- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਵਿਸ਼ਵ ਪੱਧਰੀ ਸਿੱਖਿਆ ਵਿਵਸਥਾ ਦੇ ਬਲਬੂਤੇ ਹੀ ਵਿਕਸਤ ਰਾਸ਼ਟਰ ਦਾ ਨਿਰਮਾਣ ਸੰਭਵ ਹੈ ਜਿਸ ਵਿਚ ਅਧਿਆਪਕਾਂ ਦੀ ਅਹਿਮ ਭੂਮਿਕਾ ਹੈ। ਸਾਡੀ ਸਭਨਾਂ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਦੇਸ਼ ਦਾ ਇਕ ਵੀ ਵਿਦਿਆਰਥੀ ਚੰਗੀ ਸਿੱਖਿਆ ਦੇ ਮੌਕਿਆਂ ਤੋਂ ਵਾਂਝਾ ਨਾ ਰਹੇ।

ਜਾਗਰਣ ਬਿਊਰੋ, ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਵਿਸ਼ਵ ਪੱਧਰੀ ਸਿੱਖਿਆ ਵਿਵਸਥਾ ਦੇ ਬਲਬੂਤੇ ਹੀ ਵਿਕਸਤ ਰਾਸ਼ਟਰ ਦਾ ਨਿਰਮਾਣ ਸੰਭਵ ਹੈ ਜਿਸ ਵਿਚ ਅਧਿਆਪਕਾਂ ਦੀ ਅਹਿਮ ਭੂਮਿਕਾ ਹੈ। ਸਾਡੀ ਸਭਨਾਂ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਦੇਸ਼ ਦਾ ਇਕ ਵੀ ਵਿਦਿਆਰਥੀ ਚੰਗੀ ਸਿੱਖਿਆ ਦੇ ਮੌਕਿਆਂ ਤੋਂ ਵਾਂਝਾ ਨਾ ਰਹੇ। ਅਧਿਆਪਕਾਂ ਨੂੰ ਕਿਹਾ ਕਿ ਵਿਦਿਆਰਥੀਆਂ ਨਾਲ ਹੀ ਉਨ੍ਹਾਂ ਦੀ ਪਛਾਣ ਹੁੰਦੀ ਹੈ। ਉਹ ਆਪਣੇ ਅਧਿਆਪਕਾਂ ਦੁਆਰਾ ਪੜ੍ਹਾਇਆ ਗਿਆ ਪਾਠਕ੍ਰਮ ਭਾਵੇਂ ਹੀ ਇਕ ਵਾਰ ਭੁੱਲ ਜਾਣ, ਪਰ ਉਨ੍ਹਾਂ ਦੇ ਵਿਵਹਾਰ ਨੂੰ ਸਦਾ ਯਾਦ ਰੱਖਦੇ ਹਨ। ਇਸ ਸਿਲਸਿਲੇ ਵਿਚ ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਜੇਕਰ ਸ਼੍ਰੇਣੀ ਵਿਚ ਕੋਈ ਵਿਦਿਆਰਥੀ ਕਮਜ਼ੋਰ ਹੈ ਤਾਂ ਉਸ ਵਿਚ ਆਤਮ-ਵਿਸ਼ਵਾਸ ਜਗਾਉਣ ਅਤੇ ਉਸ ਨੂੰ ਅੱਗੇ ਵਧਾਉਣ ਦੀ ਵਿਸ਼ੇਸ਼ ਜ਼ਿੰਮੇਵਾਰੀ ਨਿਭਾਉਣ ਦੀ ਜ਼ਰੂਰਤ ਹੈ। ਉਹ ਸ਼ਨਿਚਰਵਾਰ ਨੂੰ ਰਾਸ਼ਟਰੀ ਅਧਿਆਪਕ ਦਿਵਸ ਦੇ ਮੌਕੇ ’ਤੇ ਦੇਸ਼ ਭਰ ਦੇ ਅਧਿਆਪਕਾਂ ਨੂੰ ਸੰਬੋਧਨ ਕਰ ਰਹੇ ਸਨ।
ਵਿਗਿਆਨ ਭਵਨ ਵਿਚ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ, ਉਨ੍ਹਾਂ ਨੇ ਉੱਚ ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਖੇਤਰ ਵਿਚ ਜ਼ਿਕਰਯੋਗ ਕੰਮ ਕਰਨ ਵਾਲੇ ਦੇਸ਼ ਭਰ ਦੇ 82 ਅਧਿਆਪਕਾਂ ਨੂੰ ਸਨਮਾਨਤ ਕੀਤਾ। ਇਸ ਵਿਚ 48 ਅਧਿਆਪਕ ਸਕੂਲੀ ਸਿੱਖਿਆ ਦੇ ਸਨ, ਜਦਕਿ 21 ਅਧਿਆਪਕ ਉੱਚ ਵਿੱਦਿਅਕ ਸੰਸਥਾਵਾਂ ਅਤੇ 13 ਕੌਸ਼ਲ ਵਿਕਾਸ ਨਾਲ ਜੁੜੇ ਟ੍ਰੇਨਰ ਸਨ। ਰਾਸ਼ਟਰਪਤੀ ਨੇ ਇਸ ਮੌਕੇ ਅਧਿਆਪਕਾਂ ਨੂੰ ਕਿਹਾ ਕਿ ਉਹ ਵੀ ਇਕ ਅਧਿਆਪਕ ਰਹੇ ਹਨ। ਅਜਿਹੇ ਵਿਚ ਉਹ ਧਿਆਨ ਰੱਖਣ ਕਿ ਸਕੂਲਾਂ ਵਿਚ ਅਨੇਕ ਵਿਦਿਆਰਥੀ ਵੱਖ-ਵੱਖ ਪਿਛੋਕੜ ਤੋਂ ਆਉਂਦੇ ਹਨ। ਇਨ੍ਹਾਂ ਵਿਚ ਕੁਝ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਤੋਂ ਹਨ। ਕੁਝ ਆਪਣੇ ਪਰਿਵਾਰ ਵਿਚ ਪਹਿਲੀ ਪੀੜ੍ਹੀ ਦੇ ਵਿਦਿਆਰਥੀ ਹੁੰਦੇ ਹਨ। ਕੁਝ ਪਿੰਡ ਦੇ ਕਿਸੇ ਆਮ ਸਕੂਲ ਤੋਂ ਸ਼ਹਿਰ ਦੇ ਵੱਡੇ ਸਕੂਲ ਵਿਚ ਆਉਂਦੇ ਹਨ ਅਤੇ ਸ਼ੁਰੂਆਤੀ ਦਿਨਾਂ ਵਿਚ ਥੋੜ੍ਹੇ ਅਸਹਿਜ ਮਹਿਸੂਸ ਕਰਦੇ ਹਨ। ਉਨ੍ਹਾਂ ਵਿਚ ਆਤਮ-ਵਿਸ਼ਵਾਸ ਦੀ ਵੀ ਕਮੀ ਹੁੰਦੀ ਹੈ। ਇਸ ਲਈ, ਸਾਰੇ ਵਿਦਿਆਰਥੀਆਂ ਦਾ ਧਿਆਨ ਰੱਖਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
ਰਾਸ਼ਟਰਪਤੀ ਨੇ ਇਸ ਦੌਰਾਨ ਪ੍ਰਾਇਮਰੀ ਸਕੂਲਾਂ ਵਿਚ ਖ਼ਤਮ ਹੋਏ ਡ੍ਰਾਪ ਆਊਟ (ਪੜ੍ਹਾਈ ਅੱਧ-ਵਿਚਾਲੇ ਛੱਡਣ) ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਬਾਰਾਂ ਸਾਲ ਪਹਿਲਾਂ ਇਹ ਦੇਸ਼ ਵਿਚ ਕਰੀਬ ਸਾਢੇ ਚਾਰ ਪ੍ਰਤੀਸ਼ਤ ਸੀ। ਪਰ ਪਿਛਲੇ ਸਾਲਾਂ ਵਿਚ ਹੋਏ ਯਤਨਾਂ ਨਾਲ ਡ੍ਰਾਪ ਆਊਟ ਨਾਮਾਤਰ ਹੈ। ਅਧਿਆਪਕਾਂ ਦੇ ਯਤਨਾਂ ਨਾਲ ਹੀ ਇਹ ਸੰਭਵ ਹੋਇਆ ਹੈ। ਇਸ ਮੌਕੇ ਉਨ੍ਹਾਂ ਨੇ ਅਚਾਰੀਆ ਸੀਵੀ ਰਮਨ, ਰਵਿੰਦਰ ਨਾਥ ਟੈਗੋਰ, ਸਵਿੱਤਰੀ ਬਾਈ ਫੂਲੇ ਅਤੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੂੰ ਯਾਦ ਕਰਦੇ ਹੋਏ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਦਾ ਜ਼ਿਕਰ ਕੀਤਾ।