RBI Assistant Mains Result 2026: ਉਮੀਦਵਾਰਾਂ ਦੀ ਉਡੀਕ ਖਤਮ, ਜਾਰੀ ਹੋਇਆ ਅਸਿਸਟੈਂਟ ਮੁੱਖ ਪ੍ਰੀਖਿਆ ਦਾ ਨਤੀਜਾ; ਇੱਥੋਂ ਕਰੋ ਤੁਰੰਤ ਚੈੱਕ
ਆਰਬੀਆਈ ਵੱਲੋਂ RBI Assistant Mains Result 2026 ਦਾ ਐਲਾਨ ਕਰ ਦਿੱਤਾ ਗਿਆ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ।
Publish Date: Fri, 25 Sep 2026 10:30 AM (IST)
Updated Date: Fri, 25 Sep 2026 10:38 AM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਆਰਬੀਆਈ ਅਸਿਸਟੈਂਟ ਮੁੱਖ ਪ੍ਰੀਖਿਆ ’ਚ ਸ਼ਾਮਲ ਹੋਏ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਰਿਜ਼ਰਵ ਬੈਂਕ ਆਫ ਇੰਡੀਆ (RBI) ਵੱਲੋਂ ਅਸਿਸਟੈਂਟ ਮੁੱਖ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਹੜੇ ਉਮੀਦਵਾਰ ਇਸ ਪ੍ਰੀਖਿਆ ’ਚ ਸ਼ਾਮਲ ਹੋਏ ਸਨ ਤੇ ਨਤੀਜੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਉਹ RBI ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਨਤੀਜੇ ਦੀ PDF ਡਾਊਨਲੋਡ ਕਰ ਸਕਦੇ ਹਨ। ਮੁੱਖ ਪ੍ਰੀਖਿਆ ’ਚ ਚੁਣੇ ਗਏ ਉਮੀਦਵਾਰਾਂ ਨੂੰ ਜਲਦ ਹੀ ਲੈਂਗਵੇਜ ਪ੍ਰੋਫੀਸ਼ੈਂਸੀ ਟੈਸਟ (LPT) ਲਈ ਸੱਦਾ ਦਿੱਤਾ ਜਾਵੇਗਾ।
ਕਿਵੇਂ ਤੇ ਕਿੱਥੋਂ ਡਾਊਨਲੋਡ ਕਰੀਏ ਮੁੱਖ ਪ੍ਰੀਖਿਆ ਦਾ ਨਤੀਜਾ ਆਰਬੀਆਈ ਅਸਿਸਟੈਂਟ ਮੁੱਖ ਪ੍ਰੀਖਿਆ ਦਾ ਨਤੀਜਾ ਅਧਿਕਾਰਤ ਵੈੱਬਸਾਈਟ ’ਤੇ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਹੇਠਾਂ ਦਿੱਤੇ ਸਟੈਪਸ ਦੀ ਮਦਦ ਨਾਲ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ।
- ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ opportunities.rbi.org.in ’ਤੇ ਜਾਓ।
- ਵੈੱਬਸਾਈਟ ਦੇ ਹੋਮਪੇਜ ’ਤੇ Home Current Vacancies ਸੈਕਸ਼ਨ ’ਚ ਜਾ ਕੇ Result ਸੈਕਸ਼ਨ ’ਤੇ ਕਲਿੱਕ ਕਰੋ।
- ਇਸ ਤੋਂ ਬਾਅਦ RBI Assistant Mains Result 2026 ਲਿੰਕ ’ਤੇ ਕਲਿੱਕ ਕਰੋ।
- ਲਿੰਕ ਖੁੱਲ੍ਹਣ ਤੋਂ ਬਾਅਦ ਆਪਣੀ ਲੌਗਇਨ ਡਿਟੇਲ ਧਿਆਨ ਨਾਲ ਦਰਜ ਕਰੋ।
- ਅੰਤ ’ਚ ਨਤੀਜੇ ਦਾ ਪ੍ਰਿੰਟਆਊਟ ਵੀ ਕੱਢ ਕੇ ਰੱਖ ਲਓ।
- ਕਿੰਨੇ ਅਹੁਦਿਆਂ ’ਤੇ ਹੋਵੇਗੀ ਭਰਤੀ?
ਇਸ ਭਰਤੀ ਮੁਹਿੰਮ ਰਾਹੀਂ ਕੁੱਲ 650 ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ’ਚ ਜਨਰਲ ਕੈਟੇਗਰੀ ਲਈ 346 ਅਹੁਦੇ, EWS ਲਈ 58 ਅਹੁਦੇ, OBC ਲਈ 99 ਅਹੁਦੇ, SC ਲਈ 110 ਅਹੁਦੇ ਤੇ ST ਲਈ 37 ਅਹੁਦੇ ਰਾਖਵੇਂ ਰੱਖੇ ਗਏ ਹਨ। ਪ੍ਰੀਖਿਆ ’ਚ ਸ਼ਾਮਲ ਹੋਏ ਸਾਰੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਤੀਜੇ ਦੀ PDF ਡਾਊਨਲੋਡ ਕਰਨ ਤੋਂ ਬਾਅਦ ਉਸ ’ਚ ਆਪਣਾ ਰੋਲ ਨੰਬਰ ਧਿਆਨ ਨਾਲ ਚੈੱਕ ਕਰ ਲੈਣ।