ਰੇਲਵੇ ਟ੍ਰੈਕ 'ਤੇ ਵੱਡਾ ਹਾਦਸਾ: ਸਲੀਪਰ ਕੋਚ ਦੀ ਐਮਰਜੈਂਸੀ ਖਿੜਕੀ ਤੋਂ ਡਿੱਗਿਆ 9 ਮਹੀਨੇ ਦਾ ਮਾਸੂਮ, 18 ਘੰਟਿਆਂ ਤੋਂ ਟ੍ਰੈਕ ਕਿਨਾਰੇ ਭਾਲ ਜਾਰੀ
ਦਿੱਲੀ ਦੇ ਪਾਲਮਗਾਓਂ ਨਿਵਾਸੀ ਮੋਹਨ ਕੁਮਾਰ ਆਪਣੀ ਪਤਨੀ ਕਾਜਲ ਅਤੇ ਨੌਂ ਮਹੀਨੇ ਦੇ ਬੱਚੇ ਨਾਲ ਸੀਮਾਂਚਲ ਐਕਸਪ੍ਰੈੱਸ ਦੇ S-1 ਕੋਚ ਦੀ ਸੀਟ ਨੰਬਰ 61 'ਤੇ ਯਾਤਰਾ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਉਹ ਅਸਲ ’ਚ ਬਿਹਾਰ ਦੇ ਖਗੜੀਆ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਸਫ਼ਰ ਦੌਰਾਨ ਕਾਨਪੁਰ ਅਤੇ ਪ੍ਰਯਾਗਰਾਜ ਦੇ ਵਿਚਕਾਰ ਬੱਚਾ ਐਮਰਜੈਂਸੀ ਖਿੜਕੀ ਤੋਂ ਟ੍ਰੈਕ 'ਤੇ ਡਿੱਗ ਗਿਆ। ਪ੍ਰਯਾਗਰਾਜ ਪਹੁੰਚ ਕੇ ਉਨ੍ਹਾਂ ਨੇ ਜੀਆਰਪੀ ਨੂੰ ਘਟਨਾ ਬਾਰੇ ਦੱਸਿਆ।
Publish Date: Sat, 12 Sep 2026 03:24 PM (IST)
Updated Date: Sat, 12 Sep 2026 03:28 PM (IST)
ਜਾਗਰਣ ਸੰਵਾਦਦਾਤਾ, ਫ਼ਤੇਹਪੁਰ। ਦਿੱਲੀ ਦੇ ਆਨੰਦ ਵਿਹਾਰ ਤੋਂ ਬਿਹਾਰ ਜਾ ਰਹੀ ਸੀਮਾਂਚਲ ਐਕਸਪ੍ਰੈੱਸ ਦੇ ਕੋਚ ਦੀ ਐਮਰਜੈਂਸੀ ਖਿੜਕੀ ਤੋਂ ਇੱਕ ਨੌਂ ਮਹੀਨੇ ਦਾ ਬੱਚਾ ਹੇਠਾਂ ਡਿੱਗ ਗਿਆ। ਸ਼ੁੱਕਰਵਾਰ ਦੇਰ ਸ਼ਾਮ ਅੱਠ ਵਜੇ ਬੱਚਾ ਦਿੱਲੀ-ਹਾਵੜਾ ਰੇਲ ਮਾਰਗ ਦੇ ਫ਼ੈਜ਼ੁੱਲਾਪੁਰ ਸਟੇਸ਼ਨ ਨੇੜੇ ਡਿੱਗਿਆ। ਟ੍ਰੇਨ ਪ੍ਰਯਾਗਰਾਜ ਪਹੁੰਚਣ 'ਤੇ ਬੱਚੇ ਨੂੰ ਨਾ ਦੇਖ ਕੇ ਜੋੜੇ ਨੇ ਜੀਆਰਪੀ (GRP) ਕੋਲ ਸ਼ਿਕਾਇਤ ਦਰਜ ਕਰਵਾਈ। ਹੁਣ ਜੀਆਰਪੀ ਕਰੀਬ 18 ਘੰਟਿਆਂ ਤੋਂ ਟ੍ਰੈਕ 'ਤੇ ਬੱਚੇ ਦੀ ਭਾਲ ਕਰ ਰਹੀ ਹੈ। ਦੂਜੇ ਪਾਸੇ ਲੋਕਾਂ ਨੇ ਬੱਚਾ ਚੋਰੀ ਹੋਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਹੈ।
ਦਿੱਲੀ ਦੇ ਪਾਲਮਗਾਓਂ ਨਿਵਾਸੀ ਮੋਹਨ ਕੁਮਾਰ ਆਪਣੀ ਪਤਨੀ ਕਾਜਲ ਅਤੇ ਨੌਂ ਮਹੀਨੇ ਦੇ ਬੱਚੇ ਨਾਲ ਸੀਮਾਂਚਲ ਐਕਸਪ੍ਰੈੱਸ ਦੇ S-1 ਕੋਚ ਦੀ ਸੀਟ ਨੰਬਰ 61 'ਤੇ ਯਾਤਰਾ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਉਹ ਅਸਲ ’ਚ ਬਿਹਾਰ ਦੇ ਖਗੜੀਆ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਸਫ਼ਰ ਦੌਰਾਨ ਕਾਨਪੁਰ ਅਤੇ ਪ੍ਰਯਾਗਰਾਜ ਦੇ ਵਿਚਕਾਰ ਬੱਚਾ ਐਮਰਜੈਂਸੀ ਖਿੜਕੀ ਤੋਂ ਟ੍ਰੈਕ 'ਤੇ ਡਿੱਗ ਗਿਆ। ਪ੍ਰਯਾਗਰਾਜ ਪਹੁੰਚ ਕੇ ਉਨ੍ਹਾਂ ਨੇ ਜੀਆਰਪੀ ਨੂੰ ਘਟਨਾ ਬਾਰੇ ਦੱਸਿਆ।
ਐੱਸਓ (SO) ਵਿਨੋਦ ਕੁਮਾਰ ਨੇ ਦੱਸਿਆ ਕਿ ਬੱਚੇ ਦੇ ਪਿਤਾ ਦੀ ਕਾਲ ਆਉਣ ਤੋਂ ਬਾਅਦ ਸੈਕਸ਼ਨ ਸੀਮਾ 'ਤੇ ਭਾਲ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਵੀ ਦੇਖੀ ਜਾ ਰਹੀ ਹੈ। ਕਨਵਾਰ ਤੋਂ ਪ੍ਰੇਮਪੁਰ ਤੱਕ ਰੇਲਵੇ ਟ੍ਰੈਕ 'ਤੇ ਜੀਆਰਪੀ ਦੀ ਟੀਮ ਲੱਗੀ ਹੋਈ ਹੈ ਪਰ ਅਜੇ ਤੱਕ ਬੱਚਾ ਨਹੀਂ ਮਿਲਿਆ ਹੈ। ਐੱਸਪੀ ਰੇਲਵੇ (ਪ੍ਰਯਾਗਰਾਜ) ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਮਹਿਲਾ ਜਿਸ ਸੀਟ 'ਤੇ ਬੈਠੀ ਸੀ, ਐਮਰਜੈਂਸੀ ਖਿੜਕੀ ਉੱਥੇ ਹੀ ਸੀ। ਖਿੜਕੀ ਕਿਸ ਤਰ੍ਹਾਂ ਖੁੱਲ੍ਹੀ ਅਤੇ ਬੱਚਾ ਹੇਠਾਂ ਕਿਵੇਂ ਡਿੱਗਿਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਸਿਰਾਥੂ ਤੱਕ ਭਾਲ
ਥਰੀਆਂਵ ਥਾਣੇ ਦੇ ਫ਼ੈਜ਼ੁੱਲਾਪੁਰ ਨੇੜੇ ਰਾਤ ਭਰ ਸਰਚ ਮੁਹਿੰਮ ਚਲੀ। ਇਸ ਤੋਂ ਬਾਅਦ ਸ਼ਨੀਵਾਰ ਸਵੇਰੇ ਖਾਗਾ ਤੋਂ ਸਿਰਾਥੂ ਤੱਕ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ 18 ਘੰਟਿਆਂ ਦੇ ਸਰਚ ਮੁਹਿੰਮ ਤੋਂ ਬਾਅਦ ਵੀ ਮਾਸੂਮ ਨਹੀਂ ਮਿਲਿਆ। ਫ਼ਤੇਹਪੁਰ ਜੀਆਰਪੀ ਫ਼ਤੇਹਪੁਰ ਤੋਂ ਖਾਗਾ ਤੱਕ ਰਾਤ ਭਰ ਰੇਲਵੇ ਟ੍ਰੈਕ 'ਤੇ ਸਰਚ ਮੁਹਿੰਮ ਚਲਾਉਂਦੀ ਰਹੀ ਪਰ ਮਾਸੂਮ ਦਾ ਕੋਈ ਥਹੁ-ਪਤਾ ਨਹੀਂ ਲੱਗਿਆ।
ਐੱਸਓ ਵਿਨੋਦ ਕੁਮਾਰ ਨੇ ਦੱਸਿਆ ਕਿ ਅਨੁਮਾਨ ਹੈ ਕਿ ਬੱਚਾ ਖਾਗਾ ਤੋਂ ਸਿਰਾਥੂ ਦੇ ਵਿਚਕਾਰ ਕਿਤੇ ਡਿੱਗਿਆ ਹੈ, ਜਿਸ 'ਤੇ ਸ਼ਨੀਵਾਰ ਨੂੰ ਸਿਰਾਥੂ ਤੱਕ ਭਾਲ ਕੀਤੀ ਜਾ ਰਹੀ ਹੈ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਵੀ ਦੇਖੀ ਜਾ ਰਹੀ ਹੈ।