ਸਨਸਨੀਖੇਜ਼ ਵਾਰਦਾਤ : ਆਈਫੋਨ ਤੇ ਬਾਈਕ ਦੇ ਚੱਕਰ 'ਚ 13 ਸਾਲਾ ਕੁੜੀ ਨੇ ਦੋਸਤਾਂ ਨਾਲ ਮਿਲ ਕੇ ਨਾਨੇ ਨੂੰ ਉਤਾਰਿਆ ਮੌਤ ਦੇ ਘਾਟ ਪੁਲਿਸ ਅਨੁਸਾਰ, 15 ਅਗਸਤ ਦੀ ਰਾਤ ਤਿੰਨੇ ਮੁੰਡੇ ਬਾਥਰੂਮ ਦੀ ਛੱਤ ਦੀਆਂ ਟਾਈਲਾਂ ਹਟਾ ਕੇ ਅਤੇ ਹਵਾਦਾਰੀ ਵਾਲੇ ਰਸਤੇ ਰਾਹੀਂ ਬਜ਼ੁਰਗ ਦੇ ਘਰ ਵਿੱਚ ਦਾਖ਼ਲ ਹੋਏ। ਦੋਸ਼ ਹੈ ਕਿ ਉਨ੍ਹਾਂ ਨੇ ਬਜ਼ੁਰਗ ਦੇ ਮੂੰਹ ਵਿੱਚ ਕੱਪੜਾ ਤੁੰਨ ਦਿੱਤਾ ਅਤੇ ਉਨ੍ਹਾਂ ਦੇ ਚਿਹਰੇ ’ਤੇ ਚਾਦਰ ਦਬਾ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਬਜ਼ੁਰਗ ਦੇ ਹੱਥਾਂ ਨੂੰ ਧੋਤੀ ਨਾਲ ਪੱਟਾਂ ਨਾਲ ਬੰਨ੍ਹ ਦਿੱਤਾ ਅਤੇ ਪੈਰਾਂ ਨੂੰ ਤੌਲੀਏ ਨਾਲ ਕੱਸ ਦਿੱਤਾ।
Publish Date: Sat, 14 Nov 2026 11:13 AM (IST)
Updated Date: Sat, 14 Nov 2026 11:16 AM (IST)
ਡਿਜੀਟਲ ਡੈਸਕ, ਕੋਚੀ - ਕੇਰਲ ਦੇ ਕਰੁਵੱਟਾ ਵਿੱਚ 13 ਸਾਲ ਦੀ ਇੱਕ ਕੁੜੀ ਨੇ ਆਪਣੇ ਤਿੰਨ ਦੋਸਤਾਂ ਨਾਲ ਮਿਲ ਕੇ ਆਪਣੇ ਨਾਨੇ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਲਈ ਆਈਫੋਨ ਅਤੇ ਆਪਣੇ ਦੋਸਤ ਲਈ ਮੋਟਰਸਾਈਕਲ ਖ਼ਰੀਦਣ ਵਾਸਤੇ ਪੈਸੇ ਇਕੱਠੇ ਕਰਨ ਦੇ ਮਕਸਦ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਜੁਵੇਨਾਈਲ ਜਸਟਿਸ ਬੋਰਡ (JJB) ਵਿੱਚ ਪੁਲਿਸ ਵੱਲੋਂ ਦਾਇਰ ਚਾਰਜਸ਼ੀਟ ਅਨੁਸਾਰ, 740 ਪੰਨਿਆਂ ਦੀ ਇਸ ਚਾਰਜਸ਼ੀਟ ਵਿੱਚ ਚਾਰ ਨਾਬਾਲਗਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਇਨ੍ਹਾਂ ਵਿੱਚੋਂ ਦੋ ਦੀ ਉਮਰ 17 ਸਾਲ, ਇੱਕ ਦੀ 16 ਸਾਲ ਅਤੇ ਕੁੜੀ ਦੀ ਉਮਰ 13 ਸਾਲ ਹੈ। ਪੁਲਿਸ ਨੇ ਇਸ ਨੂੰ ਇੱਕ ਦੁਰਲੱਭ ਮਾਮਲਾ ਦੱਸਿਆ ਹੈ, ਕਿਉਂਕਿ ਚਾਰੋਂ ਮੁਲਜ਼ਮਾਂ ਦੀ ਉਮਰ 18 ਸਾਲ ਤੋਂ ਘੱਟ ਹੈ।
ਬਜ਼ੁਰਗ ਦੇ ਮੂੰਹ ਵਿੱਚ ਤੁੰਨਿਆ ਕੱਪੜਾ
ਪੁਲਿਸ ਅਨੁਸਾਰ, 15 ਅਗਸਤ ਦੀ ਰਾਤ ਤਿੰਨੇ ਮੁੰਡੇ ਬਾਥਰੂਮ ਦੀ ਛੱਤ ਦੀਆਂ ਟਾਈਲਾਂ ਹਟਾ ਕੇ ਅਤੇ ਹਵਾਦਾਰੀ ਵਾਲੇ ਰਸਤੇ ਰਾਹੀਂ ਬਜ਼ੁਰਗ ਦੇ ਘਰ ਵਿੱਚ ਦਾਖ਼ਲ ਹੋਏ। ਦੋਸ਼ ਹੈ ਕਿ ਉਨ੍ਹਾਂ ਨੇ ਬਜ਼ੁਰਗ ਦੇ ਮੂੰਹ ਵਿੱਚ ਕੱਪੜਾ ਤੁੰਨ ਦਿੱਤਾ ਅਤੇ ਉਨ੍ਹਾਂ ਦੇ ਚਿਹਰੇ ’ਤੇ ਚਾਦਰ ਦਬਾ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਬਜ਼ੁਰਗ ਦੇ ਹੱਥਾਂ ਨੂੰ ਧੋਤੀ ਨਾਲ ਪੱਟਾਂ ਨਾਲ ਬੰਨ੍ਹ ਦਿੱਤਾ ਅਤੇ ਪੈਰਾਂ ਨੂੰ ਤੌਲੀਏ ਨਾਲ ਕੱਸ ਦਿੱਤਾ।
ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਬਜ਼ੁਰਗ ਨੂੰ ਪੈਰਾਂ ਨਾਲ ਕੁਚਲਿਆ ਅਤੇ ਉਨ੍ਹਾਂ ਦੀ ਗਰਦਨ ਤੇ ਸਿਰ ’ਤੇ ਵਾਰ ਕੀਤੇ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਦੌਰਾਨ ਕਿਸੇ ਹਥਿਆਰ ਦੀ ਵਰਤੋਂ ਨਹੀਂ ਕੀਤੀ ਗਈ। ਦੋਸ਼ ਹੈ ਕਿ ਮੁਲਜ਼ਮਾਂ ਨੇ ਘਰ ਵਿੱਚੋਂ ਸਾਢੇ ਚਾਰ ਸਾਵਰਨ (ਕਰੀਬ 36 ਗ੍ਰਾਮ) ਸੋਨਾ ਵੀ ਚੋਰੀ ਕਰ ਲਿਆ।
ਵਟਸਐਪ ਕਾਲ ਰਾਹੀਂ ਕੁੜੀ ਨੂੰ ਦਿਖਾਈ ਕਤਲ ਵਾਲੀ ਥਾਂ ਇਹ ਵਾਰਦਾਤ 17 ਅਗਸਤ ਨੂੰ ਸਾਹਮਣੇ ਆਈ ਅਤੇ ਉਸੇ ਦਿਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਜਾਂਚਕਰਤਾਵਾਂ ਅਨੁਸਾਰ, ਮੁੰਡਿਆਂ ਨੇ ਵਟਸਐਪ ਕਾਲ ਰਾਹੀਂ ਕੁੜੀ ਨੂੰ ਕਤਲ ਵਾਲੀ ਥਾਂ ਦਿਖਾਈ ਸੀ। ਦੋਸ਼ ਹੈ ਕਿ ਇਸ ਅਪਰਾਧ ਦੀ ਯੋਜਨਾ ਦੋ ਮਹੀਨੇ ਪਹਿਲਾਂ ਹੀ ਬਣਾ ਲਈ ਗਈ ਸੀ ਅਤੇ ਮੁਲਜ਼ਮ ਇੰਸਟਾਗ੍ਰਾਮ ਰਾਹੀਂ ਇੱਕ-ਦੂਜੇ ਦੇ ਸੰਪਰਕ ਵਿੱਚ ਸਨ।
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੇ ਫ਼ੋਨਾਂ ਵਿੱਚੋਂ ਸਾਰੀਆਂ ਚੈਟ ਬਰਾਮਦ ਕਰ ਲਈਆਂ ਗਈਆਂ ਹਨ। ਇਨ੍ਹਾਂ ਦੀ ਪੁਸ਼ਟੀ ਲਈ ਮੈਟਾ ਤੋਂ ਜਾਣਕਾਰੀ ਮੰਗੀ ਗਈ ਸੀ ਅਤੇ ਇਸ ਦੀ ਰਿਪੋਰਟ JJB ਨੂੰ ਸੌਂਪੀ ਜਾਵੇਗੀ।
ਚਾਰਜਸ਼ੀਟ ਮੁਤਾਬਕ, ਪੁਲਿਸ ਨੇ ਮੁਲਜ਼ਮਾਂ ਦੇ ਫ਼ੋਨਾਂ ਵਿੱਚੋਂ ਛੇ ਸਿਮ ਕਾਰਡ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚੋਂ ਇੱਕ ਸਿਮ ਸਿਰਫ਼ ਕਤਲ ਵਾਲੇ ਦਿਨ ਹੀ ਸਰਗਰਮ ਸੀ।
ਚਾਰਜਸ਼ੀਟ ਵਿੱਚ ਇਸ ਨੂੰ ਸੋਚੀ-ਸਮਝੀ ਯੋਜਨਾ ਦੇ ਸਬੂਤ ਵਜੋਂ ਪੇਸ਼ ਕੀਤਾ ਗਿਆ ਹੈ। ਸਾਈਬਰ ਮਾਹਿਰਾਂ ਦੀ ਮਦਦ ਨਾਲ ਸਿਮ ਕਾਰਡਾਂ ਦਾ ਵੇਰਵਾ ਹਾਸਲ ਕੀਤਾ ਗਿਆ। ਇਸ ਮਾਮਲੇ ਵਿੱਚ 87 ਗਵਾਹ, 98 ਦਸਤਾਵੇਜ਼ ਅਤੇ 12 ਭੌਤਿਕ ਸਬੂਤ ਸ਼ਾਮਲ ਹਨ। ਛੇ ਸੀਸੀਟੀਵੀ ਕਲਿੱਪਾਂ ਨੂੰ ਅਹਿਮ ਸਬੂਤ ਮੰਨਿਆ ਗਿਆ ਹੈ, ਜਿਨ੍ਹਾਂ ਵਿੱਚ ਮੁਲਜ਼ਮ ਹਰਿਪਾਡ ਰੇਲਵੇ ਸਟੇਸ਼ਨ ’ਤੇ ਉਤਰਦੇ, ਘਰ ਪਹੁੰਚਦੇ ਅਤੇ ਵਾਰਦਾਤ ਤੋਂ ਬਾਅਦ ਉੱਥੋਂ ਜਾਂਦੇ ਦਿਖਾਈ ਦੇ ਰਹੇ ਹਨ।
ਤਿੰਨਾਂ ਮੁੰਡਿਆਂ ’ਤੇ ਬਾਲਗਾਂ ਵਾਂਗ ਮੁਕੱਦਮਾ ਚਲਾਉਣ ਦੀ ਮੰਗ ਪ੍ਰੌਸੀਕਿਊਸ਼ਨ ਪੱਖ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਤਿੰਨਾਂ ਮੁੰਡਿਆਂ ’ਤੇ ਬਾਲਗਾਂ ਵਾਂਗ ਮੁਕੱਦਮਾ ਚਲਾਇਆ ਜਾਵੇ। JJB ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਅਤੇ ਅਪਰਾਧ ਦੀ ਗੰਭੀਰਤਾ, ਮੁਲਜ਼ਮਾਂ ਦੇ ਸਮਾਜਿਕ ਪਿਛੋਕੜ ਅਤੇ ਉਨ੍ਹਾਂ ਦੀ ਮਾਨਸਿਕ ਸਥਿਤੀ ਦੀ ਜਾਂਚ ਕਰਨ ਤੋਂ ਬਾਅਦ ਇਸ ਬਾਰੇ ਫ਼ੈਸਲਾ ਕਰੇਗਾ।