ਭਿਆਨਕ ਸੜਕ ਹਾਦਸਾ: ਸਲੀਪਰ ਬੱਸ ਤੇ ਲਾਰੀ ਦੀ ਆਹਮੋ-ਸਾਹਮਣੇ ਜਬਰਦਸਤ ਟੱਕਰ, 4 ਲੋਕਾਂ ਦੀ ਮੌਤ ਤੇ 31 ਜ਼ਖ਼ਮੀ
ਮੈਸੂਰ ਜ਼ਿਲ੍ਹੇ ਦੇ ਪੇਰੀਆਪਟਨਾ ’ਚ ਸ਼ੁੱਕਰਵਾਰ ਤੜਕੇ ਇੱਕ ਨਿੱਜੀ ਸਲੀਪਰ ਬੱਸ ਅਤੇ ਲਾਰੀ ਦੀ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 31 ਹੋਰ ਜ਼ਖ਼ਮੀ ਹੋ ਗਏ।
Publish Date: Fri, 16 Oct 2026 11:19 AM (IST)
Updated Date: Fri, 16 Oct 2026 11:20 AM (IST)
ਡਿਜੀਟਲ ਡੈਸਕ, ਮੈਸੂਰ। ਕਰਨਾਟਕ ਦੇ ਮੈਸੂਰ ਜ਼ਿਲ੍ਹੇ ’ਚ ਸ਼ੁੱਕਰਵਾਰ ਤੜਕੇ ਇੱਕ ਨਿੱਜੀ ਸਲੀਪਰ ਬੱਸ ਅਤੇ ਲਾਰੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ’ਚ ਚਾਰ ਲੋਕਾਂ ਦੀ ਜਾਨ ਚਲੀ ਗਈ ਅਤੇ 31 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਬੱਸ ਡਰਾਈਵਰ ਸੁਨੀਲ ਅਤੇ ਕੰਡਕਟਰ ਸੁਨਾਦ (ਦੋਵੇਂ ਕਰਨਾਟਕ ਦੇ ਰਹਿਣ ਵਾਲੇ) ਅਤੇ ਯਾਤਰੀ ਆਫ਼ਤਾਬ (ਕੇਰਲ ਦੇ ਕੋਝੀਕੋਡ ਦਾ ਵਸਨੀਕ) ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਚੌਥੇ ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।
ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ
ਇਹ ਹਾਦਸਾ ਮੈਸੂਰ ਜ਼ਿਲ੍ਹੇ ਦੇ ਪੇਰੀਆਪਟਨਾ ’ਚ ਸਵੇਰੇ ਕਰੀਬ 4:30 ਵਜੇ ਵਾਪਰਿਆ। ਬੈਂਗਲੁਰੂ ਤੋਂ ਕੋਝੀਕੋਡ ਜਾ ਰਹੀ ਬੱਸ ਦੀ ਸਾਹਮਣੇ ਤੋਂ ਆ ਰਹੀ ਇੱਕ ਲਾਰੀ (ਟਰੱਕ) ਨਾਲ ਟੱਕਰ ਹੋ ਗਈ। ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰਾਂ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਜ਼ਖ਼ਮੀਆਂ ’ਚੋਂ ਤਿੰਨ ਦੀ ਹਾਲਤ ਗੰਭੀਰ
ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਹੋਏ 31 ਯਾਤਰੀਆਂ ’ਚੋਂ ਤਿੰਨ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ।