Independence Day 2026 : ਆਜ਼ਾਦੀ ਦਿਹਾੜੇ 'ਤੇ 'ਜਨ-ਗਣ-ਮਨ' ਤੋਂ ਪਹਿਲਾਂ ਆਖਿਰ ਕਿਉਂ ਲਾਲ ਕਿਲ੍ਹੇ 'ਚ ਗੂੰਜਿਆ 'ਵੰਦੇ ਮਾਤਰਮ' ? ਭਾਰਤ ਅੱਜ ਆਪਣਾ 80ਵਾਂ ਆਜ਼ਾਦੀ ਦਿਵਸ ਬੜੇ ਧੂਮਧਾਮ ਅਤੇ ਮਾਣ ਨਾਲ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਲਾਲ ਕਿਲ੍ਹੇ ਦੀ ਫਸੀਲ ਤੋਂ ਮੁੱਖ ਸਮਾਰੋਹ ਦੀ ਅਗਵਾਈ ਕਰ ਰਹੇ ਹਨ, ਜਿੱਥੇ ਉਨ੍ਹਾਂ ਨੇ ਲਗਾਤਾਰ 13ਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ ਹੈ।
Publish Date: Sat, 15 Aug 2026 09:53 AM (IST)
Updated Date: Sat, 15 Aug 2026 09:56 AM (IST)
ਏਜੂਕੇਸ਼ਨ ਡੈਸਕ, ਨਵੀਂ ਦਿੱਲੀ - ਭਾਰਤ ਅੱਜ ਆਪਣਾ 80ਵਾਂ ਆਜ਼ਾਦੀ ਦਿਵਸ ਬੜੇ ਧੂਮਧਾਮ ਅਤੇ ਮਾਣ ਨਾਲ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਲਾਲ ਕਿਲ੍ਹੇ ਦੀ ਫਸੀਲ ਤੋਂ ਮੁੱਖ ਸਮਾਰੋਹ ਦੀ ਅਗਵਾਈ ਕਰ ਰਹੇ ਹਨ, ਜਿੱਥੇ ਉਨ੍ਹਾਂ ਨੇ ਲਗਾਤਾਰ 13ਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ ਹੈ।
ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ, ਪੂਰੀ ਰਾਜਧਾਨੀ ਨੂੰ ਇੱਕ ਅਜਿੱਤ ਕਿਲ੍ਹੇ ਵਿੱਚ ਬਦਲ ਦਿੱਤਾ ਗਿਆ ਹੈ। ਲਾਲ ਕਿਲ੍ਹੇ 'ਤੇ ਇੱਕ ਬਹੁ-ਪੱਧਰੀ ਸੁਰੱਖਿਆ ਰਿੰਗ ਸਥਾਪਤ ਕੀਤਾ ਗਿਆ ਹੈ, ਜਿਸ ਵਿੱਚ 25,000 ਤੋਂ ਵੱਧ ਸੁਰੱਖਿਆ ਕਰਮਚਾਰੀ, 1,000 ਤੋਂ ਵੱਧ ਏਆਈ-ਅਧਾਰਤ ਸੀਸੀਟੀਵੀ ਕੈਮਰੇ ਅਤੇ ਅੱਤਵਾਦ ਵਿਰੋਧੀ ਪ੍ਰਤੀਕਿਰਿਆ ਵਿਧੀਆਂ ਦੀ ਤਾਇਨਾਤੀ ਸ਼ਾਮਲ ਹੈ।
ਵੰਦੇ ਮਾਤਰਮ ਦੇ 150 ਸਾਲ ਪੂਰੇ ਭਾਰਤੀ ਰਾਸ਼ਟਰ ਗੀਤ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦੇ ਮੌਕੇ 'ਤੇ ਪਹਿਲੀ ਵਾਰ ਲਾਲ ਕਿਲ੍ਹੇ 'ਤੇ ਵੰਦੇ ਮਾਤਰਮ ਦਾ ਗਾਇਨ ਕੀਤਾ ਗਿਆ। ਆਜ਼ਾਦੀ ਦੀ ਲੜਾਈ ਦੌਰਾਨ ਲੱਖਾਂ ਭਾਰਤੀਆਂ ਨੂੰ ਪ੍ਰੇਰਿਤ ਕਰਨ ਵਾਲੇ ਇਸ ਰਾਸ਼ਟਰ ਗੀਤ ਨੂੰ ਵਿਰਸੇ ਦੇ ਸਤਿਕਾਰ ਵਜੋਂ ਯਾਦ ਕੀਤਾ ਹੈ। ਇਸ ਦਿਨ ਪ੍ਰਧਾਨ ਮੰਤਰੀ ਦੇ ਆਗਮਨ 'ਤੇ ਵੰਦੇ ਮਾਤਰਮ ਦਾ ਖਾਸ ਗਾਇਨ ਕੀਤਾ, ਜਿਸ ਤੋਂ ਬਾਅਦ ਪੀ.ਐੱਮ. ਝੰਡਾ ਲਹਿਰਾਇਆ।
ਛੋਟੇ ਸੁਪਨਿਆਂ ਨਾਲ ਕੰਮ ਨਹੀਂ ਚੱਲਣ ਵਾਲਾ- ਪੀ.ਐੱਮ. ਮੋਦੀ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਸੰਬੋਧਨ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ, "ਮੇਰੇ ਦੇਸ਼ਵਾਸੀਓ, ਹੁਣ ਛੋਟੇ ਸੁਪਨਿਆਂ ਨਾਲ ਕੰਮ ਨਹੀਂ ਚੱਲਣ ਵਾਲਾ। ਸਾਨੂੰ ਵੱਡੇ ਸੁਪਨੇ ਦੇਖਣੇ ਹਨ, ਕਿਉਂਕਿ ਵੱਡੇ ਸੁਪਨੇ ਸਾਡੀ ਸੋਚ ਨੂੰ ਵੀ ਵਿਸਥਾਰ ਦਿੰਦੇ ਹਨ, ਸਾਡੀ ਸੋਚ ਦੇ ਦਾਇਰੇ ਨੂੰ ਵਿਸ਼ਾਲ ਕਰਦੇ ਹਨ।"
ਵੱਡੇ ਸੁਪਨੇ ਸਾਡੀ ਸੋਚ ਨੂੰ ਵਿਸਥਾਰ ਦਿੰਦੇ ਹਨ- ਪੀ.ਐੱਮ. ਮੋਦੀ ਪੀ.ਐੱਮ. ਮੋਦੀ ਨੇ ਕਿਹਾ ਕਿ ਮੇਰੇ ਪਿਆਰੇ ਦੇਸ਼ਵਾਸੀਓ, ਕੋਈ ਵੀ ਰਾਸ਼ਟਰ ਉਦੋ ਮਹਾਨ ਬਣਦਾ ਹੈ ਜਦੋਂ ਆਪਣੀਆਂ ਸਿੱਧੀਆਂ ਨੂੰ ਪ੍ਰਾਪਤ ਕਰਦਾ ਹੈ। ਜਦੋਂ ਆਪਣੇ ਸੁਪਨਿਆਂ, ਆਪਣੇ ਸੰਕਲਪਾਂ ਅਤੇ ਆਪਣੇ ਸਮਰੱਥਾ ਦੇ ਦਮ 'ਤੇ ਅੱਗੇ ਵਧਦਾ ਹੈ। ਵੱਡੇ ਸੁਪਨੇ ਸਾਡੀ ਸੋਚ ਨੂੰ ਵੀ ਵਿਸਥਾਰ ਦਿੰਦੇ ਹਨ। ਸਾਡੀ ਸੋਚ ਦੇ ਦਾਇਰੇ ਨੂੰ ਵਿਸ਼ਾਲ ਕਰਦੇ ਹਨ।
ਇਨੋਵੇਸ਼ਨ ਦੇਖ ਰਹੀ ਦੁਨੀਆ ਲਾਲ ਕਿਲ੍ਹੇ ਤੋਂ ਸੰਬੋਧਨ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ ਦੇਸ਼ ਵਿਕਾਸ ਦੇ ਰਾਹ 'ਤੇ ਚੱਲ ਪਿਆ ਹੈ ਅਤੇ ਦੁਨੀਆ ਇਨੋਵੇਸ਼ਨ ਦੇਖ ਰਹੀ ਹੈ।
ਲਾਲ ਕਿਲ੍ਹੇ ਤੋਂ ਵੰਦੇ ਮਾਤਰਮ ਦਾ ਗਾਇਨ
ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਕਿਹਾ, "ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਅਸੀਂ ਸਭ 80ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ। ਅੱਜ ਹਰ ਦਿਲ ਦੀ ਧੜਕਣ ਵੰਦੇ ਮਾਤਰਮ ਦੇ ਨਾਦ ਨਾਲ ਗੂੰਜ ਰਹੀ ਹੈ। ਅੱਜ ਹਰ ਘਰ ਤਿਰੰਗਾ ਹੈ, ਹਰ ਮਨ ਤਿਰੰਗਾ ਹੈ। ਦੇਸ਼ ਉਤਸ਼ਾਹ ਅਤੇ ਉਮੰਗ ਨਾਲ ਨਵੇਂ ਸੰਕਲਪਾਂ ਨੂੰ ਲੈ ਕੇ ਅੱਜ ਅੱਗੇ ਵਧ ਰਿਹਾ ਹੈ।"
ਹਰ ਦਿਲ 'ਚ ਵੰਦੇ ਮਾਤਰਮ ਦੀ ਧੁਨ ਪੀ.ਐੱਮ. ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ, "ਅੱਜ ਹਰ ਦਿਲ 'ਵੰਦੇ ਮਾਤਰਮ' ਦੀ ਧੁਨ 'ਤੇ ਧੜਕ ਰਿਹਾ ਹੈ। ਅੱਜ ਹਰ ਘਰ ਤਿਰੰਗਾ ਹੈ, ਹਰ ਮਨ ਤਿਰੰਗਾ ਹੈ।"
ਪੀ.ਐੱਮ. ਮੋਦੀ ਦਾ ਸੰਬੋਧਨ ਸ਼ੁਰੂ
80ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਪੀ.ਐੱਮ. ਮੋਦੀ ਨੇ ਲਾਲ ਕਿਲ੍ਹੇ ਤੋਂ 13ਵੀਂ ਵਾਰ ਤਿਰੰਗਾ ਲਹਿਰਾਇਆ। ਪੀ.ਐੱਮ. ਮੋਦੀ ਦੇਸ਼ ਨੂੰ ਸੰਬੋਧਨ ਕਰ ਰਹੇ ਹਨ।
ਪੀ.ਐੱਮ. ਮੋਦੀ ਨੇ ਲਹਿਰਾਇਆ ਤਿਰੰਗਾ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਰਾਸ਼ਟਰੀ ਝੰਡਾ ਲਹਿਰਾਇਆ। ਲਾਲ ਕਿਲ੍ਹੇ ਤੋਂ 'ਵੰਦੇ ਮਾਤਰਮ' ਦਾ ਗਾਇਨ ਕੀਤਾ ਗਿਆ।