਤੇ ਆਉਣ ਵਾਲੀਆਂ ਸਮੱਸਿਆਵਾਂ ਦੀ ਇਕ ਵਜ੍ਹਾ ‘ਸਭ ਲਈ ਇੱਕੋ ਤਰੀਕਾ’ ਅਪਣਾਉਣਾ ਹੈ।