ਦਿਲ ਕੰਬਾਊ ਘਟਨਾ: 10 ਸਾਲ ਦੀ ਬੱਚੀ ਨੇ 18 ਮਹੀਨੇ ਦੀ ਮਾਸੂਮ ਨੂੰ ਪੌੜੀਆਂ ਤੋਂ ਹੇਠਾਂ ਸੁੱਟਿਆ, ਮੌਤ ਤੋਂ ਬਾਅਦ ਕੇਸ ਦਰਜ
ਪੁਲਿਸ ਕੋਲ ਦਰਜ ਸ਼ਿਕਾਇਤ ਵਿੱਚ ਪੀੜਤ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਛੇਵੀਂ ਮੰਜ਼ਿਲ 'ਤੇ ਇੱਕ ਬਿੱਲੀ ਨਾਲ ਖੇਡ ਰਹੀ ਸੀ। ਜਿਸ ਜਗ੍ਹਾ 'ਤੇ ਉਹ ਖੇਡ ਰਹੀ ਸੀ ਉੱਥੇ ਤਿੰਨ ਫੁੱਟ ਦੀ ਉੱਚੀ ਰੇਲਿੰਗ ਹੈ। ਇਸ ਲਈ ਅਜਿਹਾ ਨਹੀਂ ਹੋ ਸਕਦਾ ਕਿ ਬੇਟੀ ਦਾ ਸੰਤੁਲਨ ਵਿਗੜਿਆ ਹੋਵੇ ਅਤੇ ਉਹ ਡਿੱਗ ਗਈ ਹੋਵੇ। ਇਸ ਲਈ ਇਸ ’ਚ ਜਾਂਚ ਹੋਣੀ ਚਾਹੀਦੀ ਹੈ।
Publish Date: Wed, 21 Oct 2026 03:42 PM (IST)
Updated Date: Wed, 21 Oct 2026 03:45 PM (IST)
ਡਿਜੀਟਲ ਡੈਸਕ, ਮੁੰਬਈ। ਮੁੰਬਈ ਦੇ ਗੋਰੇਗਾਂਵ ਵਿੱਚ 18 ਮਹੀਨੇ ਦੀ ਇੱਕ ਬੱਚੀ ਨੂੰ ਪੌੜੀਆਂ ਤੋਂ ਹੇਠਾਂ ਧੱਕਣ ਦੇ ਮਾਮਲੇ ਵਿੱਚ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਇਸ ਦਿਲ ਕੰਬਾਊ ਘਟਨਾ ਦਾ ਖੁਲਾਸਾ ਬੱਚੀ ਦੀ ਮਾਂ ਦੀ ਸ਼ਿਕਾਇਤ ਤੋਂ ਬਾਅਦ ਹੋਇਆ।
ਗੋਰੇਗਾਂਵ ’ਚ 18 ਮਹੀਨੇ ਦੀ ਬੱਚੀ ਨੂੰ ਇੱਕ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ ਹੇਠਾਂ ਧੱਕਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਰਦਨਾਕ ਹਾਦਸੇ ’ਚ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਚਾਰ ਦਿਨ ਬਾਅਦ ਮਾਂ ਦੀ ਸ਼ਿਕਾਇਤ 'ਤੇ ਦਰਜ ਕੀਤਾ ਹੈ। ਇਸ ਮਾਮਲੇ ’ਚ ਦੋਸ਼ੀ ਵੀ ਇੱਕ 10 ਸਾਲ ਦੀ ਬੱਚੀ ਹੀ ਨਿਕਲੀ।
ਬੱਚੀ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਕੀਤਾ ਗਿਆ ਪੇਸ਼
ਡਿੰਡੋਸ਼ੀ ਪੁਲਿਸ ਨੇ ਇਸ ਮਾਮਲੇ ਵਿੱਚ 10 ਸਾਲ ਦੀ ਬੱਚੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਹਾਦਸੇ ਤੋਂ ਬਾਅਦ ਪੁਲਿਸ ਨੇ ਬੱਚੀ ਨੂੰ ਜੁਵੇਨਾਈਲ ਜਸਟਿਸ ਬੋਰਡ (JJB) ਦੇ ਸਾਹਮਣੇ ਪੇਸ਼ ਕੀਤਾ। ਬੱਚੀ ਨੂੰ ਕਾਉਂਸਿਲਿੰਗ ਲਈ ਬੋਰਡ ਨੇ ਭੇਜ ਦਿੱਤਾ ਹੈ। ਇਸ ਲਈ ਐੱਨ.ਜੀ.ਓ. ਦੀ ਨਿਯੁਕਤੀ ਵੀ ਕੀਤੀ ਗਈ ਹੈ। ਫਿਲਹਾਲ ਬੱਚੀ ਆਪਣੇ ਮਾਂ-ਬਾਪ ਕੋਲ ਹੀ ਹੈ। ਬੱਚੀ ਦੀ ਉਮਰ ਘੱਟ ਹੋਣ ਕਾਰਨ ਬੋਰਡ ਨੇ ਮਾਤਾ-ਪਿਤਾ ਕੋਲ ਹੀ ਛੱਡ ਦਿੱਤਾ।
ਪੁਲਿਸ ਜਾਂਚ ’ਚ ਖੁੱਲ੍ਹਿਆ ਮਾਮਲਾ
ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਤਾਂ ਇਸ ਕੇਸ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਦੇਖਿਆ। 18 ਮਹੀਨੇ ਦੀ ਬੱਚੀ ਨੂੰ ਗੁਆਂਢ ਵਿੱਚ ਰਹਿਣ ਵਾਲੀ 10 ਸਾਲ ਦੀ ਬੱਚੀ ਨੇ ਪਹਿਲਾਂ ਇਸ਼ਾਰਾ ਕਰਕੇ ਬੁਲਾਇਆ। ਲਿਫਟ ਕੋਲ ਆਉਣ ਤੋਂ ਬਾਅਦ ਉਹ ਉਸ ਨੂੰ ਚੁੱਕ ਕੇ ਪੌੜੀਆਂ ਵੱਲ ਹੇਠਾਂ ਸੁੱਟ ਦਿੱਤਾ। ਇਸ ਘਟਨਾ ਤੋਂ ਬਾਅਦ ਲੜਕੀ ਮੌਕੇ ਤੋਂ ਭੱਜ ਗਈ। ਅਜੇ ਤੱਕ ਇਹ ਖੁਲਾਸਾ ਨਹੀਂ ਹੋਇਆ ਹੈ ਕਿ ਦੋਸ਼ੀ ਲੜਕੀ ਨੇ ਜਾਣਬੁੱਝ ਕੇ ਇਹ ਕੰਮ ਕੀਤਾ ਸੀ ਜਾਂ ਅਣਜਾਣੇ ਵਿੱਚ।
ਮਾਂ ਨੇ ਸ਼ਿਕਾਇਤ ਵਿੱਚ ਕਿਸੇ ਅਣਹੋਣੀ ਤੋਂ ਕੀਤਾ ਇਨਕਾਰ
ਪੁਲਿਸ ਕੋਲ ਦਰਜ ਸ਼ਿਕਾਇਤ ਵਿੱਚ ਪੀੜਤ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਛੇਵੀਂ ਮੰਜ਼ਿਲ 'ਤੇ ਇੱਕ ਬਿੱਲੀ ਨਾਲ ਖੇਡ ਰਹੀ ਸੀ। ਜਿਸ ਜਗ੍ਹਾ 'ਤੇ ਉਹ ਖੇਡ ਰਹੀ ਸੀ ਉੱਥੇ ਤਿੰਨ ਫੁੱਟ ਦੀ ਉੱਚੀ ਰੇਲਿੰਗ ਹੈ। ਇਸ ਲਈ ਅਜਿਹਾ ਨਹੀਂ ਹੋ ਸਕਦਾ ਕਿ ਬੇਟੀ ਦਾ ਸੰਤੁਲਨ ਵਿਗੜਿਆ ਹੋਵੇ ਅਤੇ ਉਹ ਡਿੱਗ ਗਈ ਹੋਵੇ। ਇਸ ਲਈ ਇਸ ’ਚ ਜਾਂਚ ਹੋਣੀ ਚਾਹੀਦੀ ਹੈ।
ਕਿਵੇਂ ਖੁੱਲ੍ਹਿਆ ਮਾਮਲਾ
ਬੱਚੀ ਘਰ ਦੇ ਬਾਹਰ ਕਾਮਨ ਕੋਰੀਡੋਰ ’ਚ ਖੇਡਦੇ-ਖੇਡਦੇ ਅਚਾਨਕ ਗਾਇਬ ਹੋ ਗਈ। ਮਾਂ ਨੇ ਦੇਖਿਆ ਕਿ ਬੇਟੀ ਨਹੀਂ ਦਿਖ ਰਹੀ ਤਾਂ ਉਨ੍ਹਾਂ ਨੇ ਆਪਣੇ ਬੇਟੇ ਨੂੰ ਦੇਖਣ ਲਈ ਭੇਜਿਆ। ਬੇਟੇ ਨੂੰ ਵੀ ਪਹਿਲਾਂ ਬੱਚੀ ਨਹੀਂ ਦਿਖਦੀ। ਬਾਅਦ ਵਿੱਚ ਉਹ ਪੌੜੀਆਂ ਤੋਂ ਹੇਠਾਂ ਝਾਕਿਆ ਤਾਂ ਦੇਖਿਆ ਕਿ ਕੋਈ ਬੇਸਮੈਂਟ ਦੇ ਹੇਠਾਂ ਡਿੱਗਿਆ ਦਿਖਿਆ। ਮਾਂ ਨੂੰ ਇਸ ਦੀ ਜਾਣਕਾਰੀ ਦੇਣ 'ਤੇ ਮਾਮਲੇ ਦਾ ਖੁਲਾਸਾ ਹੋਇਆ। ਜ਼ਖ਼ਮੀ ਹਾਲਤ ਵਿੱਚ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।