CBSE ਕਲਾਸ 12ਵੀਂ ਰੀ-ਇਵੈਲੂਏਸ਼ਨ ਲਈ ਅਪਲਾਈ ਕਰਨ 'ਤੇ ਕਿਉਂ ਆਇਆ 'Roll Number Not Found', ਪੜ੍ਹੋ ਪੂਰੀ ਡਿਟੇਲ
ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (CBSE) ਵੱਲੋਂ 12ਵੀਂ ਜਮਾਤ ਦੀਆਂ ਕਾਪੀਆਂ ਦੇ ਮੁੜ-ਮੁਲਾਂਕਣ (Re-evaluation) ਲਈ 2 ਜੂਨ ਤੋਂ ਲੈ ਕੇ 7 ਜੂਨ ਤੱਕ ਅਰਜ਼ੀਆਂ ਲਈਆਂ ਗਈਆਂ। ਇਨ੍ਹਾਂ ਦਿਨਾਂ ਵਿੱਚ 1.6 ਲੱਖ ਵਿਦਿਆਰਥੀਆਂ ਨੇ 3.8 ਲੱਖ ਕਾਪੀਆਂ ਦੇ ਮੁੜ-ਮੁਲਾਂਕਣ ਲਈ ਅਪਲਾਈ ਕੀਤਾ ਹੈ। ਅਪਲਾਈ ਕਰਨ ਦੀ ਪ੍ਰਕਿਰਿਆ ਤੋਂ ਬਾਅਦ ਸੀ.ਬੀ.ਐੱਸ.ਈ. ਵੱਲੋਂ ਕਈ ਵਿਦਿਆਰਥੀਆਂ ਦੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਗਈਆਂ ਹਨ, ਜਿਸ ਨੂੰ ਲੈ ਕੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਪਰੇਸ਼ਾਨ ਹਨ। ਇਸੇ ਸਬੰਧ ਵਿੱਚ ਹੁਣ ਬੋਰਡ ਵੱਲੋਂ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ।
Publish Date: Mon, 08 Jun 2026 03:37 PM (IST)
Updated Date: Mon, 08 Jun 2026 03:39 PM (IST)

ਐਜੂਕੇਸ਼ਨ ਡੈਸਕ, ਨਵੀਂ ਦਿੱਲੀ। ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (CBSE) ਵੱਲੋਂ 12ਵੀਂ ਜਮਾਤ ਦੀਆਂ ਕਾਪੀਆਂ ਦੇ ਮੁੜ-ਮੁਲਾਂਕਣ (Re-evaluation) ਲਈ 2 ਜੂਨ ਤੋਂ ਲੈ ਕੇ 7 ਜੂਨ ਤੱਕ ਅਰਜ਼ੀਆਂ ਲਈਆਂ ਗਈਆਂ। ਇਨ੍ਹਾਂ ਦਿਨਾਂ ਵਿੱਚ 1.6 ਲੱਖ ਵਿਦਿਆਰਥੀਆਂ ਨੇ 3.8 ਲੱਖ ਕਾਪੀਆਂ ਦੇ ਮੁੜ-ਮੁਲਾਂਕਣ ਲਈ ਅਪਲਾਈ ਕੀਤਾ ਹੈ। ਅਪਲਾਈ ਕਰਨ ਦੀ ਪ੍ਰਕਿਰਿਆ ਤੋਂ ਬਾਅਦ ਸੀ.ਬੀ.ਐੱਸ.ਈ. ਵੱਲੋਂ ਕਈ ਵਿਦਿਆਰਥੀਆਂ ਦੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਗਈਆਂ ਹਨ, ਜਿਸ ਨੂੰ ਲੈ ਕੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਪਰੇਸ਼ਾਨ ਹਨ। ਇਸੇ ਸਬੰਧ ਵਿੱਚ ਹੁਣ ਬੋਰਡ ਵੱਲੋਂ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ।
ਜਾਣੋ ਕਿਉਂ ਆ ਰਿਹਾ ਹੈ 'Roll Number Not Found'
ਕਈ ਵਿਦਿਆਰਥੀਆਂ ਨੇ ਕਾਪੀ ਦੀ ਰੀ-ਚੈਕਿੰਗ ਲਈ ਅਪਲਾਈ ਕੀਤਾ ਸੀ, ਪਰ ਉਨ੍ਹਾਂ ਨੂੰ ਇਹ ਸੁਨੇਹਾ ਮਿਲਿਆ ਹੈ ਕਿ "Roll Number Not Found"। ਅਜਿਹੀ ਸਥਿਤੀ ਵਿੱਚ ਹੁਣ ਵਿਦਿਆਰਥੀ ਇਸ ਨੂੰ ਲੈ ਕੇ ਚਿੰਤਤ ਹਨ। ਇਸ ਨੂੰ ਦੇਖਦੇ ਹੋਏ ਸੀ.ਬੀ.ਐੱਸ.ਈ. ਨੇ ਦੱਸਿਆ ਹੈ ਕਿ ਰੀ-ਚੈਕਿੰਗ ਲਈ ਪਹਿਲਾਂ ਹੀ ਇਹ ਤੈਅ ਸੀ ਕਿ ਸਿਰਫ਼ ਉਹੀ ਵਿਦਿਆਰਥੀ ਮੁੜ-ਮੁਲਾਂਕਣ ਲਈ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਨਿਰਧਾਰਿਤ ਮਿਤੀ ਦੇ ਅੰਦਰ ਆਪਣੀ ਸਕੈਨ ਕੀਤੀ ਹੋਈ ਕਾਪੀ ਪ੍ਰਾਪਤ ਕਰਨ ਲਈ ਅਪਲਾਈ ਕੀਤਾ ਸੀ ਪਰ, ਕਈ ਅਜਿਹੇ ਵਿਦਿਆਰਥੀਆਂ ਨੇ ਵੀ ਅਪਲਾਈ ਕਰ ਦਿੱਤਾ ਹੈ ਜਿਨ੍ਹਾਂ ਨੇ ਸਕੈਨ ਕਾਪੀ ਲਈ ਫਾਰਮ ਨਹੀਂ ਭਰਿਆ ਸੀ। ਅਜਿਹੇ ਵਿੱਚ ਸਿਰਫ਼ ਇਨ੍ਹਾਂ ਵਿਦਿਆਰਥੀਆਂ ਨੂੰ ਹੀ 'Roll Number Not Found' ਦਾ ਮੈਸੇਜ ਮਿਲ ਰਿਹਾ ਹੈ।
ਮੁੜ-ਮੁਲਾਂਕਣ ’ਚ ਮਿਲੇ ਅੰਕ ਹੀ ਹੋਣਗੇ ਫਾਈਨਲ
ਸਾਰੇ ਵਿਦਿਆਰਥੀਆਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਮੁੜ-ਮੁਲਾਂਕਣ ਲਈ ਅਪਲਾਈ ਕੀਤਾ ਹੈ, ਹੁਣ ਉਨ੍ਹਾਂ ਦੀ ਕਾਪੀ ਦੁਬਾਰਾ ਚੈੱਕ ਕੀਤੀ ਜਾਵੇਗੀ।
ਰੀ-ਚੈਕਿੰਗ ਦੌਰਾਨ ਵਿਦਿਆਰਥੀ ਨੂੰ ਜਿੰਨੇ ਅੰਕ ਮਿਲਣਗੇ, ਉਹੀ ਫਾਈਨਲ ਮੰਨੇ ਜਾਣਗੇ, ਚਾਹੇ ਅੰਕ ਵਧਣ ਜਾਂ ਘਟਣ। ਫਾਈਨਲ ਮੁਲਾਂਕਣ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਸੋਧੀ ਹੋਈ ਮਾਰਕਸ਼ੀਟ ਜਾਰੀ ਕੀਤੀ ਜਾਵੇਗੀ। ਵਿਦਿਆਰਥੀ ਅਸਲ ਮਾਰਕਸ਼ੀਟ ਆਪਣੇ ਸਕੂਲ ਵਿੱਚ ਜਾ ਕੇ ਪ੍ਰਾਪਤ ਕਰ ਸਕਣਗੇ।