- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਰਰੀਆ ਦੇ ਪਿਪਰਾ ਬਿਜਵਾਰ ਪਿੰਡ ’ਚ ਇੱਕ ਵਿਆਹੁਤਾ ਨੂੰ ਦੋ ਲੱਖ ਰੁਪਏ ਦਾਜ ਦੀ ਮੰਗ ਨੂੰ ਲੈ ਕੇ ਮੋਬਾਈਲ 'ਤੇ ਤਿੰਨ ਤਲਾਕ ਦੇਣ ਤੇ ਕੁੱਟਮਾਰ ਕਰਕੇ ਘਰੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ।

ਸੰਵਾਦ ਸੂਤਰ, ਪਲਾਸੀ (ਅਰਰੀਆ) : ਪ੍ਰਖੰਡ ਖੇਤਰ ਦੇ ਪਿਪਰਾ ਬਿਜਵਾਰ ਪਿੰਡ ’ਚ ਕਥਿਤ ਦਾਜ ਵਜੋਂ ਦੋ ਲੱਖ ਰੁਪਏ ਦੀ ਮੰਗ ਨੂੰ ਲੈ ਕੇ ਮੋਬਾਈਲ ਰਾਹੀਂ ਤਿੰਨ ਤਲਾਕ ਦੇਣ ਤੇ ਕੁੱਟਮਾਰ ਕਰਕੇ ਵਿਆਹੁਤਾ ਨੂੰ ਘਰੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਪੀੜਤਾ ਨਾਸਰੀਨ ਨੇ ਪਲਾਸੀ ਥਾਣੇ ’ਚ ਆਪਣੇ ਪਤੀ ਸਮੇਤ ਸੱਤ ਲੋਕਾਂ ਖ਼ਿਲਾਫ਼ ਨਾਮਜ਼ਦ ਮਾਮਲਾ ਦਰਜ ਕਰਵਾਇਆ ਹੈ। ਇਨ੍ਹਾਂ ’ਚ ਪਤੀ ਨਈਮੁੱਦੀਨ, ਸਹੁਰਾ ਜ਼ਾਕਿਰ ਹੁਸੈਨ, ਸੱਸ ਕੁਰੇਸ਼ਾ, ਰਹੀਮ, ਅਸਕਾਰ ਸਮੇਤ ਹੋਰ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਘਟਨਾ ਬੀਤੀ 31 ਅਗਸਤ ਦੀ ਦੱਸੀ ਜਾ ਰਹੀ ਹੈ। ਥਾਣੇ ’ਚ ਦੇਰੀ ਨਾਲ ਸੂਚਨਾ ਦੇਣ ਦਾ ਕਾਰਨ ਪੰਚਾਇਤੀ ਦੱਸੀ ਗਈ ਹੈ। ਦਰਜ ਮਾਮਲੇ ’ਚ ਪੀੜਤਾ ਨੇ ਦੱਸਿਆ ਕਿ ਉਸ ਦਾ ਨਿਕਾਹ 22 ਫਰਵਰੀ 2023 ਨੂੰ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਪਿਪਰਾ ਬਿਜਵਾਰ ਪਿੰਡ ਦੇ ਨਈਮੁੱਦੀਨ ਨਾਲ ਹੋਇਆ ਸੀ।
ਛੇ ਮਹੀਨੇ ਤੱਕ ਸਹੁਰੇ ਘਰ ’ਚ ਠੀਕ ਰੱਖਿਆ
ਵਿਆਹ ਸਮੇਂ ਉਸ ਦੇ ਪੇਕੇ ਪਰਿਵਾਰ ਵੱਲੋਂ ਮੋਟਰਸਾਈਕਲ, ਗਹਿਣੇ ਤੇ ਹੋਰ ਕੀਮਤੀ ਤੋਹਫ਼ੇ ਦਿੱਤੇ ਗਏ ਸਨ। ਵਿਆਹ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਰਹਿਣ ਲੱਗੀ। ਉਸ ਦਾ ਨੌਂ ਮਹੀਨੇ ਦਾ ਇੱਕ ਪੁੱਤਰ ਵੀ ਹੈ। ਵਿਆਹ ਤੋਂ ਬਾਅਦ ਕਰੀਬ ਛੇ ਮਹੀਨੇ ਤੱਕ ਉਸ ਨੂੰ ਸਹੁਰੇ ਘਰ ’ਚ ਠੀਕ ਢੰਗ ਨਾਲ ਰੱਖਿਆ ਗਿਆ। ਇਸ ਤੋਂ ਬਾਅਦ ਦਾਜ ਵਜੋਂ ਦੋ ਲੱਖ ਰੁਪਏ ਦੀ ਮੰਗ ਨੂੰ ਲੈ ਕੇ ਪਤੀ ਸਮੇਤ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਤੰਗ-ਪਰੇਸ਼ਾਨ ਕੀਤਾ ਜਾਣ ਲੱਗਾ। ਪੀੜਤਾ ਨੇ ਕਿਹਾ ਕਿ ਵਿਆਹ ਸਮੇਂ ਹੀ ਮੋਟਰਸਾਈਕਲ, ਗਹਿਣੇ ਤੇ ਕੀਮਤੀ ਸਾਮਾਨ ਤੋਹਫ਼ੇ ਵਜੋਂ ਦਿੱਤਾ ਜਾ ਚੁੱਕਾ ਹੈ। ਇਸੇ ਦੌਰਾਨ ਬੀਤੀ 31 ਅਗਸਤ ਦੀ ਸ਼ਾਮ ਕਰੀਬ ਸੱਤ ਵਜੇ ਉਸ ਦੇ ਪਤੀ ਨੇ ਬਾਹਰੋਂ ਹੀ ਮੋਬਾਈਲ 'ਤੇ ਉਸ ਨੂੰ ਤਿੰਨ ਤਲਾਕ ਦੇ ਦਿੱਤਾ।
ਕੁੱਟਮਾਰ ਕਰਕੇ ਘਰੋਂ ਕੱਢਿਆ
ਪੀੜਤਾ ਦੇ ਮੁਤਾਬਕ, ਦਾਜ ਦੀ ਮੰਗ ਨੂੰ ਲੈ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਘਰੋਂ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਮੋਬਾਈਲ ਰਾਹੀਂ ਆਪਣੇ ਪੇਕੇ ਪਰਿਵਾਰ ਨੂੰ ਸੂਚਨਾ ਦਿੱਤੀ। ਪੇਕੇ ਵਾਲੇ ਆ ਕੇ ਉਸ ਨੂੰ ਆਪਣੇ ਨਾਲ ਲੈ ਗਏ। ਇਸ ਸਬੰਧੀ ਥਾਣਾ ਮੁਖੀ ਮਿਥਿਲੇਸ਼ ਕੁਮਾਰ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।