
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੇਸ਼ ਦੀ ਰਾਜਧਾਨੀ ’ਚ ਇੱਕ ਵਾਰ ਫਿਰ 'ਨਿਰਭਿਆ ਕਾਂਡ' ਦੀ ਤਰਜ਼ 'ਤੇ ਇੱਕ 16 ਸਾਲਾ 11ਵੀਂ ਦੀ ਵਿਦਿਆਰਥਣ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਚੱਲਦੀ ਬੱਸ ਵਿੱਚ ਡਰਾਈਵਰ ਅਤੇ ਕੰਡਕਟਰ ਨੇ ਜਬਰ-ਜਨਾਹ ਕਰਨ ਤੋਂ ਬਾਅਦ ਪੀੜਤਾ ਨੂੰ ਕਸ਼ਮੀਰੀ ਗੇਟ ਕੋਲ ਰਿੰਗ ਰੋਡ 'ਤੇ ਛੱਡ ਕੇ ਫ਼ਰਾਰ ਹੋ ਗਏ ਸਨ। ਪੀੜਤਾ ਦੀ ਸ਼ਿਕਾਇਤ 'ਤੇ ਦੋਵਾਂ ਮੁਲਜ਼ਮਾਂ ਨੂੰ ਕਸ਼ਮੀਰੀ ਗੇਟ ਥਾਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਕਰੀਬ 47 ਕਿਲੋਮੀਟਰ ਤੱਕ ਚੱਲਦੀ ਬੱਸ ਵਿੱਚ ਨਾਬਾਲਗ ਦਰਿੰਦਗੀ ਦਾ ਸ਼ਿਕਾਰ ਹੁੰਦੀ ਰਹੀ।

ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ। ਦੇਸ਼ ਦੀ ਰਾਜਧਾਨੀ ’ਚ ਇੱਕ ਵਾਰ ਫਿਰ 'ਨਿਰਭਿਆ ਕਾਂਡ' ਦੀ ਤਰਜ਼ 'ਤੇ ਇੱਕ 16 ਸਾਲਾ 11ਵੀਂ ਦੀ ਵਿਦਿਆਰਥਣ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਚੱਲਦੀ ਬੱਸ ਵਿੱਚ ਡਰਾਈਵਰ ਅਤੇ ਕੰਡਕਟਰ ਨੇ ਜਬਰ-ਜਨਾਹ ਕਰਨ ਤੋਂ ਬਾਅਦ ਪੀੜਤਾ ਨੂੰ ਕਸ਼ਮੀਰੀ ਗੇਟ ਕੋਲ ਰਿੰਗ ਰੋਡ 'ਤੇ ਛੱਡ ਕੇ ਫ਼ਰਾਰ ਹੋ ਗਏ ਸਨ। ਪੀੜਤਾ ਦੀ ਸ਼ਿਕਾਇਤ 'ਤੇ ਦੋਵਾਂ ਮੁਲਜ਼ਮਾਂ ਨੂੰ ਕਸ਼ਮੀਰੀ ਗੇਟ ਥਾਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਕਰੀਬ 47 ਕਿਲੋਮੀਟਰ ਤੱਕ ਚੱਲਦੀ ਬੱਸ ਵਿੱਚ ਨਾਬਾਲਗ ਦਰਿੰਦਗੀ ਦਾ ਸ਼ਿਕਾਰ ਹੁੰਦੀ ਰਹੀ।
ਉੱਤਰ ਪ੍ਰਦੇਸ਼ ਦੇ ਮੈਨਪੁਰੀ ਦੀ ਰਹਿਣ ਵਾਲੀ 16 ਸਾਲਾ 11ਵੀਂ ਦੀ ਵਿਦਿਆਰਥਣ ਮਾਂ ਦੀ ਡਾਟ ਤੋਂ ਨਾਰਾਜ਼ ਹੋ ਕੇ 4 ਅਗਸਤ ਨੂੰ ਬਿਨਾਂ ਦੱਸੇ ਨੋਇਡਾ ਲਈ ਨਿਕਲੀ ਸੀ। ਰਾਤ ਦੇ ਸਮੇਂ ਭਾਰੀ ਮੀਂਹ ਅਤੇ ਹਨੇਰਾ ਹੋਣ ਕਾਰਨ ਉਹ ਗਲਤੀ ਨਾਲ ਪਰੀ ਚੌਕ 'ਤੇ ਉਤਰ ਗਈ। ਉੱਥੋਂ ਅੱਗੇ ਜਾਣ ਲਈ ਉਸ ਨੇ ਇੱਕ ਸਲੀਪਰ ਬੱਸ ਨੂੰ ਰੁਕਵਾ ਕੇ ਨੋਇਡਾ ਸੈਕਟਰ-63 ਦਾ ਰਸਤਾ ਪੁੱਛਿਆ। ਬੱਸ ਦੇ ਕੰਡਕਟਰ ਨੇ ਸੈਕਟਰ-63 ਜਾਣ ਦੀ ਗੱਲ ਕਹਿ ਕੇ ਉਸ ਨੂੰ ਬੱਸ ਵਿੱਚ ਸਵਾਰ ਕਰ ਲਿਆ।
ਬੱਸ ਵਿੱਚ ਚੜ੍ਹਨ ਤੋਂ ਬਾਅਦ ਪੀੜਤਾ ਨੂੰ ਅਹਿਸਾਸ ਹੋਇਆ ਕਿ ਉਸ ਵਿੱਚ ਕੋਈ ਹੋਰ ਯਾਤਰੀ ਨਹੀਂ ਸੀ। ਬੱਸ ਦੇ ਚੱਲਦਿਆਂ ਹੀ ਕੰਡਕਟਰ ਨੇ ਵਿਦਿਆਰਥਣ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਡਰਾਈਵਰ ਅਤੇ ਕੰਡਕਟਰ ਦੋਵਾਂ ਨੇ ਮਿਲ ਕੇ ਚੱਲਦੀ ਬੱਸ ਵਿੱਚ ਵਿਦਿਆਰਥਣ ਨਾਲ ਸਮੂਹਿਕ ਜਬਰ-ਜਨਾਹ ਕੀਤਾ ਅਤੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੇ ਦੇਰ ਰਾਤ ਉਸ ਨੂੰ ਕਸ਼ਮੀਰੀ ਗੇਟ ਬੱਸ ਅੱਡੇ ਕੋਲ ਰਿੰਗ ਰੋਡ 'ਤੇ ਉਤਾਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਘਟਨਾ ਦੇ ਤੁਰੰਤ ਬਾਅਦ ਪੀੜਤਾ ਨੇ ਕਸ਼ਮੀਰੀ ਗੇਟ ਥਾਣਾ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਪੀੜਤਾ ਦਾ ਮੈਡੀਕਲ ਕਰਵਾਇਆ ਅਤੇ ਉਸ ਦੀ ਸ਼ਿਕਾਇਤ 'ਤੇ ਸਮੂਹਿਕ ਜਬਰ-ਜਨਾਹ, ਅਗਵਾ ਅਤੇ ਮਾਰਕੁੱਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਜਾਂਚ ਦੌਰਾਨ ਕੋਤਵਾਲੀ ਏ.ਸੀ.ਪੀ. ਸ਼ੰਕਰ ਬਨਰਜੀ ਦੀ ਦੇਖਰੇਖ ਹੇਠ ਗਠਿਤ ਟੀਮ ਨੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਡਰਾਈਵਰ ਕੁਲਦੀਪ ਅਤੇ ਕੰਡਕਟਰ ਸੰਦੀਪ ਨੂੰ ਤਿਮਾਰਪੁਰ ਪਾਰਕਿੰਗ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਸਲੀਪਰ ਬੱਸ ਨੂੰ ਵੀ ਜ਼ਬਤ ਕਰ ਲਿਆ ਹੈ।