- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੀਲੀ ਲੌਅ ’ਚ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ, ਜਿਸ ਨਾਲ ਖਾਣਾ ਜਲਦੀ ਪੱਕਦਾ ਹੈ। ਇਹ ਰੰਗ ਇਹ ਵੀ ਦਰਸਾਉਂਦਾ ਹੈ ਕਿ ਗੈਸ ਦੀ ਬਰਬਾਦੀ ਨਹੀਂ ਹੋ ਰਹੀ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜਕੱਲ੍ਹ ਲੋਕ ਖਾਣ-ਪੀਣ ਦੇ ਮਾਮਲੇ ’ਚ ਕਾਫ਼ੀ ਸਾਵਧਾਨ ਹੋ ਗਏ ਹਨ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਉਸ ਦੀ ਥਾਲੀ ਤੱਕ ਪਹੁੰਚ ਰਿਹਾ ਖਾਣਾ ਕਿੰਨਾ ਸ਼ੁੱਧ ਹੈ ਤੇ ਕਿੰਨਾ ਮਿਲਾਵਟੀ। ਪਰ ਇਨ੍ਹਾਂ ਸਭ ਦੇ ਵਿਚਕਾਰ ਅਸੀਂ ਰਸੋਈ ’ਚ ਪਈ ਸਭ ਤੋਂ ਜ਼ਰੂਰੀ ਚੀਜ਼ ਵੱਲ ਧਿਆਨ ਦੇਣਾ ਭੁੱਲ ਜਾਂਦੇ ਹਾਂ ਤੇ ਉਹ ਹੈ ਗੈਸ ਸਟੋਵ। ਕੀ ਤੁਸੀਂ ਜਾਣਦੇ ਹੋ ਕਿ ਗੈਸ ਸਟੋਵ ਦੀ ਲੌਅ ਦਾ ਰੰਗ ਵੀ ਇਸ ਦੀ ਸਥਿਤੀ ਬਾਰੇ ਦੱਸਦਾ ਹੈ?
ਇਸ ਵਾਰ ਰਸੋਈ ’ਚ ਖਾਣਾ ਬਣਾਉਂਦੇ ਸਮੇਂ ਆਪਣੇ ਗੈਸ ਸਟੋਵ ਦੀ ਲੌਅ ਦਾ ਰੰਗ ਜ਼ਰੂਰ ਚੈੱਕ ਕਰੋ। ਦਰਅਸਲ, ਸਟੋਵ ਦੀ ਲੌਅ ਇਸ ਦੀ ਸੁਰੱਖਿਆ ਤੇ ਕੰਮ ਕਰਨ ਦੇ ਤਰੀਕੇ ਬਾਰੇ ਕਈ ਸੰਕੇਤ ਦਿੰਦੀ ਹੈ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਨੀਲਾ ਰੰਗ
ਗੈਸ ਸਟੋਵ ਦੀ ਨੀਲੀ ਲੌਅ ਦਾ ਮਤਲਬ ਹੈ ਕਿ ਤੁਹਾਡਾ ਸਟੋਵ ਆਪਣੀ ਪੂਰੀ ਸਮਰੱਥਾ ਨਾਲ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ। ਨੀਲੀ ਲੌਅ ’ਚ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ, ਜਿਸ ਨਾਲ ਖਾਣਾ ਜਲਦੀ ਪੱਕਦਾ ਹੈ। ਇਹ ਰੰਗ ਇਹ ਵੀ ਦਰਸਾਉਂਦਾ ਹੈ ਕਿ ਗੈਸ ਦੀ ਬਰਬਾਦੀ ਨਹੀਂ ਹੋ ਰਹੀ।
ਪੀਲਾ ਜਾਂ ਸੰਤਰੀ ਰੰਗ
ਇਹ ਰੰਗ ਗੈਸ ਸਟੋਵ ਦੇ ਸਹੀ ਢੰਗ ਨਾਲ ਕੰਮ ਨਾ ਕਰਨ ਵੱਲ ਇਸ਼ਾਰਾ ਕਰਦਾ ਹੈ। ਇਸ ਦਾ ਸਾਫ਼ ਮਤਲਬ ਹੈ ਕਿ ਗੈਸ ਤੇ ਆਕਸੀਜਨ ਦਾ ਸੰਤੁਲਨ ਵਿਗੜਿਆ ਹੋਇਆ ਹੈ। ਇਸ ਕਾਰਨ ਗੈਸ ਦੀ ਖਪਤ ਵੱਧ ਸਕਦੀ ਹੈ ਤੇ ਕਾਰਬਨ ਜਮ੍ਹਾ ਹੋਣ ਦੀ ਸਮੱਸਿਆ ਵੀ ਵਧ ਸਕਦੀ ਹੈ।
ਲਾਲ ਰੰਗ
ਗੈਸ ਸਟੋਵ ਦੀ ਲੌਅ ਦਾ ਲਾਲ ਰੰਗ ਕਿਸੇ ਗੰਭੀਰ ਖ਼ਤਰੇ ਵੱਲ ਇਸ਼ਾਰਾ ਕਰ ਸਕਦਾ ਹੈ। ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਜਾਂ ਤਾਂ ਗੈਸ ਲੀਕ ਹੋ ਰਹੀ ਹੈ ਜਾਂ ਫਿਰ ਲੋੜ ਤੋਂ ਵੱਧ ਕਾਰਬਨ ਮੋਨੋਆਕਸਾਈਡ ਨਿਕਲ ਰਹੀ ਹੈ। ਅਜਿਹੀ ਸਥਿਤੀ ’ਚ ਸਟੋਵ ਨੂੰ ਤੁਰੰਤ ਬੰਦ ਕਰਕੇ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਹਰਾ ਰੰਗ
ਗੈਸ ਦੀ ਹਰੀ ਲੌਅ ਆਮ ਨਹੀਂ ਹੁੰਦੀ। ਇਹ ਸਟੋਵ ’ਚ ਗੰਦਗੀ ਜਾਂ ਕਿਸੇ ਕੈਮੀਕਲ ਦੀ ਮੌਜੂਦਗੀ ਦਾ ਸੰਕੇਤ ਹੋ ਸਕਦੀ ਹੈ। ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਬਰਨਰ ਉੱਤੇ ਕੋਈ ਅਜਿਹਾ ਕੈਮੀਕਲ ਜਾਂ ਸਫਾਈ ਵਾਲਾ ਪਦਾਰਥ ਲੱਗ ਗਿਆ ਹੈ, ਜਿਸ ’ਚ ਤਾਂਬਾ ਜਾਂ ਪਿੱਤਲ ਸ਼ਾਮਲ ਹੈ।
ਨੀਲਾ ਤੇ ਸੰਤਰੀ ਰੰਗ
ਜੇਕਰ ਬਰਨਰ ਦੀ ਲੌਅ ਨੀਲੀ ਤੇ ਸੰਤਰੀ ਦੋਵੇਂ ਦਿਖਾਈ ਦੇਵੇ, ਤਾਂ ਇਹ ਗੰਦਗੀ ਜਾਂ ਬਰਨਰ ਦੇ ਛੇਕ ਬੰਦ ਹੋਣ ਵੱਲ ਇਸ਼ਾਰਾ ਕਰ ਸਕਦੀ ਹੈ। ਬਰਨਰ ਦੀ ਚੰਗੀ ਤਰ੍ਹਾਂ ਸਫਾਈ ਕਰਨ ਨਾਲ ਲੌਅ ਮੁੜ ਸਿਹਤਮੰਦ ਨੀਲੇ ਰੰਗ ’ਚ ਆ ਸਕਦੀ ਹੈ।
ਸਫੈਦ ਜਾਂ ਫਿੱਕਾ ਰੰਗ
ਇਹ ਰੰਗ ਗੈਸ ਲਾਈਨ ਜਾਂ ਬਰਨਰ ’ਚ ਲੋੜ ਤੋਂ ਵੱਧ ਹਵਾ ਹੋਣ ਦਾ ਸੰਕੇਤ ਦੇ ਸਕਦਾ ਹੈ। ਇਹ ਸਥਿਤੀ ਬਹੁਤ ਜ਼ਿਆਦਾ ਖ਼ਤਰਨਾਕ ਨਹੀਂ ਹੁੰਦੀ, ਪਰ ਇਸ ਕਾਰਨ ਗੈਸ ਬਰਨਰ ਆਪਣੀ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਸਕਦਾ।