ਵਿਦਿਆਰਥੀਆਂ ਲਈ ਵੱਡੀ ਖ਼ਬਰ: ਸਕੂਲਾਂ ’ਚ ਛੁੱਟੀਆਂ ਦਾ ਐਲਾਨ, ਸਿੱਖਿਆ ਵਿਭਾਗ ਨੇ ਜਾਰੀ ਕੀਤਾ ਸਰਕੂਲਰ
ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਵਿਕਾਸ ਕਾਲੀਆ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਦੇ ਅਧੀਨ ਆਉਂਦੇ ਸਾਰੇ ਦਫ਼ਤਰਾਂ ਅਤੇ ਸਕੂਲਾਂ (ਸਰਕਾਰੀ ਮਦਦ ਪ੍ਰਾਪਤ ਅਤੇ ਬਿਨਾਂ ਮਦਦ ਵਾਲੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਸਮੇਤ) ’ਚ 11 ਸਤੰਬਰ 2026 ਨੂੰ ਛੁੱਟੀ ਰਹੇਗੀ।
Publish Date: Mon, 07 Sep 2026 11:26 AM (IST)
Updated Date: Mon, 07 Sep 2026 11:29 AM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ। ਬ੍ਰਿਕਸ (BRICS) ਸੰਮੇਲਨ 12 ਅਤੇ 13 ਸਤੰਬਰ ਨੂੰ ਭਾਰਤ ਮੰਡਪਮ, ਨਵੀਂ ਦਿੱਲੀ ’ਚ ਹੋਣ ਜਾ ਰਿਹਾ ਹੈ। ਇਸ ਦੇ ਚਲਦਿਆਂ ਦਿੱਲੀ ’ਚ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਹਨ। ਇਸ ਦੌਰਾਨ ਹੁਣ ਦਿੱਲੀ ਸਿੱਖਿਆ ਵਿਭਾਗ ਨੇ ਸਰਕੂਲਰ ਜਾਰੀ ਕਰਕੇ ਸਕੂਲਾਂ ’ਚ 11 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕਈ ਸਕੂਲਾਂ ’ਚ ਦੂਜੇ ਸ਼ਨੀਵਾਰ (2nd Saturday) ਦੀ ਛੁੱਟੀ ਹੁੰਦੀ ਹੈ। ਅਜਿਹੇ ਵਿੱਚ ਵਿਦਿਆਰਥੀਆਂ ਨੂੰ 11 ਤੋਂ ਲੈ ਕੇ ਐਤਵਾਰ ਯਾਨੀ 13 ਸਤੰਬਰ ਤੱਕ ਛੁੱਟੀਆਂ ਮਿਲਣਗੀਆਂ।
ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਤੇ ਲਾਗੂ ਹੋਵੇਗਾ ਨਿਯਮ
ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਵਿਕਾਸ ਕਾਲੀਆ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਦੇ ਅਧੀਨ ਆਉਂਦੇ ਸਾਰੇ ਦਫ਼ਤਰਾਂ ਅਤੇ ਸਕੂਲਾਂ (ਸਰਕਾਰੀ ਮਦਦ ਪ੍ਰਾਪਤ ਅਤੇ ਬਿਨਾਂ ਮਦਦ ਵਾਲੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਸਮੇਤ) ’ਚ 11 ਸਤੰਬਰ 2026 ਨੂੰ ਛੁੱਟੀ ਰਹੇਗੀ।
ਕੀ ਹੈ ਬ੍ਰਿਕਸ ਸੰਮੇਲਨ, ਜਿਸ ਕਾਰਨ ਬੰਦ ਰਹਿਣਗੇ ਸਕੂਲ
ਬ੍ਰਿਕਸ (BRICS) ਦੁਨੀਆ ਦੀਆਂ ਮੁੱਖ ਉੱਭਰਦੀਆਂ ਆਰਥਿਕਤਾਵਾਂ ਦਾ ਇੱਕ ਮਹੱਤਵਪੂਰਨ ਗਲੋਬਲ ਸੰਗਠਨ ਹੈ। ਇਸ ਦੀ ਬੈਠਕ (BRICS Summit) ਇੱਕ ਸਲਾਨਾ ਸਿਖਰ ਸੰਮੇਲਨ ਹੈ, ਜਿਸ ’ਚ ਮੈਂਬਰ ਦੇਸ਼ਾਂ ਦੇ ਚੋਟੀ ਦੇ ਨੇਤਾ (ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ) ਗਲੋਬਲ ਆਰਥਿਕਤਾ, ਵਪਾਰ, ਸੁਰੱਖਿਆ, ਤਕਨਾਲੋਜੀ ਅਤੇ ਜਲਵਾਯੂ ਪਰਿਵਰਤਨ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਅਤੇ ਰਣਨੀਤਕ ਸਹਿਯੋਗ ਕਰਦੇ ਹਨ।
ਬ੍ਰਿਕਸ ’ਚ ਮੁੱਖ ਤੌਰ 'ਤੇ ਪਹਿਲਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਵਰਗੇ ਦੇਸ਼ ਸ਼ਾਮਲ ਸਨ ਪਰ ਹੁਣ ਇਸ ਦਾ ਘੇਰਾ ਵਧਿਆ ਹੈ। ਹੁਣ ਇਸ ਵਿੱਚ ਮਿਸਰ, ਇਥੋਪੀਆ, ਈਰਾਨ ਅਤੇ ਸੰਯੁਕਤ ਅਰਬ ਅਮੀਰਾਤ (UAE) ਵਰਗੇ ਦੇਸ਼ ਵੀ ਸ਼ਾਮਲ ਹੁੰਦੇ ਹਨ।