85 ਮੌਤਾਂ, 175 ਰਸਤੇ ਬੰਦ... ਹਿਮਾਚਲ ’ਚ ਕੁਦਰਤ ਨੇ ਮਚਾਇਆ ਹਾਹਾਕਾਰ, ਸੱਤ ਜ਼ਿਲ੍ਹਿਆਂ ’ਚ ਹੜ੍ਹ ਦਾ ਖ਼ਤਰਾ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਲੈਂਡਸਲਾਈਡ ਕਾਰਨ ਹੁਣ ਤੱਕ 85 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਤੇ ਮੰਗਲਵਾਰ ਚੰਬਾ ਵਿੱਚ ਮੀਂਹ ਦੇ ਚਲਦਿਆਂ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਤਰ੍ਹਾਂ ਮੌਤਾਂ ਦਾ ਅੰਕੜਾ 80 ਤੋਂ ਵਧ ਕੇ 85 ਤੱਕ ਪਹੁੰਚ ਗਿਆ ਹੈ। ਉੱਥੇ ਹੀ, ਪ੍ਰਦੇਸ਼ ਵਿੱਚ ਲੈਂਡਸਲਾਈਡ ਅਤੇ ਹੜ੍ਹ ਕਾਰਨ 130 ਸੜਕਾਂ ਬੰਦ ਹਨ, ਜਿਨ੍ਹਾਂ ਨੂੰ ਖੋਲ੍ਹਣ ਦੇ ਯਤਨ ਕੀਤੇ ਜਾ ਰਹੇ ਹਨ। ਰਸਤੇ ਬੰਦ ਹੋਣ ਕਾਰਨ ਕਈ ਪਿੰਡਾਂ ਦਾ ਸੰਪਰਕ ਵੀ ਟੁੱਟ ਗਿਆ ਹੈ।
Publish Date: Fri, 31 Jul 2026 01:01 PM (IST)
Updated Date: Fri, 31 Jul 2026 01:04 PM (IST)
ਡਿਜੀਟਲ ਡੈਸਕ, ਸ਼ਿਮਲਾ। ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਲੈਂਡਸਲਾਈਡ ਕਾਰਨ ਹੁਣ ਤੱਕ 85 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਤੇ ਮੰਗਲਵਾਰ ਚੰਬਾ ਵਿੱਚ ਮੀਂਹ ਦੇ ਚਲਦਿਆਂ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਤਰ੍ਹਾਂ ਮੌਤਾਂ ਦਾ ਅੰਕੜਾ 80 ਤੋਂ ਵਧ ਕੇ 85 ਤੱਕ ਪਹੁੰਚ ਗਿਆ ਹੈ। ਉੱਥੇ ਹੀ, ਪ੍ਰਦੇਸ਼ ਵਿੱਚ ਲੈਂਡਸਲਾਈਡ ਅਤੇ ਹੜ੍ਹ ਕਾਰਨ 130 ਸੜਕਾਂ ਬੰਦ ਹਨ, ਜਿਨ੍ਹਾਂ ਨੂੰ ਖੋਲ੍ਹਣ ਦੇ ਯਤਨ ਕੀਤੇ ਜਾ ਰਹੇ ਹਨ। ਰਸਤੇ ਬੰਦ ਹੋਣ ਕਾਰਨ ਕਈ ਪਿੰਡਾਂ ਦਾ ਸੰਪਰਕ ਵੀ ਟੁੱਟ ਗਿਆ ਹੈ।
ਮੌਸਮ ਵਿਭਾਗ ਨੇ ਪ੍ਰਦੇਸ਼ ’ਚ 5 ਅਗਸਤ ਤੱਕ ਭਾਰੀ ਮੀਂਹ ਪੈਣ ਦਾ ਖ਼ਦਸ਼ਾ ਜਤਾਇਆ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 31 ਜੁਲਾਈ ਦੀ ਸਵੇਰ ਤੱਕ ਕਾਂਗੜਾ, ਕਿੰਨੌਰ, ਕੁੱਲੂ, ਮੰਡੀ, ਸ਼ਿਮਲਾ, ਸਿਰਮੌਰ ਅਤੇ ਸੋਲਨ ਦੇ ਹੇਠਲੇ ਅਤੇ ਜਲ-ਗ੍ਰਹਿਣ ਖੇਤਰਾਂ ਵਿੱਚ ਹੜ੍ਹ ਦਾ ਖ਼ਤਰਾ ਜਤਾਇਆ ਹੈ।
ਲੋਕਾਂ ਲਈ ਐਡਵਾਈਜ਼ਰੀ ਜਾਰੀ
ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀਆਂ-ਨਾਲਿਆਂ ਦੇ ਨੇੜੇ ਨਾ ਜਾਣ ਅਤੇ ਮੌਸਮ ਦੀਆਂ ਤਾਜ਼ਾ ਅਪਡੇਟਾਂ 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, 31 ਜੁਲਾਈ ਨੂੰ ਬਿਲਾਸਪੁਰ, ਕਾਂਗੜਾ, ਸੋਲਨ ਅਤੇ ਸਿਰਮੌਰ ਵਿੱਚ ਭਾਰੀ ਮੀਂਹ ਦਾ ਔਰੇਂਜ ਅਲਰਟ ਰਹੇਗਾ।
1 ਅਗਸਤ ਨੂੰ ਚੰਬਾ, ਕਾਂਗੜਾ, ਕੁੱਲੂ, ਮੰਡੀ ਅਤੇ ਸੋਲਨ ਵਿੱਚ ਯੈਲੋ ਅਤੇ 2 ਅਗਸਤ ਨੂੰ ਚੰਬਾ, ਕਾਂਗੜਾ, ਸ਼ਿਮਲਾ ਅਤੇ ਸਿਰਮੌਰ ਵਿੱਚ ਯੈਲੋ ਅਲਰਟ ਰਹੇਗਾ। 3 ਅਗਸਤ ਨੂੰ ਚੰਬਾ, ਕਾਂਗੜਾ ਅਤੇ ਮੰਡੀ ਵਿੱਚ ਯੈਲੋ ਅਲਰਟ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਪਿਛਲੇ 24 ਘੰਟਿਆਂ ਵਿੱਚ ਮੀਂਹ ਦੀ ਤੀਬਰਤਾ ਵਿੱਚ ਥੋੜ੍ਹੀ ਕਮੀ ਜ਼ਰੂਰ ਆਈ ਹੈ, ਜਿਸ ਨਾਲ ਤਾਪਮਾਨ ਅਤੇ ਹੁੰਮਸ ਵਿੱਚ ਵਾਧਾ ਹੋਇਆ ਹੈ। ਸੋਲਨ ਜ਼ਿਲ੍ਹੇ ਦੀ ਦਾੜਲਾਘਾਟ ਦੀ ਦਾਵਟੀ ਪੰਚਾਇਤ ਦੇ ਪਿੰਡ ਫਾਂਜੀ ਵਿੱਚ ਲਗਾਤਾਰ ਹੋ ਰਹੇ ਮੀਂਹ ਕਾਰਨ ਬਣ ਰਹੇ ਮਕਾਨ ਦੇ ਪਿੱਛੇ ਜ਼ਮੀਨ ਖਿਸਕਣ ਨਾਲ ਲਗਪਗ 50 ਫੁੱਟ ਲੰਬਾ ਡੰਗਾ ਡਿੱਗ ਗਿਆ, ਜਿਸ ਨਾਲ ਚਾਰ ਕਮਰੇ ਵੀ ਨੁਕਸਾਨੇ ਗਏ।
23 ਜੁਲਾਈ ਤੋਂ ਬਾਅਦ ਬਦਲੇਗਾ ਮੌਸਮ ਪ੍ਰਦੇਸ਼ ਵਿੱਚ 23 ਤੋਂ 30 ਜੁਲਾਈ ਦੇ ਵਿਚਕਾਰ ਮੌਨਸੂਨ ਦਾ ਮਿਲਿਆ-ਜੁਲਿਆ ਅਸਰ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਪੂਰੇ ਪ੍ਰਦੇਸ਼ ਵਿੱਚ ਔਸਤਨ 69.7 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ ਆਮ 63.4 ਮਿਲੀਮੀਟਰ ਤੋਂ 10 ਫ਼ੀਸਦੀ ਵੱਧ ਹੈ। ਚੰਬਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਮੀਂਹ ਪਿਆ ਹੈ, ਜਿੱਥੇ ਆਮ 73.6 ਮਿਲੀਮੀਟਰ ਦੇ ਮੁਕਾਬਲੇ 149.8 ਮਿਲੀਮੀਟਰ ਮੀਂਹ ਪਿਆ, ਜੋ ਕਿ 103 ਫ਼ੀਸਦੀ ਵੱਧ ਹੈ।