UGC NET Exam City Slip 2026 : ਯੂਜੀਸੀ ਨੈੱਟ ਦਸੰਬਰ ਦੀ ਸਿਟੀ ਇੰਟੀਮੇਸ਼ਨ ਸਲਿੱਪ ਦਾ ਲਿੰਕ ਕਿਸੇ ਵੀ ਸਮੇਂ ਹੋ ਸਕਦੈ ਐਕਟਿਵ, ਸਿੱਧਾ ਕਰ ਸਕੋਗੇ ਡਾਊਨਲੋਡ
NTA ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਵਾਰ ਦਸੰਬਰ ਸੈਸ਼ਨ ਦੀ ਪ੍ਰੀਖਿਆ ਲਈ ਕੁੱਲ 9,75,505 ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਹਨ। ਇਹ ਪ੍ਰੀਖਿਆ ਕੁੱਲ 87 ਵਿਸ਼ਿਆਂ ਲਈ ਕਰਵਾਈ ਜਾਵੇਗੀ।
Publish Date: Wed, 25 Nov 2026 11:06 AM (IST)
Updated Date: Wed, 25 Nov 2026 11:11 AM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਯੂਜੀਸੀ ਨੈੱਟ ਦਸੰਬਰ 2026 ਦੀ ਪ੍ਰੀਖਿਆ 14 ਤੋਂ 21 ਦਸੰਬਰ ਤੱਕ ਕਰਵਾਈ ਜਾਣੀ ਹੈ। ਇਸ ਲਈ ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਅੱਜ ਯਾਨੀ 25 ਨਵੰਬਰ ਨੂੰ ਐਗਜ਼ਾਮ ਸਿਟੀ ਸਲਿੱਪ ਜਾਰੀ ਕੀਤੀ ਜਾਵੇਗੀ।
ਇੰਟੀਮੇਸ਼ਨ ਸਲਿੱਪ ਦਾ ਲਿੰਕ (UGC NET Exam City Slip Link) NTA ਦੀ ਅਧਿਕਾਰਤ ਵੈੱਬਸਾਈਟ
ugcnet.nta.nic.in 'ਤੇ ਕਿਸੇ ਵੀ ਸਮੇਂ ਐਕਟਿਵ ਹੋ ਸਕਦਾ ਹੈ।
ਸਿਟੀ ਸਲਿੱਪ ਜਾਰੀ ਹੁੰਦੇ ਹੀ ਸਿੱਧਾ ਲਿੰਕ ਇਸ ਪੇਜ 'ਤੇ ਉਪਲਬਧ ਕਰਵਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਉਮੀਦਵਾਰ ਸਿੱਧੇ ਵੈੱਬਸਾਈਟ 'ਤੇ ਜਾ ਕੇ ਲੌਗਇਨ ਵੇਰਵੇ ਦਰਜ ਕਰਕੇ ਆਪਣੀ ਸਿਟੀ ਸਲਿੱਪ ਡਾਊਨਲੋਡ ਕਰ ਸਕਣਗੇ।
9,75,505 ਉਮੀਦਵਾਰ ਪ੍ਰੀਖਿਆ 'ਚ ਲੈਣਗੇ ਹਿੱਸਾ NTA ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਵਾਰ ਦਸੰਬਰ ਸੈਸ਼ਨ ਦੀ ਪ੍ਰੀਖਿਆ ਲਈ ਕੁੱਲ 9,75,505 ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਹਨ। ਇਹ ਪ੍ਰੀਖਿਆ ਕੁੱਲ 87 ਵਿਸ਼ਿਆਂ ਲਈ ਕਰਵਾਈ ਜਾਵੇਗੀ।
ਸਿਟੀ ਸਲਿੱਪ ਡਾਊਨਲੋਡ ਕਰਨ ਦੇ ਕਦਮ ਯੂਜੀਸੀ ਨੈੱਟ ਦਸੰਬਰ ਐਗਜ਼ਾਮ ਸਿਟੀ ਸਲਿੱਪ 2026 ਡਾਊਨਲੋਡ ਕਰਨ ਲਈ ਹੇਠ ਲਿਖੇ ਕਦਮਾਂ ਦੀ ਪਾਲਣਾ ਕਰੋ।
- ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।
- ਹੋਮ ਪੇਜ 'ਤੇ Candidate Activity ਵਿੱਚ Advance City Intimation of UGC-NET December 2026 ਦੇ ਐਕਟਿਵ ਲਿੰਕ 'ਤੇ ਕਲਿੱਕ ਕਰੋ।
ਹੁਣ ਆਪਣਾ ਐਪਲੀਕੇਸ਼ਨ ਨੰਬਰ, ਜਨਮ ਮਿਤੀ (Date of Birth) ਅਤੇ ਦਿੱਤਾ ਗਿਆ ਸਕਿਓਰਿਟੀ ਪਿੰਨ ਦਰਜ ਕਰਕੇ Submit ਕਰੋ। ਇਸ ਤੋਂ ਬਾਅਦ ਤੁਹਾਡੀ ਐਗਜ਼ਾਮ ਸਿਟੀ ਸਕ੍ਰੀਨ 'ਤੇ ਦਿਖਾਈ ਦੇਵੇਗੀ। ਇਸ ਨੂੰ ਡਾਊਨਲੋਡ ਕਰਕੇ ਸੇਵ ਕਰ ਲਓ। 7 ਦਸੰਬਰ ਨੂੰ ਜਾਰੀ ਹੋਣਗੇ ਐਡਮਿਟ ਕਾਰਡ
ਉਮੀਦਵਾਰਾਂ ਨੂੰ ਦੱਸ ਦੇਈਏ ਕਿ NTA ਵੱਲੋਂ ਸਾਰੇ ਉਮੀਦਵਾਰਾਂ ਦੇ ਐਡਮਿਟ ਕਾਰਡ 7 ਦਸੰਬਰ ਨੂੰ ਆਨਲਾਈਨ ਜਾਰੀ ਕੀਤੇ ਜਾਣਗੇ।
ਧਿਆਨ ਰੱਖੋ ਕਿ ਐਡਮਿਟ ਕਾਰਡ ਤੁਹਾਨੂੰ ਵੱਖਰੇ ਤੌਰ 'ਤੇ ਡਾਊਨਲੋਡ ਕਰਨਾ ਪਵੇਗਾ। ਐਗਜ਼ਾਮ ਸਿਟੀ ਸਲਿੱਪ ਸਿਰਫ਼ ਪ੍ਰੀਖਿਆ ਵਾਲੇ ਸ਼ਹਿਰ ਦੀ ਜਾਣਕਾਰੀ ਹਾਸਲ ਕਰਨ ਲਈ ਹੈ। ਇਹ ਪ੍ਰੀਖਿਆ ਕੇਂਦਰ 'ਤੇ ਮਾਨਤਾ ਪ੍ਰਾਪਤ ਦਸਤਾਵੇਜ਼ ਨਹੀਂ ਹੋਵੇਗੀ। ਪ੍ਰੀਖਿਆ ਕੇਂਦਰ ਵਿੱਚ ਸਿਰਫ਼ ਐਡਮਿਟ ਕਾਰਡ ਹੀ ਮੰਨਿਆ ਜਾਵੇਗਾ।
ਪ੍ਰੀਖਿਆ ਦੀਆਂ ਤਰੀਕਾਂ ਤੇ ਸ਼ਿਫਟ ਦਾ ਸਮਾਂ ਯੂਜੀਸੀ ਨੈੱਟ ਦਸੰਬਰ 2026 ਦੀ ਪ੍ਰੀਖਿਆ ਦੇਸ਼ ਭਰ ਵਿੱਚ ਨਿਰਧਾਰਤ ਪ੍ਰੀਖਿਆ ਕੇਂਦਰਾਂ 'ਤੇ 14, 15, 16, 17, 18 ਅਤੇ 21 ਦਸੰਬਰ 2026 ਨੂੰ ਕਰਵਾਈ ਜਾਵੇਗੀ।
ਸਾਰੀਆਂ ਤਰੀਕਾਂ 'ਤੇ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਹੋਵੇਗੀ।
- ਪਹਿਲੀ ਸ਼ਿਫਟ: ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ।
- ਦੂਜੀ ਸ਼ਿਫਟ: ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ।
ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਿਟੀ ਸਲਿੱਪ ਅਤੇ ਐਡਮਿਟ ਕਾਰਡ ਨਾਲ ਸਬੰਧਤ ਅਪਡੇਟ ਲਈ NTA ਦੀ ਅਧਿਕਾਰਤ ਵੈੱਬਸਾਈਟ 'ਤੇ ਨਜ਼ਰ ਰੱਖਣ।