School Holiday in September 2026: ਸਤੰਬਰ ਮਹੀਨੇ ’ਚ ਕਦੋਂ-ਕਦੋਂ ਬੰਦ ਰਹਿਣਗੇ ਸਕੂਲ, ਤਾਰੀਖ਼ ਮੁਤਾਬਕ ਚੈੱਕ ਕਰੋ ਛੁੱਟੀਆਂ ਦੀ ਸੂਚੀ
ਜੇਕਰ ਤੁਸੀਂ ਵੀ ਸਤੰਬਰ ਮਹੀਨੇ ’ਚ ਕਿਸੇ ਟ੍ਰਿਪ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਮਹੀਨਾ ਤੁਹਾਡੇ ਲਈ ਸਹੀ ਹੈ। ਇਸ ਮਹੀਨੇ ’ਚ ਵੀਕੈਂਡ ਦੀਆਂ ਛੁੱਟੀਆਂ ਦੇ ਨਾਲ-ਨਾਲ ਕਈ ਤਿਉਹਾਰ ਆਉਣ ਵਾਲੇ ਹਨ ਜੋ ਵੀਕੈਂਡ ਦੇ ਨਾਲ ਹੀ ਆ ਰਹੇ ਹਨ। ਤੁਸੀਂ ਇਨ੍ਹਾਂ ਛੁੱਟੀਆਂ ਦਾ ਫ਼ਾਇਦਾ ਉਠਾ ਸਕਦੇ ਹੋ।
Publish Date: Mon, 31 Aug 2026 10:45 AM (IST)
Updated Date: Mon, 31 Aug 2026 10:47 AM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ। ਸਤੰਬਰ ਮਹੀਨਾ ਸ਼ੁਰੂ ਹੋਣ ਵਾਲਾ ਹੈ। ਇਸ ਮਹੀਨੇ ’ਚ ਕਈ ਤਿਉਹਾਰ ਮਨਾਏ ਜਾਣੇ ਹਨ ਜਿਸ ਦੇ ਚਲਦਿਆਂ ਸਕੂਲਾਂ ’ਚ ਛੁੱਟੀਆਂ ਰਹਿਣਗੀਆਂ। ਛੁੱਟੀਆਂ ਦਾ ਇੰਤਜ਼ਾਰ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਰਹਿੰਦਾ ਹੈ ਤਾਂ ਜੋ ਉਹ ਕਿਤੇ ਆਉਣ-ਜਾਣ, ਘੁੰਮਣ ਦਾ ਪਲਾਨ ਬਣਾ ਸਕਣ।
ਜੇਕਰ ਤੁਸੀਂ ਵੀ ਸਤੰਬਰ ਮਹੀਨੇ ’ਚ ਕਿਸੇ ਟ੍ਰਿਪ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਮਹੀਨਾ ਤੁਹਾਡੇ ਲਈ ਸਹੀ ਹੈ। ਇਸ ਮਹੀਨੇ ’ਚ ਵੀਕੈਂਡ ਦੀਆਂ ਛੁੱਟੀਆਂ ਦੇ ਨਾਲ-ਨਾਲ ਕਈ ਤਿਉਹਾਰ ਆਉਣ ਵਾਲੇ ਹਨ ਜੋ ਵੀਕੈਂਡ ਦੇ ਨਾਲ ਹੀ ਆ ਰਹੇ ਹਨ। ਤੁਸੀਂ ਇਨ੍ਹਾਂ ਛੁੱਟੀਆਂ ਦਾ ਫ਼ਾਇਦਾ ਉਠਾ ਸਕਦੇ ਹੋ।
ਕਿਹੜੀਆਂ-ਕਿਹੜੀਆਂ ਤਾਰੀਖ਼ਾਂ ਨੂੰ ਬੰਦ ਰਹਿਣਗੇ ਸਕੂਲ, ਜਾਣ ਲਓ ਪੂਰੀ ਡਿਟੇਲ
ਸਤੰਬਰ ਮਹੀਨੇ ’ਚ 4 ਐਤਵਾਰਾਂ ਦੇ ਨਾਲ ਹੀ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ, ਗਣੇਸ਼ ਚਤੁਰਥੀ/ਹਰਤਾਲਿਕਾ ਤੀਜ, ਅਨੰਤ ਚਤੁਰਦਸ਼ੀ/ਗਣੇਸ਼ ਵਿਸਰਜਨ ਆਦਿ ਮਨਾਏ ਜਾਣਗੇ। ਤੁਸੀਂ ਦਿਨ ਅਤੇ ਤਾਰੀਖ਼ ਮੁਤਾਬਕ ਜਾਣ ਸਕਦੇ ਹੋ ਕਿ ਇਸ ਮਹੀਨੇ ’ਚ ਕਦੋਂ-ਕਦੋਂ ਵਿਦਿਅਕ ਅਦਾਰਿਆਂ ਵਿੱਚ ਛੁੱਟੀਆਂ ਰਹਿਣਗੀਆਂ।
4 ਸਤੰਬਰ 2026: ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ
5 ਸਤੰਬਰ 2026: ਅਧਿਆਪਕ ਦਿਵਸ
6 ਸਤੰਬਰ 2026: ਐਤਵਾਰ
13 ਸਤੰਬਰ 2026: ਐਤਵਾਰ
14 ਸਤੰਬਰ 2026: ਹਰਤਾਲਿਕਾ ਤੀਜ ਅਤੇ ਗਣੇਸ਼ ਚਤੁਰਥੀ (ਗਣੇਸ਼ ਉਤਸਵ ਦੀ ਸ਼ੁਰੂਆਤ)
20 ਸਤੰਬਰ 2026: ਐਤਵਾਰ
25 ਸਤੰਬਰ 2026: ਅਨੰਤ ਚਤੁਰਦਸ਼ੀ ਅਤੇ ਗਣੇਸ਼ ਵਿਸਰਜਨ
27 ਸਤੰਬਰ 2026: ਐਤਵਾਰ
ਅਕਤੂਬਰ-ਨਵੰਬਰ ਮਹੀਨੇ ’ਚ ਰਹਿਣਗੀਆਂ ਛੁੱਟੀਆਂ ਦੀ ਭਰਮਾਰ
ਸਤੰਬਰ ਮਹੀਨਾ ਪੂਰਾ ਹੋਣ ਤੋਂ ਬਾਅਦ ਅਕਤੂਬਰ ਮਹੀਨੇ ’ਚ ਕਈ ਤਿਉਹਾਰ ਆਉਣ ਵਾਲੇ ਹਨ ਜਿਸ ’ਚ ਲੰਬੀਆਂ ਛੁੱਟੀਆਂ ਦੇਖਣ ਨੂੰ ਮਿਲਣਗੀਆਂ। ਅਕਤੂਬਰ ਅਤੇ ਨਵੰਬਰ ਮਹੀਨੇ ਵਿੱਚ ਗਾਂਧੀ ਜਯੰਤੀ, ਮਰਹਸ਼ਿ ਵਾਲਮੀਕਿ ਜਯੰਤੀ ਦੇ ਨਾਲ ਹੀ ਦੁਸਹਿਰਾ, ਦੀਵਾਲੀ, ਭਈਆ ਦੂਜ (ਭਾਈ ਦੂਜ), ਗੋਵਰਧਨ ਪੂਜਾ ਵਰਗੇ ਤਿਉਹਾਰ ਵੀ ਮਨਾਏ ਜਾਣਗੇ।
ਤਾਰੀਖ਼ ਮੁਤਾਬਕ ਅਕਤੂਬਰ ਮਹੀਨੇ ਵਿੱਚ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜਯੰਤੀ, ਦੁਸਹਿਰਾ- 20 ਅਕਤੂਬਰ ਨੂੰ, ਮਰਹਸ਼ਿ ਵਾਲਮੀਕਿ ਜਯੰਤੀ 26 ਅਕਤੂਬਰ ਨੂੰ 'ਤੇ ਸਕੂਲ, ਕਾਲਜ ਅਤੇ ਸਿੱਖਿਆ ਅਦਾਰਿਆਂ ਵਿੱਚ ਛੁੱਟੀ ਰਹੇਗੀ। ਇਸ ਤੋਂ ਇਲਾਵਾ 8 ਨਵੰਬਰ ਨੂੰ ਦੀਵਾਲੀ, 9 ਨਵੰਬਰ ਨੂੰ ਗੋਵਰਧਨ ਪੂਜਾ, 11 ਨਵੰਬਰ ਨੂੰ ਭਾਈ ਦੂਜ, 15 ਨਵੰਬਰ ਨੂੰ ਛਠ ਪੂਜਾ, 24 ਨਵੰਬਰ ਨੂੰ ਗੁਰੂ ਨਾਨਕ ਜਯੰਤੀ/ਕਾਰਤਿਕ ਪੂਰਨਿਮਾ 'ਤੇ ਛੁੱਟੀ ਰਹੇਗੀ।
ਤੁਹਾਨੂੰ ਦੱਸ ਦਈਏ ਕਿ ਇਹ ਸਾਰੀਆਂ ਛੁੱਟੀਆਂ ਸਰਕਾਰੀ ਗਜ਼ਟ ਦੇ ਅਨੁਸਾਰ ਹੁੰਦੀਆਂ ਹਨ। ਇਸ ਵਿੱਚੋਂ ਕਈ ਛੁੱਟੀਆਂ ਰਾਜ ਨੂੰ ਧਿਆਨ ਵਿੱਚ ਰੱਖ ਕੇ ਰੈਸਟ੍ਰਿਕਟਡ (ਸੀਮਤ) ਹੁੰਦੀਆਂ ਹਨ, ਅਜਿਹੇ ਵਿੱਚ ਤੁਸੀਂ ਇਨ੍ਹਾਂ ਛੁੱਟੀਆਂ ਦਾ ਮਿਲਾਨ ਆਪਣੇ ਸਕੂਲ ਕੈਲੰਡਰ ਨਾਲ ਜ਼ਰੂਰ ਕਰ ਲਓ। ਇਸ ਤੋਂ ਇਲਾਵਾ ਤੁਸੀਂ ਸਿੱਧਾ ਸਕੂਲ ਤੋਂ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ।