- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੀ-ਪ੍ਰੀਖਿਆ 9 ਤੇ 10 ਸਤੰਬਰ ਨੂੰ ਹੋਵੇਗੀ। 9 ਸਤੰਬਰ ਨੂੰ ਪ੍ਰੀਖਿਆ ਦੋ ਸ਼ਿਫਟਾਂ ’ਚ ਤੇ 10 ਸਤੰਬਰ ਨੂੰ ਪ੍ਰੀਖਿਆ ਇੱਕ ਸ਼ਿਫਟ ’ਚ ਲਈ ਜਾਵੇਗੀ। ਪ੍ਰੀਖਿਆ ਵਾਲੇ ਦਿਨ ਆਪਣੇ ਨਾਲ ਐਡਮਿਟ ਕਾਰਡ ਤੇ ਜ਼ਰੂਰੀ ਆਈਡੀ ਪਰੂਫ਼ ਵੀ ਜ਼ਰੂਰ ਨਾਲ ਲੈ ਕੇ ਜਾਓ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਯੂਜੀਸੀ ਨੈੱਟ ਦੇ ਤਿੰਨ ਵਿਸ਼ਿਆਂ ਦੀ ਰੀ-ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਜਿਹੜੇ ਉਮੀਦਵਾਰ ਅੰਗਰੇਜ਼ੀ, ਕਾਮਰਸ ਤੇ ਸੋਸ਼ਾਲੋਜੀ ਵਿਸ਼ੇ ਦੀ ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਹਨ, ਉਹ ਉਮੀਦਵਾਰ NTA ਦੀ ਅਧਿਕਾਰਤ ਵੈੱਬਸਾਈਟ ugcnet.nta.nic.in ’ਤੇ ਜਾ ਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਐਡਮਿਟ ਕਾਰਡ ਡਾਊਨਲੋਡ ਕਰਨ ਲਈ ਉਮੀਦਵਾਰਾਂ ਨੂੰ ਲਾਗਇਨ ਵੇਰਵੇ ਜਿਵੇਂ ਕਿ ਰਜਿਸਟ੍ਰੇਸ਼ਨ ਨੰਬਰ ਦਰਜ ਕਰਨਾ ਹੋਵੇਗਾ।
ਇਨ੍ਹਾਂ ਤਰੀਕਿਆਂ ਦੀ ਪਾਲਣਾ ਕਰਕੇ ਐਡਮਿਟ ਕਾਰਡ ਡਾਊਨਲੋਡ ਕਰੋ
NTA ਨੇ ਰੀ-ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।
ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ NTA ਦੀ ਅਧਿਕਾਰਤ ਵੈੱਬਸਾਈਟ ugcnet.nta.nic.in ’ਤੇ ਜਾਓ।
ਇਸ ਦਿਨ ਹੋਵੇਗੀ ਪ੍ਰੀਖਿਆ
ਯੂਜੀਸੀ ਨੈੱਟ ਰੀ-ਪ੍ਰੀਖਿਆ 9 ਤੇ 10 ਸਤੰਬਰ ਨੂੰ ਹੋਵੇਗੀ। 9 ਸਤੰਬਰ ਨੂੰ ਪ੍ਰੀਖਿਆ ਦੋ ਸ਼ਿਫਟਾਂ ’ਚ ਤੇ 10 ਸਤੰਬਰ ਨੂੰ ਪ੍ਰੀਖਿਆ ਇੱਕ ਸ਼ਿਫਟ ’ਚ ਲਈ ਜਾਵੇਗੀ। ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਸਾਰੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਐਡਮਿਟ ਕਾਰਡ ਡਾਊਨਲੋਡ ਕਰਨ ਤੋਂ ਬਾਅਦ ਉਸ ’ਚ ਦਿੱਤੇ ਗਏ ਸਾਰੇ ਜ਼ਰੂਰੀ ਵੇਰਵਿਆਂ ਨੂੰ ਧਿਆਨ ਨਾਲ ਚੈੱਕ ਕਰ ਲੈਣ। ਇਸ ਦੇ ਨਾਲ ਹੀ ਪ੍ਰੀਖਿਆ ਵਾਲੇ ਦਿਨ ਆਪਣੇ ਨਾਲ ਐਡਮਿਟ ਕਾਰਡ ਤੇ ਜ਼ਰੂਰੀ ਆਈਡੀ ਪਰੂਫ਼ ਵੀ ਜ਼ਰੂਰ ਨਾਲ ਲੈ ਕੇ ਜਾਓ। ਪ੍ਰੀਖਿਆ ਵਾਲੇ ਦਿਨ ਪ੍ਰੀਖਿਆ ਕੇਂਦਰ ’ਤੇ ਸਮੇਂ ਸਿਰ ਪਹੁੰਚਣ ਦੀ ਕੋਸ਼ਿਸ਼ ਕਰੋ।